ਸਿੰਘ ਭਰਾਵਾਂ ਨੇ ਸ਼ੈੱਲ ਕੰਪਨੀਆਂ ''ਚ ਡਾਇਵਰਟ ਕੀਤਾ ਫੰਡ : EOW

1/22/2020 1:46:09 PM

ਨਵੀਂ ਦਿੱਲੀ — ਰੇਲੀਗੇਅਰ ਐਂਟਰਪ੍ਰਾਈਜਜ਼ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਅਤੇ ਸ਼ਿਵਿੰਦਰ ਨੇ ਗਰੁੱਪ ਦੀ ਕੰਪਨੀ ਰੇਲੀਗੇਅਰ ਫਿਨਵੈਸਟ ਤੋਂ ਪਬਲਿਕ ਦਾ ਪੈਸਾ ਸ਼ੈੱਲ ਕੰਪਨੀਆਂ 'ਚ ਡਾਇਵਰਟ ਕਰਕੇ ਉਸਦਾ ਇਸਤੇਮਾਲ ਆਪਣੀਆਂ ਵਿਅਕਤੀਗਤ ਦੇਣਦਾਰੀਆਂ ਦੇ ਭੁਗਤਾਨ ਲਈ ਕੀਤਾ। ਇਹ ਜਾਣਕਾਰੀ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਵਿੰਗ (ਈ.ਓ.ਡਬਲਯੂ.) ਵੱਲੋਂ ਸਿੰਘ ਭਰਾਵਾਂ ਵਿਰੁੱਧ ਦਾਇਰ ਚਾਰਜਸ਼ੀਟ ਵਿਚ ਦਿੱਤੀ ਗਈ ਹੈ।

ਗਰੁੱਪ ਦੀ ਲੈਂਡਿੰਗ ਯੂਨਿਟ ਰੈਲੀਗੇਅਰ ਫਿਨਵੈਸਟ ਨੇ ਸੈਕੜਾਂ ਕਰੋੜਾਂ ਰੁਪਏ ਦੇ ਅਣਸੁਰੱਖਿਅਤ ਲੋਨ ਸ਼ੈੱਲ ਕੰਪਨੀਆਂ ਨੂੰ ਦੇਣ ਦੀ ਮਨਜ਼ੂਰੀ ਦਿੱਤੀ ਸੀ ਜਦੋਂਕਿ ਇਨ੍ਹਾਂ ਕੰਪਨੀਆਂ ਨੇ ਖੁਦ ਲੋਨ ਦੀ ਮੰਗ ਨਹੀਂ ਕੀਤੀ ਸੀ। ਚਾਰਜਸ਼ੀਟ ਅਨੁਸਾਰ ਸਿੰਘ ਭਰਾ 2016 'ਚ ਰੇਲੀਗੇਅਰ ਫਿਨਵੈਸਟ ਦੇ ਬੋਰਡ ਵਿਚ ਸ਼ਾਮਲ ਹੋਏ ਸਨ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਲੋਨ ਅਪਰੂਵ ਕਰਨ ਲਈ ਅਪਣਾਈ ਗਈ ਪ੍ਰਕਿਰਿਆ ਸਿਰਫ ਦਿਖਾਵਾ ਸੀ। ਇਹ ਚਾਰਜਸ਼ੀਟ ਫੰਡ ਦੀ ਗੜਬੜੀ ਦੇ ਮਾਮਲੇ ਵਿਚ ਪਿਛਲੇ ਹਫਤੇ ਅਦਾਲਤ ਵਿਚ ਦਾਖਲ ਕੀਤੀ ਗਈ ਸੀ। ਹਾਲਾਂਕਿ ਮਾਲਵਿੰਦਰ ਅਤੇ ਸ਼ਿਵਿੰਦਰ ਸਿੰਘ ਨੇ ਕੋਈ ਵੀ ਗੜਬੜੀ ਕਰਨ ਤੋਂ ਇਨਕਾਰ ਕੀਤਾ ਹੈ। ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਇਸ ਪੂਰੀ ਪ੍ਰਕਿਰਿਆ 'ਚ ਸ਼ੈੱਲ ਕੰਪਨੀਆਂ ਨੇ ਲੋਨ ਲੈਣ ਲਈ ਕਦੇ ਅਰਜ਼ੀ ਨਹੀਂ ਦਿੱਤੀ। ਕੁਝ ਮਾਮਲਿਆਂ ਵਿਚ ਲੋਨ ਦੀ ਮਨਜ਼ੂਰੀ ਤੁਰੰਤ ਦਿੱਤੀ ਗਈ ਸੀ। 

ਚਾਰਜਸ਼ੀਟ ਵਿਚ ਦੋਸ਼ ਲਗਾਇਆ ਗਿਆ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ 2014 'ਚ ਰੇਲੀਗੇਅਰ ਫਿਨਵੈਸਟ ਦੀ ਕਾਰਪੋਰੇਟ ਲੋਨ ਬੁੱਕ 'ਚ ਗੜਬੜੀਆਂ ਦੀ ਚਿਤਾਵਨੀ ਦਿੱਤੀ ਸੀ ਪਰ ਇਸ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। EOW ਨੇ ਇਸ ਮਾਮਲੇ 'ਚ 19 ਸ਼ੈੱਲ ਕੰਪਨੀਆਂ ਦੇ ਡਾਇਰੈਕਟਰਾਂ ਕੋਲੋਂ ਪੁੱਛਗਿੱਛ ਕੀਤੀ ਹੈ। ਇਨ੍ਹਾਂ ਵਿਚੋਂ ਕੁਝ ਨੇ ਦੱਸਿਆ ਕਿ ਉਹ ਸਿਰਫ ਦਿਖਾਵੇ ਲਈ ਡਾਇਰੈਕਟਰ ਸਨ ਅਤੇ ਸਿੰਘ ਭਰਾਵਾਂ ਦੇ ਸਵਰਗੀ ਪਿਤਾ ਪਰਵਿੰਦਰ ਸਿੰਘ ਦੇ ਪੁਰਾਣੇ ਜਾਣਕਾਰ ਹਨ।

ਸਿੰਘ ਭਰਾ, ਰੈਲੀਗੇਅਰ ਦੇ ਸਾਬਕਾ ਚੇਅਰਮੈਨ ਸੁਨੀਲ ਗੋਧਵਾਨੀ ਅਤੇ ਦੋ ਹੋਰ ਦੇ ਖਿਲਾਫ ਦਾਇਰ ਚਾਰਜਸ਼ੀਟ 'ਚ EOW ਨੇ ਕਿਹਾ ਹੈ ਕਿ ਲਿਸਟਿਡ ਕੰਪਨੀ ਹੋਣ ਦੇ ਬਾਵਜੂਦ ਲੋਣ ਦੇਣ 'ਚ ਕਾਰਪੋਰੇਟ ਗਵਰਨੈਂਸ ਨਾਰਮਸ ਦਾ ਪਾਲਨ ਨਹੀਂ ਕੀਤਾ ਗਿਆ ਸੀ। ਮਲਵਿੰਦਰ ਨੇ ਪੁੱਛਗਿੱਛ ਦੌਰਾਨ EOW ਨੂੰ ਦੱਸਿਆ ਸੀ ਕਿ ਸੁਨੀਲ ਗੋਧਵਾਨੀ ਅਤੇ ਰੈਲੀਗੇਅਰ 'ਚ ਉਨ੍ਹਾਂ ਦੀ ਟੀਮ RHC ਅਤੇ ਉਸ ਦੀ ਸਹਾਇਕ ਕੰਪਨੀ ਦਾ ਕੰਮਕਾਜ ਸੰਭਾਲਦੀ ਸੀ।