ਲਗਾਤਾਰ ਛੇਵੇਂ ਹਫਤੇ ਘੱਟ ਹੋਇਆ ਵਿਦੇਸ਼ੀ ਮੁਦਰਾ ਭੰਡਾਰ, ਗੋਲਡ ਰਿਜ਼ਰਵ ਵੀ ਡਿੱਗਾ
Saturday, Apr 30, 2022 - 11:19 AM (IST)
ਮੁੰਬਈ (ਯੂ. ਐੱਨ. ਆਈ.) – ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 22 ਅਪ੍ਰੈਲ ਨੂੰ ਸਮਾਪਤ ਹਫਤੇ ’ਚ ਲਗਾਤਾਰ ਛੇਵੇਂ ਹਫਤੇ ਘੱਟ ਹੁੰਦਾ ਹੋਇਆ 3.27 ਅਰਬ ਡਾਲਰ ਘਟ ਕੇ 600.4 ਅਰਬ ਡਾਲਰ ’ਤੇ ਆ ਗਿਆ। ਇਸ ਤੋਂ ਪਹਿਲਾਂ 15 ਅਪ੍ਰੈਲ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ 5ਵੇਂ ਹਫਤੇ ਡਿਗਦਾ ਹੋਇਆ 31.1 ਕਰੋੜ ਡਾਲਰ ਘੱਟ ਹੋ ਕੇ 603.7 ਅਰਬ ਡਾਲਰ ’ਤੇ ਆ ਗਿਆ ਸੀ।
ਇਸ ਤਰ੍ਹਾਂ 8 ਅਪ੍ਰੈਲ ਨੂੰ ਸਮਾਪਤ ਹਫਤੇ ’ਚ 2.47 ਅਰਬ ਡਾਲਰ ਘਟ ਕੇ 604 ਅਰਬ ਡਾਰ ਅਤੇ 1 ਅਪ੍ਰੈਲ ਨੂੰ ਸਮਾਪਤ ਹਫਤੇ ’ਚ ਇਹ ਰਿਕਾਰਡ 11.17 ਅਰਬ ਡਾਲਰ ਘੱਟ ਹੋ ਕੇ 606.48 ਅਰਬ ਡਾਲਰ ’ਤੇ ਰਿਹਾ ਸੀ। ਇਸ ਤਰ੍ਹਾਂ 25 ਮਾਰਚ ਨੂੰ ਸਮਾਪਤ ਹਫਤੇ ’ਚ 2.03 ਅਰਬ ਡਾਲਰ ਡਿਗ ਕੇ 617.65 ਅਰਬ ਡਾਲਰ ’ਤੇ ਰਿਹਾ।
ਰਿਜ਼ਰਵ ਬੈਂਕ ਵਲੋਂ ਜਾਰੀ ਹਫਤਾਵਾਰ ਅੰਕੜਿਆਂ ਮੁਤਾਬਕ 22 ਅਪ੍ਰੈਲ ਨੂੰ ਸਮਾਪਤ ਹਫਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਵੱਡਾ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦ 2.84 ਅਰਬ ਡਾਲਰ ਘਟ ਕੇ 533.9 ਅਰਬ ਡਾਲਰ ’ਤੇ ਆ ਗਿਆ। ਇਸ ਦੌਰਾਨ ਸੋਨੇ ਦੇ ਭੰਡਾਰ ’ਚ ਵਾਧਾ ਹੋਇਆ ਅਤੇ ਇਹ 37.7 ਕਰੋੜ ਡਾਲਰ ਡਿਗ ਕੇ 42.77 ਅਰਬ ਡਾਲਰ ਰਹਿ ਗਿਆ।
ਸਮੀਖਿਆ ਅਧੀਨ ਹਫਤੇ ’ਚ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ. ਡੀ. ਆਰ.) 3.3 ਕਰੋੜ ਡਾਲਰ ਘਟ ਕੇ 18.66 ਅਰਬ ਡਾਲਰ ’ੇਤ ਆ ਗਿਆ। ਇਸ ਤਰ੍ਹਾਂ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਕੋਲ ਰਿਜ਼ਰਵ ਫੰਡ 2.6 ਕਰੋੜ ਡਾਲਰ ਦੀ ਗਿਰਾਵਟ ਨਾਲ 5.06 ਅਰਬ ਡਾਲਰ ਰਹਿ ਗਿਆ।