ਸੀਤਾਰਮਣ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਕਰੇਗੀ ਮੁਲਾਕਾਤ, RBI ’ਚ ਸੁਧਾਰਾਂ ’ਤੇ ਹੋਵੇਗੀ ਚਰਚਾ
Thursday, Jul 07, 2022 - 08:31 PM (IST)
ਨਵੀਂ ਦਿੱਲੀ (ਭਾਸ਼ਾ)–ਵਿੱਤ ਮੰਤਰੀ ਨਿਰਮਲਾ ਸੀਤਾਰਮਣ ਜਨਤਕ ਖੇਤਰ ਦੇ ਬੈਂਕਾਂ ਦੇ ਮੁਖੀਆਂ ਨਾਲ ਸਮੀਖਿਆ ਬੈਠਕ ਕਰੇਗੀ। ਇਸ ਬੈਠਕ ’ਚ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਖੇਤਰਾਂ ਲਈ ਵੱਖ-ਵੱਖ ਸਰਕਾਰੀ ਯੋਜਨਾਵਾਂ ਦੀ ਤਰੱਕੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਹੋਰ ਮੁੱਦਿਆਂ ’ਤੇ ਵੀ ਚਰਚਾ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਬੈਠਕ ’ਚ ਖੇਤਰੀ ਗ੍ਰਾਮੀਣ ਬੈਂਕਾਂ (ਆਰ. ਆਰ. ਬੀ.) ਵਿਚ ਸ਼ਾਸਨ ਸਬੰਧੀ ਸੁਧਾਰਾਂ ਦੀ ਸਮੀਖਿਆ ਵੀ ਹੋ ਸਕਦੀ ਹੈ। ਖੇਤੀਬਾੜੀ ਕਰਜ਼ਾ ਖੇਤਰ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਰ. ਆਰ. ਬੀ. ਨੂੰ ਜਨਤਕ ਖੇਤਰ ਦੇ ਬੈਂਕ (ਪੀ. ਐੱਸ. ਬੀ.) ਸਪੌਂਸਰ ਕਰਦੇ ਹਨ।
ਇਹ ਵੀ ਪੜ੍ਹੋ : ਚੀਨ ਨੇ ਅਮਰੀਕਾ, ਬ੍ਰਿਟੇਨ ਦੀਆਂ ਖੁਫੀਆ ਸੇਵਾਵਾਂ 'ਤੇ ਵਿੰਨ੍ਹਿਆ ਨਿਸ਼ਾਨਾ
ਮੌਜੂਦਾ ਸਮੇਂ ’ਚ ਆਰ. ਆਰ. ਬੀ. ਵਿਚ ਕੇਂਦਰ ਦੀ 50 ਫੀਸਦੀ ਹਿੱਸੇਦਾਰੀ ਹੁੰਦੀ ਹੈ, 35 ਫੀਸਦੀ ਹਿੱਸੇਦਾਰੀ ਜਨਤਕ ਖੇਤਰ ਦੇ ਕਿਸੇ ਬੈਂਕ ਦੀ ਅਤੇ 15 ਫੀਸਦੀ ਹਿੱਸੇਦਾਰੀ ਸੂਬਾ ਸਰਕਾਰ ਦੀ ਹੁੰਦੀ ਹੈ। ਦੇਸ਼ ’ਚ ਕੁੱਲ 43 ਆਰ. ਆਰ. ਬੀ. ਹਨ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ’ਚੋਂ ਇਕ ਤਿਹਾਈ, ਵਿਸ਼ੇਸ਼ ਕਰ ਕੇ ਪੂਰਬ ਉੱਤਰ ਅਤੇ ਪੂਰਬੀ ਖੇਤਰਾਂ ਦੇ ਆਰ. ਆਰ. ਬੀ. ਘਾਟੇ ’ਚ ਚੱਲ ਰਹੇ ਹਨ ਅਤੇ ਇਨ੍ਹਾਂ ਨੂੰ 9 ਫੀਸਦੀ ਹੀ ਰੈਗੂਲੇਟਰੀ ਪੂੰਜੀ ਲੋੜ ਨੂੰ ਪੂਰਾ ਕਰਨ ਲਈ ਫੰਡ ਦੀ ਲੋੜ ਹੈ। ਇਨ੍ਹਾਂ ਬੈਂਕਾਂ ਦਾ ਗਠਨ ਆਰ. ਆਰ. ਬੀ. ਐਕਟ 1976 ਦੇ ਤਹਿਤ ਹੋਇਆ ਹੈ ਅਤੇ ਇਨ੍ਹਾਂ ਦਾ ਟੀਚਾ ਛੋਟੇ ਕਿਸਾਨਾਂ, ਖੇਤੀਬਾੜੀ ਖੇਤਰ ਦੇ ਮਜ਼ਦੂਰਾਂ ਅਤੇ ਗ੍ਰਾਮੀਣ ਇਲਾਕਿਆਂ ਦੇ ਕਾਰੀਗਰਾਂ ਨੂੰ ਕਰਜ਼ਾ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ।
ਇਹ ਵੀ ਪੜ੍ਹੋ : ਚੀਨ 'ਚ ਓਮੀਕ੍ਰੋਨ ਦੇ ਨਵੇਂ ਉਪ-ਵੇਰੀਐਂਟ ਦਾ ਲੱਗਾ ਪਤਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ