ਸਕੋਡਾ ਕਾਇਲੈਕ ਨੂੰ ਭਾਰਤ NCAP ਕ੍ਰੈਸ਼ ਟੈਸਟ ’ਚ ਮਿਲੀ 5-ਸਟਾਰ ਰੇਟਿੰਗ
Saturday, Jan 18, 2025 - 11:24 PM (IST)
ਨਵੀਂ ਦਿੱਲੀ - ਸਕੋਡਾ ਆਟੋ ਇੰਡੀਆ ਦੀ ਪਹਿਲੀ ਸਬ-4 ਮੀਟਰ ਐੱਸ. ਯੂ. ਵੀ. ਕਾਇਲੈਕ ਨੇ ਭਾਰਤ ਐੱਨ. ਸੀ. ਏ. ਪੀ. (ਨਿਊ ਕਾਰ ਅਸੈੱਸਮੈਂਟ ਪ੍ਰੋਗਰਾਮ) ’ਚ ਵੱਕਾਰੀ 5-ਸਟਾਰ ਸੁਰੱਖਿਆ ਰੇਟਿੰਗ ਹਾਸਲ ਕੀਤੀ ਹੈ। ਕਾਇਲੈਕ ਭਾਰਤ ਐੱਨ. ਸੀ. ਏ. ਪੀ. ਟੈਸਟ ’ਚ ਭਾਗ ਲੈਣ ਵਾਲੀ ਪਹਿਲੀ ਸਕੋਡਾ ਗੱਡੀ ਬਣ ਗਈ ਹੈ, ਜਿਸ ਨੇ ਕੁਸ਼ਾਕ ਅਤੇ ਸਲਾਵੀਆ ਵੱਲੋਂ ਸਥਾਪਤ ਸੇਫਟੀ ਐਕਸੀਲੈਂਸ ਦੀ ਬ੍ਰਾਂਡ ਵਿਰਾਸਤ ਨੂੰ ਜਾਰੀ ਰੱਖਿਆ ਹੈ।
ਸਕੋਡਾ ਆਟੋ ਇੰਡੀਆ ਦੀਆਂ ਦੋਹਾਂ 2.0 ਕਾਰਾਂ ਨੇ ਬਾਲਿਗਾਂ ਅਤੇ ਬੱਚਿਆਂ ਦੀ ਸੁਰੱਖਿਆ ਦੋਹਾਂ ਲਈ ਆਪਣੀ ਸ਼੍ਰੇਣੀ ’ਚ ਗਲੋਬਲ ਐੱਨ. ਸੀ. ਏ. ਪੀ. ਕ੍ਰੈਸ਼ ਟੈਸਟ ’ਚ 5-ਸਟਾਰ ਸੁਰੱਖਿਆ ਰੇਟਿੰਗ ਹਾਸਲ ਕੀਤੀ ਹੈ। ਸਕੋਡਾ ਆਟੋ ਇੰਡੀਆ ਦੇ ਬ੍ਰਾਂਡ ਡਾਇਰੈਕਟਰ ਪੇਟਰ ਜੇਨੇਬਾ ਨੇ ਕਿਹਾ ਕਿ ਸੁਰੱਖਿਆ ਸਕੋਡਾ ਦੇ ਡੀ. ਐੱਨ. ਏ. ’ਚ ਸ਼ਾਮਲ ਹੈ ਅਤੇ 2008 ਤੋਂ ਹਰ ਇਕ ਸਕੋਡਾ ਕਾਰ ਦਾ ਗਲੋਬਲ ਪੱਧਰ ’ਤੇ ਅਤੇ ਭਾਰਤ ’ਚ 5-ਸਟਾਰ ਸੁਰੱਖਿਆ ਰੇਟਿੰਗ ਨਾਲ ਕ੍ਰੈਸ਼ ਟੈਸਟ ਕੀਤਾ ਗਿਆ ਹੈ।