ਬਾਜ਼ਾਰ ''ਚ ਮੰਦੀ ਬਰਕਰਾਰ, ਸੈਂਸੈਕਸ 300 ਅੰਕਾਂ ਤੱਕ ਫਿਸਲਿਆ
Friday, Sep 23, 2022 - 10:28 AM (IST)
ਮੁੰਬਈ- ਗਲੋਬਲ ਮਾਰਕੀਟ ਦੇ ਅਸਰ ਨਾਲ ਭਾਰਤੀ ਬਾਜ਼ਾਰ 'ਤੇ ਮੰਦੀ ਦਾ ਸਾਇਆ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਵੀ ਬਰਕਰਾਰ ਹੈ। ਸ਼ੁੱਕਰਵਾਰ ਨੂੰ ਬਾਜ਼ਾਰ ਖੁੱਲ੍ਹਦੇ ਸਮੇਂ ਸੈਂਸੈਕਸ 'ਚ ਲਗਭਗ 300 ਅੰਕਾਂ ਦੀ ਗਿਰਾਵਟ ਦਿਖੀ ਇਹ ਫਿਲਹਾਲ 58,834.50 ਦੇ ਲੈਵਲ 'ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ ਵੀ 62 ਅੰਕ ਟੁੱਟ ਕੇ 17,547.10 ਦੇ ਪੱਧਰ 'ਤੇ ਟ੍ਰੇਡ ਕਰ ਰਿਹਾ ਹੈ। ਬਾਜ਼ਾਰ 'ਚ ਰੁਪਏ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਰੁਪਿਆ ਡਾਲਰ ਦੇ ਮੁਕਾਬਲੇ 81 ਦੇ ਲੈਵਲ ਨੂੰ ਪਾਰ ਕਰ ਗਿਆ ਹੈ।
ਬਾਜ਼ਾਰ 'ਚ ਮੰਦੀ ਦੇ ਡਰ ਨਾਲ ਅਮਰੀਕੀ ਬਾਜ਼ਾਰ 'ਚ ਲਗਾਤਾਰ ਤੀਜੇ ਦਿਨ ਕਮਜ਼ੋਰੀ ਨਜ਼ਰ ਆਈ। ਡਾਓ ਜੋਂਸ ਇਸ ਦੌਰਾਨ 107 ਅੰਕ ਡਿੱਗ ਕੇ 30,0077 ਅੰਕ ਤਾਂ ਨੈਸਡੈਕ 153 ਅੰਕ ਫਿਸਲ ਕੇ 11,067 ਅੰਕਾਂ ਦੇ ਪੱਧਰ 'ਤੇ ਬੰਦ ਹੋਇਆ ਹੋਈ। ਐੱਸ ਐਂਡ ਪੀ 500 'ਚੋਂ ਵੀ 0.84 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ। ਉਧਰ ਏਸ਼ੀਆ ਦੇ ਬਾਜ਼ਾਰ 'ਚ ਵੀ ਕਮਜ਼ੋਰੀ ਦਿਖ ਰਹੀ ਹੈ। ਐੱਸ ਜੀ ਐਕਸ ਨਿਫਟੀ 70 ਅੰਕ ਟੁੱਟ ਕੇ 17,575 ਅੰਕਾਂ ਦੇ ਲੈਵਲ 'ਤੇ ਕਾਰੋਬਾਰ ਕਰ ਰਿਹਾ ਹੈ। ਡਾਓ ਫਏਚਰਸ 'ਚ ਕਰੀਬ 50 ਅੰਕਾਂ ਦੀ ਮਜ਼ਬੂਤੀ ਹੈ। ਐੱਫ.ਆਈ.ਆਈ. 'ਚ ਲਾਂਗ ਪਾਜ਼ੀਸ਼ਨ 34 ਫੀਸਦੀ ਘੱਟ ਕੇ 29 ਫੀਸਦੀ ਹੋ ਗਿਆ ਹੈ। ਇੰਡੀਆ ਵੀ.ਆਈ.ਐਕਸ 'ਚ 3 ਫੀਸਦੀ ਘੱਟ ਕੇ 18.82 ਦੇ ਲੈਵਲ 'ਤੇ ਹੈ। ਉਧਰ ਇਸ ਵਿਚਾਲੇ ਵਿੱਤ ਮੰਤਰੀ ਸੀਤਾਰਮਣ ਨੇ ਕਿਹਾ ਕਿ ਸਰਕਾਰ ਮਹਿੰਗਾਈ ਨੂੰ ਚਾਰ ਫੀਸਦੀ ਦੇ ਅੰਦਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।