ਸਕੋਡਾ ਆਟੋ ਇੰਡੀਆ ਨੇ ਪੇਸ਼ ਕੀਤੀ ਨਵੀਂ ਕੋਡਿਏਕ ਸਕਾਊਟ

10/05/2019 11:50:50 PM

ਮੁੰਬਈ (ਬੀ. ਐੈੱਨ.190/10)-ਸਕੋਡਾ ਆਟੋ ਇੰਡੀਆ ਨੇ 33.99 ਲੱਖ ਰੁਪਏ ਦੀ ਐਕਸ ਸ਼ੋਅਰੂਮ ਕੀਮਤ 'ਤੇ ਨਵੀਂ ਕੋਡੀਏਕ ਸਕਾਊਟ ਦੀ ਘੁੰਡ ਚੁਕਾਈ ਕੀਤੀ। ਭਾਰਤ 'ਚ 2017 'ਚ ਜਾਰੀ ਸਕੋਡਾ ਕੋਡੀਏਕ ਤੋਂ ਸਕਾਊਟ ਵੇਰੀਐਂਟ ਦੀ ਆਫ ਰੇਡਿੰਗ ਸਮਰੱਥਾ ਜ਼ਿਆਦਾ ਹੈ। ਸਕਾਊਟ ਵੇਰੀਐਂਟ ਆਪਣੇ ਵਿਲੱਖਣ ਡਿਜ਼ਾਈਨ, ਮਜ਼ਬੂਤੀ, ਉਦਾਰ ਵਿਸ਼ੇਸ਼ਤਾਵਾਂ, ਅਲਾਏ ਵ੍ਹੀਲ ਡਰਾਈਵ ਅਤੇ ਆਪਣੇ ਖੇਤਰ 'ਚ ਸਮਰੱਥਾ ਯਾਰਡ ਸਟਿਕ ਨੂੰ ਅੱਗੇ ਲੈ ਜਾਂਦੀ ਹੈ। ਸਿਲਵਰ ਪ੍ਰੋਟੈਕਟਿਵ ਐਲੀਮੈਂਟਸ ਸਣੇ ਇਸ ਦਾ ਮਸਕੁਲਰ ਬਾਡੀ ਫ੍ਰੇਮ ਵਾਈਲਡ ਬਿਊਟੀ ਟੱਫਨੈੱਸ ਅਤੇ ਰੋਮਾਂਚ ਵਧਾਉਂਦੇ ਹਨ।

ਕੋਡੀਏਕ ਸਕਾਊਟ 2.0 ਟੀ. ਡੀ. ਆਈ. (ਡੀ. ਐੈੱਸ. ਜੀ.) ਡੀਜ਼ਲ ਇੰਜਣ ਨਾਲ ਪੂਰਨ ਹੈ ਜੋ ਕਿ 150 ਪੀ. ਐੈੱਸ. (110 ਕੇ. ਡਬਲਯੂ.) ਦੇ ਪਾਵਰ ਅਤੇ 340 ਐੈੱਨ. ਐੈੱਮ. ਦਾ ਪੀਕ ਟਾਰਕ ਆਊਟਪੁਟ ਜੈਨਰੇਟ ਕਰਦਾ ਹੈ। 7 ਸੀਟਰ ਸਕੋਡਾ ਕੋਡੀਏਕ ਸਕਾਊਟ ਚਾਰ ਰੰਗਾਂ ਲਾਵਾ ਬਲਿਊ, ਕਵਾਰਟਜ਼ ਗ੍ਰੇ, ਮੁਨ ਵ੍ਹਾਈਟ ਅਤੇ ਮੈਜਿਕ ਬਲੈਕ 'ਚ ਮੁਹੱਈਆ ਹੋਵੇਗੀ। ਬੰਪਰ 'ਤੇ ਹੈੱਡਲਾਈਟ ਦੇ ਹੇਠਲੀ ਸ਼ੇਪਸ ਐੈੱਲ. ਈ. ਡੀ. ਲੈਂਪ ਹੈ। ਬੋਨਟ ਦੇ ਸੈਂਟਰ 'ਚ ਇਕ ਨਵਾਂ ਡਿਜ਼ਾਈਨ ਹੈ ਜੋ ਕਿ ਨਵੀਂ ਆਕਟਾਵੀਆ ਦੀ ਤਰ੍ਹਾਂ ਹੈ। ਸਕੋਡਾ ਕੋਡੀਏਕ ਨੂੰ 9 ਏਅਰ ਬੈਗਸ, ਐਂਟੀ ਲਾਕ ਬ੍ਰੇਕ, ਆਟੋ ਹੋਲਡਰ, ਫੰਕਸ਼ਨ ਦੇ ਨਾਲ ਇਲੈਕਟ੍ਰਾਨਿਕ ਪਾਰਕਿੰਗ ਬ੍ਰੇਕ ਆਦਿ ਨਾਲ ਲੈਸ ਕੀਤਾ ਹੈ।


Karan Kumar

Content Editor

Related News