ਸਾਬਣ, ਸਰਫ ਅਤੇ ਡਿਸ਼ਵਾਸ਼ ਹੋਏ ਮਹਿੰਗੇ, HUL ਨੇ ਮੁੜ ਵਧਾਏ ਰੇਟ

Friday, Feb 18, 2022 - 10:34 AM (IST)

ਸਾਬਣ, ਸਰਫ ਅਤੇ ਡਿਸ਼ਵਾਸ਼ ਹੋਏ ਮਹਿੰਗੇ, HUL ਨੇ ਮੁੜ ਵਧਾਏ ਰੇਟ

ਨਵੀਂ ਦਿੱਲੀ (ਇੰਟ.) – ਹਿੰਦੁਸਤਾਨ ਯੂਨੀਲੀਵਰ (ਐੱਚ. ਯੂ. ਐੱਲ.) ਨੇ ਕੱਚੇ ਮਾਲ ਦੀਆਂ ਉੱਚੀਆਂ ਕੀਮਤਾਂ ਦੇ ਅਸਰ ਨੂੰ ਘੱਟ ਕਰਨ ਲਈ ਪ੍ਰੋਡਕਸ਼ਨ ਕੈਟਾਗਰੀ ਦੇ ਰੇਟਾਂ ਨੂੰ ਮੁੜ ਵਧਾਉਣ ਦਾ ਫੈਸਲਾ ਕੀਤਾ। ਕੀਮਤਾਂ ’ਚ ਵਾਧਾ ਦਸੰਬਰ ਤਿਮਾਹੀ ਦੀ ਆਮਦਨ ਤੋਂ ਬਾਅਦ ਮੈਨੇਜਮੈਂਟ ਨੇ ਜਿਵੇਂ ਕਿਹਾ ਸੀ, ਉਸੇ ਦੇ ਮੁਤਾਬਕ ਹੈ, ਜਿਸ ’ਚ ਇਹ ਸੰਕੇਤ ਦਿੱਤਾ ਗਿਆ ਸੀ ਕਿ ਉਹ ਕੈਲੀਬ੍ਰੇਟੇਡ ਪ੍ਰਾਈਸ ਹਾਈਕ ’ਤੇ ਵਿਚਾਰ ਕਰੇਗੀ, ਕਿਉਂਕਿ ਉਸ ਨੂੰ ਉਮੀਦ ਹੈ ਕਿ ਇਨਪੁੱਟ ਕੀਮਤ ਮਹਿੰਗਾਈ ਦਸੰਬਰ ਤਿਮਾਹੀ ਦੀ ਤੁਲਨਾ ’ਚ ਜ਼ਿਆਦਾ ਹੋਵੇਗੀ।

ਐੱਚ. ਯੂ. ਐੱਲ. ਦੇ ਚੀਫ ਵਿੱਤੀ ਅਧਿਕਾਰੀ ਰਿਤੇਸ਼ ਤਿਵਾੜੀ ਨੇ ਇਕ ਮੀਡੀਆ ਕਾਲ ਦੌਰਾਨ ਕਿਹਾ ਕਿ ਸਾਡੀ ਪਹਿਲੀ ਕਾਲ ਬਹੁਤ ਔਖੀ ਬੱਚਤ ਕਰਨਾ ਅਤੇ ਫਿਰ ਕੈਲੀਬ੍ਰੇਟੇਡ ਕੀਮਤਾਂ ’ਚ ਵਾਧਾ ਕਰਨਾ ਹੈ। ਬ੍ਰੋਕਰੇਜ ਫਰਮ ਐਡਲਵਾਈ ਸਕਿਓਰਿਟੀਜ਼ ਨੇ ਕਿਹਾ ਕਿ ਕੰਪਨੀ ਨੇ ਫਰਵਰੀ ’ਚ ਸਾਬਣ, ਸਰਫ, ਡਿਸ਼ਵਾਸ਼ ਅਤੇ ਦੂਜੇ ਪ੍ਰੋਡਕਟ ਦੀਆਂ ਕੀਮਤਾਂ ’ਚ 3-10 ਫੀਸਦੀ ਦਾ ਵਾਧਾ ਕੀਤਾ ਹੈ। ਇਕ ਰਿਪੋਰਟ ’ਚ ਦਿਖਾਇਆ ਗਿਆ ਕਿ ਜਨਵਰੀ ’ਚ ਵੀ ਐੱਚ. ਯੂ. ਐੱਲ. ਨੇ ਵ੍ਹੀਲ, ਰਿਨ, ਸਰਫ ਐਕਸੈੱਲ ਅਤੇ ਲਾਈਫਬੁਆਏ ਰੇਂਜ ਦੇ ਪ੍ਰੋਡਕਟ ਦੀਆਂ ਕੀਮਤਾਂ ’ਚ 3-20 ਫੀਸਦੀ ਦਾ ਵਾਧਾ ਕੀਤਾ ਸੀ। ਐੱਚ. ਯੂ. ਐੱਲ. ਵਲੋਂ ਕੀਮਤਾਂ ’ਚ ਅਜਿਹੇ ’ਚ ਵਾਧਾ ਕੀਤਾ ਗਿਆ ਹੈ ਜਦੋਂ ਕੰਪਨੀ ਨੇ ਖੁਦ ਮੰਗ ਦੇ ਮਾਹੌਲ ’ਤ ਚਿੰਤਾ ਪ੍ਰਗਟਾਈ ਹੈ, ਖਾਸ ਕਰ ਕੇ ਗ੍ਰਾਮੀਣ ਬਾਜ਼ਾਰ ’ਚ। ਬ੍ਰੋਕਰੇਜ ਫਰਮ ਐਡਲਵਾਈਸ ਸਕਿਓਰਿਟੀਜ਼ ਦਾ ਮੰਨਣਾ ਹੈ ਕਿ ਕੀਮਤਾਂ ’ਚ ਵਾਧਾ ਐੱਚ. ਯੂ. ਐੱਲ. ਦੇ ਪ੍ਰਮੁੱਖ ਬਾਜ਼ਾਰ ਹਿੱਸੇਦਾਰੀ ਦਾ ਇਕ ਕੰਮ ਹੈ।


author

Harinder Kaur

Content Editor

Related News