ਸਰਕਾਰ ਇਨ੍ਹਾਂ ਸਕੀਮਾਂ 'ਤੇ ਘਟਾ ਸਕਦੀ ਹੈ ਵਿਆਜ, ਬਚਤ 'ਤੇ ਚੱਲੇਗੀ ਕੈਂਚੀ!
Saturday, Jun 05, 2021 - 12:56 PM (IST)
ਨਵੀਂ ਦਿੱਲੀ- ਸਰਕਾਰੀ ਬਚਤ ਯੋਜਨਾਵਾਂ ਜਿਵੇਂ ਕਿ ਪੀ. ਪੀ. ਐੱਫ., ਐੱਨ. ਐੱਸ. ਸੀ., ਸੁਕੰਨਿਆ ਸਮਰਿਤੀ ਦੀਆਂ ਵਿਆਜ ਦਰਾਂ ਵਿਚ 1 ਜੁਲਾਈ 2021 ਤੋਂ ਤਬਦੀਲੀ ਹੋ ਸਕਦੀ ਹੈ। ਸੰਭਾਵਨਾ ਹੈ ਕਿ ਇਸ ਵਾਰ ਵਿਆਜ ਦਰਾਂ ਘਟਾਈਆਂ ਜਾ ਸਕਦੀਆਂ ਹਨ ਕਿਉਂਕਿ ਪਿਛਲੀ ਵਾਰ ਮਾਰਚ ਵਿਚ ਇਨ੍ਹਾਂ ਵਿਚ ਕਟੌਤੀ ਦੀ ਘੋਸ਼ਣਾ ਕੀਤੀ ਗਈ ਸੀ ਪਰ ਨਾਲ ਹੀ ਇਹ ਵਾਪਸ ਵੀ ਲੈ ਲਈ ਗਈ ਸੀ। ਹਾਲਾਂਕਿ, ਇਸ ਵਾਰ ਇਨ੍ਹਾਂ ਦੀਆਂ ਵਿਆਜ ਦਰਾਂ ਵਿਚ ਕਮੀ ਕੀਤੀ ਜਾ ਸਕਦੀ ਹੈ। ਮੌਜੂਦਾ ਵਿਆਜ ਦਰਾਂ 30 ਜੂਨ ਤੱਕ ਲਈ ਲਾਗੂ ਹਨ।
ਸਰਕਾਰ ਜੁਲਾਈ-ਸਤੰਬਰ ਤਿਮਾਹੀ ਲਈ ਵਿਆਜ ਦਰਾਂ ਘਟਾਉਂਦੀ ਹੈ ਤਾਂ ਪੀ. ਪੀ. ਐੱਫ., ਸੁਕੰਨਿਆ ਸਮਰਿਤੀ ਯੋਜਨਾ 'ਤੇ ਮਿਲਣ ਵਾਲੇ ਰਿਟਰਨ ਵਿਚ ਵੀ ਤਬਦੀਲੀ ਹੋ ਜਾਵੇਗੀ।
ਹਾਲਾਂਕਿ, ਜੇਕਰ ਤੁਸੀਂ 30 ਜੂਨ 2021 ਤੋਂ ਪਹਿਲਾਂ ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.), ਕਿਸਾਨ ਵਿਕਾਸ ਪੱਤਰ (ਕੇ. ਵੀ. ਪੀ.), ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ (ਐੱਸ. ਸੀ. ਐੱਸ. ਐੱਸ.) ਤੇ ਡਾਕਘਰ ਦੀ ਟਰਮ ਡਿਪਾਜ਼ਿਟ (ਟੀ. ਡੀ.) ਯੋਜਨਾ ਵਿਚ ਮੌਜੂਦਾ ਵਿਆਜ ਦਰ 'ਤੇ ਨਿਵੇਸ਼ ਕਰ ਲੈਂਦੇ ਹੋ ਤਾਂ ਸਕੀਮ ਪੂਰੀ ਹੋਣ ਤੱਕ ਇਹ ਫਿਕਸਡ ਰਹੇਗੀ, ਜਿਸ ਤਰ੍ਹਾਂ ਐੱਫ. ਡੀ. ਵਿਚ ਹੁੰਦੀ ਹੈ।
ਇਹ ਵੀ ਪੜ੍ਹੋ- 'ਬ੍ਰੈਂਟ' ਨੇ ਵਧਾਈ ਟੈਂਸ਼ਨ, ਪੰਜਾਬ ਦੇ ਲੋਕਾਂ ਨੂੰ 100 ਰੁ: 'ਚ ਪਵੇਗਾ ਲਿਟਰ ਪੈਟਰੋਲ
ਇਸ ਸਮੇਂ ਰਾਸ਼ਟਰੀ ਬਚਤ ਸਰਟੀਫਿਕੇਟ ਲਈ ਵਿਆਜ ਦਰ 6.8 ਫ਼ੀਸਦੀ ਹੈ। ਕਿਸਾਨ ਵਿਕਾਸ ਪੱਤਰ ਲਈ ਇਹ 6.9 ਫ਼ੀਸਦੀ ਅਤੇ ਡਾਕਘਰ ਦੀ 1 ਸਾਲ ਤੋਂ ਤਿੰਨ ਸਾਲ ਦੇ ਟਰਮ ਡਿਪਾਜ਼ਿਟ ਲਈ ਵਿਆਜ ਦਰ 5.5 ਫ਼ੀਸਦੀ, 5 ਸਾਲ ਦੇ ਟਰਮ ਡਿਪਾਜ਼ਿਟ ਲਈ 6.7 ਫ਼ੀਸਦੀ ਹੈ। ਮੌਜੂਦਾ ਸਮੇਂ ਪੰਜ ਸਾਲਾ ਐੱਸ. ਸੀ. ਐੱਸ. ਐੱਸ. ਸਕੀਮ 'ਤੇ ਵਿਆਜ ਦਰ 7.4 ਫ਼ੀਸਦੀ ਹੈ। ਗੌਰਤਲਬ ਹੈ ਕਿ ਡਾਕਘਰ ਸਕੀਮਾਂ ਦੀਆਂ ਵਿਆਜ ਦਰਾਂ ਦੀ ਸਮੀਖਿਆ ਹਰ ਤਿਮਾਹੀ ਕੀਤੀ ਜਾਂਦੀ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਛੋਟੀਆਂ ਬਚਤ ਸਕੀਮਾਂ 'ਤੇ ਵਿਆਜ ਦਰਾਂ ਘਟਾਉਣ ਨਾਲ ਬੈਂਕਾਂ ਨੂੰ ਕਰਜ਼ ਹੋਰ ਸਸਤੇ ਕਰਨ ਵਿਚ ਮਦਦ ਮਿਲੇਗੀ, ਜਿਸ ਨਾਲ ਇਕਨੋਮੀ ਨੂੰ ਬੂਸਟ ਮਿਲੇਗਾ।
ਇਹ ਵੀ ਪੜ੍ਹੋ- ਦਾਲਾਂ ਨੂੰ ਲੈ ਕੇ ਕਰਨੀ ਹੋਵੇਗੀ ਜੇਬ ਹੋਰ ਢਿੱਲੀ, ਲੱਗਣ ਵਾਲਾ ਹੈ ਇਹ ਝਟਕਾ
►ਖਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ