ਛੋਟੇ ਅਤੇ ਦਰਮਿਆਨੇ ਉਦਯੋਗ ਨੇ IPO ਜ਼ਰੀਏ ਇਕੱਠੇ ਕੀਤੇ 2.455 ਕਰੋੜ ਰੁਪਏ
Wednesday, Jan 02, 2019 - 05:16 PM (IST)

ਨਵੀਂ ਦਿੱਲੀ — ਨਿਵੇਸ਼ਕਾਂ ਦੇ ਉਤਸ਼ਾਹੀ ਰੁਝਾਨ ਕਾਰਨ ਛੋਟੇ ਅਤੇ ਦਰਮਿਆਨੇ ਉਦਯੋਗ(SME) ਨੇ 2018 ਵਿਚ ਸ਼ੁਰੂਆਤੀ ਪਬਲਿਕ ਇਸ਼ੂ(IPO) ਜ਼ਰੀਏ 2,455 ਕਰੋੜ ਰੁਪਏ ਕੀਤੇ ਜਿਹੜੇ ਕਿ ਇਸ ਤੋਂ ਪਿਛਲੇ ਸਾਲ 'ਚ ਇਕੱਠੀ ਕੀਤੀ ਗਈ ਰਾਸ਼ੀ ਤੋਂ 37 ਫੀਸਦੀ ਵਧ ਰਕਮ ਹੈ। ਪੈਂਟੋਮੈਥ ਸਲਾਹਕਾਰ ਸਰਵਿਸਿਜ਼ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਹਾਵੀਰ ਲੁਨਾਵਤ ਨੇ ਕਿਹਾ, 'ਅੱਗੇ ਚਲ ਕੇ ਆਈ.ਪੀ.ਓ. ਪਾਈਪਲਾਈਨ ਬਹੁਤ ਮਜ਼ਬੂਤ ਹੈ। ਕਈ ਕੰਪਨੀ ਇਸ ਤਰੀਕੇ ਨਾਲ ਫੰਡ ਇਕੱਠਾ ਕਰਨ ਦੀ ਤਿਆਰੀ ਕਰ ਰਹੀਆਂ ਹਨ।' ਸਾਲ 2018 ਵਿਚ ਆਈ.ਪੀ.ਓ. ਜ਼ਰੀਏ ਇਕੱਠੇ ਕੀਤੇ ਫੰਡ ਦਾ ਇਸਤੇਮਾਲ ਮੁੱਖ ਤੌਰ 'ਤੇ ਕਾਰੋਬਾਰ ਵਿਸਥਾਰ, ਕਾਰਜਕਾਰੀ ਪੂੰਜੀ ਦੀ ਜ਼ਰੂਰਤ ਅਤੇ ਹੋਰ ਕੰਮਕਾਜ ਲਈ ਕੀਤਾ ਗਿਆ। ਪੈਂਥੇਮੈਥ ਰਿਸਰਚ ਵਲੋਂ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ ਸਾਲ 2,455 ਕਰੋੜ ਰੁਪਏ ਦੇ ਆਈ.ਪੀ.ਓ. ਨਾਲ ਕੁੱਲ 145 ਐੱਸ.ਐੱਮ. ਸੂਚੀਬੱਧ ਹੋਏ। 2017 ਵਿਚ 133 ਐਸ.ਐਮ.ਈਜ਼ ਨੂੰ ਸੂਚੀਬੱਧ ਕੀਤਾ ਗਿਆ ਸੀ। ਇਨ੍ਹਾਂ ਐਸ.ਐਮ.ਈਜ਼. ਨੇ ਆਈਪੀਓ ਤੋਂ 1,785 ਕਰੋੜ ਰੁਪਏ ਇਕੱਠੇ ਕੀਤੇ ਸਨ। ਬੀ.ਐਸ.ਈ ਅਤੇ ਐਨ.ਐੱਸ.ਈ. ਨੇ 2012 ਵਿਚ ਐਸ. ਐਮ.ਈ. ਪਲੇਟਫਾਰਮ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਬਾਅਦ ਤੋਂ 474 ਕੰਪਨੀਆਂ 5,825 ਕਰੋੜ ਰੁਪਏ ਇਕੱਠੇ ਕਰ ਚੁੱਕੀਆਂ ਹਨ।