ਸਨੈਪਡੀਲ ਨੂੰ ਹੋਇਆ 4,647 ਕਰੋੜ ਰੁਪਏ ਦਾ ਨੁਕਸਾਨ
Tuesday, May 01, 2018 - 01:18 AM (IST)

ਨਵੀਂ ਦਿੱਲੀ—ਈ-ਕਾਮਰਸ ਕੰਪਨੀ ਸਨੈਪਡੀਲ ਨੂੰ ਮਾਰਚ 2014 'ਚ ਵਿੱਤ ਸਾਲ 'ਚ 4,647 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸਨੈਪਡੀਲ ਦਾ ਸੰਚਾਲਨ ਕਰਨ ਵਾਲੀ ਕੰਪਨੀ ਜੈਸਪਰ ਇੰਫੋਟੇਕ ਨੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲਾ ਨੂੰ ਦੱਸਿਆ ਕਿ 2015-16 'ਚ ਉਸ ਨੂੰ 3,340 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।
ਸਨੈਪਡੀਲ ਦਾ ਕਹਿਣਾ ਹੈ ਕਿ 31 ਮਾਰਚ 2017 ਨੂੰ ਖਤਮ ਹੋਏ ਵਿੱਤ ਸਾਲ ਦੌਰਾਨ ਕੰਪਨੀ ਦੀ ਕੁੱਲ ਆਮਦਨ 1,478.20 ਕਰੋੜ ਰੁਪਏ ਦੀ ਤੁਲਨਾ 'ਚ 12.6 ਫੀਸਦੀ ਘੱਟ ਹੋ ਕੇ 1,29.30 ਕਰੋੜ ਰੁਪਏ 'ਤੇ ਆ ਗਈ ਹੈ। ਸਨੈਪਡੀਲ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਲਾਭਦਾਇਕ ਵਿਕਾਸ ਵੱਲ ਤੇਜ਼ੀ ਨਾਲ ਵਧ ਰਹੀ ਹੈ ਜਿਸ ਦਾ ਅਸਰ ਵਿੱਤ ਸਾਲ 2017-18 ਦੇ ਰਿਜ਼ਲਟ 'ਚ ਦੇਖਿਆ ਜਾਵੇਗਾ। ਈ-ਕਾਮਰਸ ਸੈਗਮੈਂਟ 'ਚ ਸਖਤ ਮੁਕਾਬਲੇ ਕਾਰਨ ਸਨੈਪਡੀਲ ਦੇ ਬਿਜਨੈੱਸ 'ਤੇ ਕਾਫੀ ਅਸਰ ਹੋਇਆ ਹੈ। ਇਹ ਕਾਰਨ ਹੈ ਕਿ ਐਮਾਜ਼ਾਨ ਅਤੇ ਫਲਿੱਪਕਾਰਟ ਵਰਗੀਆਂ ਦਿੱਗਜ ਕੰਪਨੀਆਂ ਅਰਬਾਂ ਦਾ ਨਿਵੇਸ਼ ਕਰ ਚੁੱਕੀਆਂ ਹਨ ਫਿਰ ਵੀ ਉਨ੍ਹਾਂ ਨੂੰ ਨੁਕਸਾਨ ਹੀ ਹੁੰਦਾ ਹੈ।
ਐਕਸਪਰਟਸ ਦਾ ਕਹਿਣਾ ਹੈ ਕਿ ਇਨ੍ਹਾਂ ਕੰਪਨੀਆਂ ਨੂੰ ਲਾਭ ਲਈ ਕਈ ਸਾਲ ਲੱਗਣਗੇ। ਪਿਛਲੇ ਸਾਲ ਸਨੈਪਡੀਲ ਨੇ ਫਲਿੱਪਕਾਰਟ ਵੱਲੋਂ ਮਿਲੇ ਐਕਵੀਜਿਸ਼ਨ ਪੇਸ਼ਕਸ਼ ਨੂੰ ਖਾਰਜ ਕਰ ਦਿੱਤਾ ਸੀ। ਉਸ ਸਮੇਂ ਸਨੈਪਡੀਲ ਦੇ ਫਾਓਂਡਰਸ ਕੁਨਾਲ ਬਹਲ ਅਤੇ ਰੋਹਿਤ ਬੰਸਲ ਨੇ ਕਿਹਾ ਸੀ ਕਿ ਕੰਪਨੀ ਭਾਰਤੀ ਬਾਜ਼ਾਰ ਲਈ ਨਵੀਂ ਸਟਰੈਟਜ਼ੀ ਬਣਾਵੇਗੀ।