ਮਹਿੰਗਾਈ ਦੇ ਮੋਰਚੇ ''ਤੇ ਮਾਮੂਲੀ ਰਾਹਤ, 6.44 ਫ਼ੀਸਦੀ ''ਤੇ ਆਈ ਪ੍ਰਚੂਨ ਮਹਿੰਗਾਈ

Tuesday, Mar 14, 2023 - 10:18 AM (IST)

ਮਹਿੰਗਾਈ ਦੇ ਮੋਰਚੇ ''ਤੇ ਮਾਮੂਲੀ ਰਾਹਤ, 6.44 ਫ਼ੀਸਦੀ ''ਤੇ ਆਈ ਪ੍ਰਚੂਨ ਮਹਿੰਗਾਈ

ਨਵੀਂ ਦਿੱਲੀ- ਫਰਵਰੀ 2023 'ਚ ਪ੍ਰਚੂਨ ਮਹਿੰਗਾਈ ਦਰ 'ਚ ਮਾਮੂਲੀ ਗਿਰਾਵਟ ਆਈ ਹੈ ਪਰ ਇਹ ਅਜੇ ਵੀ ਆਰ.ਬੀ.ਆਈ. ਦੇ ਟੋਲਰੈਂਸ ਬੈਂਡ ਭਾਵ ਬਰਦਾਸ਼ਤ ਸੀਮਾ ਤੋਂ ਉੱਪਰ ਬਣਿਆ ਹੋਇਆ ਹੈ। ਫਰਵਰੀ 2023 'ਚ ਪ੍ਰਚੂਨ ਮਹਿੰਗਾਈ ਦਰ 6.44 ਫ਼ੀਸਦੀ ਰਹੀ ਹੈ ਜਦੋਂ ਕਿ ਜਨਵਰੀ 2023 'ਚ ਪ੍ਰਚੂਨ ਮਹਿੰਗਾਈ ਦਰ 6.52 ਫ਼ੀਸਦੀ ਰਹੀ ਸੀ। ਫਰਵਰੀ 2022 'ਚ 6.07 ਫ਼ੀਸਦੀ ਪ੍ਰਚੂਨ ਮਹਿੰਗਾਈ ਦਰ ਸੀ।

ਇਹ ਵੀ ਪੜ੍ਹੋ- ਸਰੀਰ 'ਚ ਪਾਣੀ ਦੀ ਘਾਟ ਹੋਣ 'ਤੇ ਦਿਖਾਈ ਦਿੰਦੇ ਨੇ 'ਸਿਰ ਦਰਦ' ਸਣੇ ਇਹ ਲੱਛਣ, ਭੁੱਲ ਕੇ ਨਾ ਕਰੋ ਨਜ਼ਰਅੰਦਾਜ਼
ਮਹਿੰਗੇ ਅਨਾਜ ਅਤੇ ਦੁੱਧ ਦੀ ਮਹਿੰਗਾਈ ਨੇ ਕੀਤਾ ਪ੍ਰੇਸ਼ਾਨ 
ਪ੍ਰਚੂਨ ਮਹਿੰਗਾਈ ਦਰ 'ਚ ਵਾਧੇ ਦੀ ਗਿਰਾਵਟ ਦੇ ਕਾਰਨਾਂ 'ਤੇ ਗੌਰ ਕਰੀਏ ਤਾਂ ਫਰਵਰੀ ਮਹੀਨੇ 'ਚ ਖੁਰਾਕੀ ਮਹਿੰਗਾਈ ਦਰ ਘੱਟ ਕੇ 5.95 ਫ਼ੀਸਦੀ ਰਹੀ ਹੈ ਜਦੋਂ ਕਿ ਜਨਵਰੀ 'ਚ ਖੁਰਾਕੀ ਮਹਿੰਗਾਈ ਦਰ 6 ਫ਼ੀਸਦੀ ਰਹੀ ਸੀ। ਫਰਵਰੀ 2022 'ਚ ਖੁਰਾਕ ਮਹਿੰਗਾਈ ਦਰ 5.85 ਫ਼ੀਸਦੀ ਰਹੀ ਸੀ। ਫਰਵਰੀ ਮਹੀਨੇ 'ਚ ਅਨਾਜ ਅਤੇ ਉਸ ਨਾਲ ਸਬੰਧਤ ਪ੍ਰੋਡੈਕਟਸ ਦੀ ਮਹਿੰਗਾਈ ਦਰ 16.73 ਫ਼ੀਸਦੀ ਰਹੀ। ਦੁੱਧ ਅਤੇ ਉਸ ਨਾਲ ਸਬੰਧਤ ਪ੍ਰੋਡੈਕਟਸ ਦੀ ਮਹਿੰਗਾਈ ਦਰ 9.65 ਫ਼ੀਸਦੀ, ਮਸਾਲਿਆਂ ਦੀ ਮਹਿੰਗਾਈ ਦਰ 20 ਫ਼ੀਸਦੀ ਤੋਂ ਵੱਧ 20.20 ਫ਼ੀਸਦੀ ਰਹੀ ਹੈ। ਫਲਾਂ ਦੀ ਮਹਿੰਗਾਈ ਦਰ 6.38 ਫ਼ੀਸਦੀ, ਆਂਡਿਆਂ ਦੀ ਮਹਿੰਗਾਈ ਦਰ 4.32 ਫ਼ੀਸਦੀ ਰਹੀ ਹੈ। ਦਾਲਾਂ ਦੀ ਮਹਿੰਗਾਈ ਦਰ 4.09 ਫ਼ੀਸਦੀ ਰਹੀ ਹੈ। ਪੈਕਡ ਮਿੱਲਾਂ, ਸਨੈਕਸ ਅਤੇ ਮਠਿਆਈਆਂ ਦੀ ਮਹਿੰਗਾਈ ਦਰ 7.98 ਫ਼ੀਸਦੀ ਰਹੀ। ਇਸ ਦੌਰਾਨ ਸਬਜ਼ੀਆਂ ਸਸਤੀਆਂ ਹੋ ਗਈਆਂ ਹਨ। ਸਬਜ਼ੀਆਂ ਦੀ ਮਹਿੰਗਾਈ ਦਰ ਘਟ ਕੇ-11.61 ਫ਼ੀਸਦੀ 'ਤੇ ਆ ਗਈ ਹੈ।

ਇਹ ਵੀ ਪੜ੍ਹੋ- ਸਾਰੇ ਖਾਣ ਵਾਲੇ ਤੇਲ ਤਿਲਹਨਾਂ ਦੀਆਂ ਕੀਮਤਾਂ 'ਚ ਆਈ ਗਿਰਾਵਟ
ਕਰਜ਼ਾ ਹੋ ਸਕਦਾ ਹੈ ਹੋਰ ਮਹਿੰਗਾ!
ਰਿਟੇਲ ਮਹਿੰਗਾਈ ਦਰ ਅਜੇ ਆਰ.ਬੀ.ਆਈ. ਦੇ ਟੋਲਰੈਂਸ ਦੀ ਅਪਰ ਲਿਮਿਟ 6 ਫ਼ੀਸਦੀ ਦੇ ਉਪਰ ਬਣਿਆ ਹੋਇਆ ਹੈ। ਜਨਵਰੀ ਅਤੇ ਫਰਵਰੀ ਦੋਵਾਂ ਮਹੀਨਿਆਂ 'ਚ ਪ੍ਰਚੂਨ ਮਹਿੰਗਾਈ ਦਰ 6 ਫ਼ੀਸਦੀ ਤੋਂ ਵੱਧ ਰਹੀ ਹੈ ਜਦੋਂ ਕਿ ਨਵੰਬਰ ਅਤੇ ਦਸੰਬਰ 2022 'ਚ ਪ੍ਰਚੂਨ ਮਹਿੰਗਾਈ ਦਰ ਦੇ ਟੋਲਰੈਂਸ ਬੈਂਡ 6 ਫ਼ੀਸਦੀ ਦੇ ਹੇਠਾਂ ਆ ਗਿਆ ਸੀ। ਆਰ.ਬੀ.ਆਈ. ਨੇ 8 ਫਰਵਰੀ 2023 ਨੂੰ ਰੈਪੋ ਦਰ 'ਚ ਇੱਕ ਚੌਥਾਈ ਫ਼ੀਸਦੀ ਦਾ ਵਾਧਾ ਕਰਕੇ ਉਸ ਨੂੰ 6.50 ਫ਼ੀਸਦੀ ਕਰ ਦਿੱਤਾ ਸੀ। ਹੁਣ ਜਦੋਂ ਇੱਕ ਵਾਰ ਫਿਰ ਪ੍ਰਚੂਨ ਮਹਿੰਗਾਈ ਦਰ ਆਰ.ਬੀ.ਆਈ. ਦੇ ਟੋਲਰੈਂਸ ਬੈਂਡ ਤੋਂ ਬਾਹਰ ਜਾ ਪਹੁੰਚੀ ਹੈ ਤਾਂ ਫਿਰ ਤੋਂ ਕਰਜ਼ ਹੋਰ ਮਹਿੰਗੇ ਹੋਣ ਦਾ ਖਤਰਾ ਵਧਦਾ ਜਾ ਰਿਹਾ ਹੈ। 3 ਤੋਂ 6 ਅਪ੍ਰੈਲ 2023 ਤੱਕ ਆਰ.ਬੀ.ਆਈ. ਦੀ ਮੁਦਰਾ ਨੀਤੀ ਦੀ ਬੈਠਕ ਹੋਵੇਗੀ ਜਿਸ 'ਚ ਮੰਨਿਆ ਜਾ ਰਿਹਾ ਹੈ ਕਿ ਆਰ.ਬੀ.ਆਈ. ਰੈਪੋ ਰੇਟ 'ਚ ਵਾਧਾ ਕਰ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਈ.ਐੱਮ.ਆਈ. ਹੋਰ ਵੀ ਮਹਿੰਗੀ ਹੋ ਸਕਦੀ ਹੈ।

ਇਹ ਵੀ ਪੜ੍ਹੋ- ਅਮਰੀਕਾ 'ਚ ਵੱਡਾ ਬੈਂਕਿੰਗ ਸੰਕਟ! 'ਸਿਲੀਕਾਨ ਵੈਲੀ ਬੈਂਕ' 'ਤੇ ਲੱਗਾ ਤਾਲਾ, ਭਾਰਤ ਦੀ ਵਧੀ ਚਿੰਤਾ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News