2,500 ਰੁਪਏ ਦੇ ਉਛਾਲ ਨਾਲ 75,500 ਰੁਪਏ ਪ੍ਰਤੀ ਕਿਲੋ ’ਤੇ ਪੁੱਜੀ ਚਾਂਦੀ, ਜਾਣੋ ਸੋਨੇ ਦੀ ਕੀਮਤ

Friday, Jul 14, 2023 - 10:40 AM (IST)

ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਡਾਲਰ 15 ਮਹੀਨਿਆਂ ਦੇ ਲੋਅ ’ਤੇ ਪਹੁੰਚ ਗਿਆ, ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਗੋਲਡ ਦੀ ਕੀਮਤ ’ਚ ਤੇਜ਼ੀ ਦੇਖਣ ਨੂੰ ਮਿਲੇਗੀ ਪਰ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ। ਪੂਰੇ ਦਿਨ ਗੋਲਡ ਦੀ ਕੀਮਤ ’ਚ ਮਾਮੂਲੀ ਹੀ ਵਾਧਾ ਦੇਖਣ ਨੂੰ ਮਿਲਿਆ ਪਰ ਚਾਂਦੀ ਨੇ ਰਾਕੇਟ ਦੀ ਤਰ੍ਹਾਂ ਰਫ਼ਤਾਰ ਫੜ ਲਈ ਅਤੇ ਇਸ ਦੇ 2500 ਰੁਪਏ ਮੁੱਲ ਵੱਧ ਗਏ।

ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਟਾਇਲਟ 'ਚ ਸਿਗਰਟ ਪੀਣ ਮਗਰੋਂ ਤੋੜਿਆ ਦਰਵਾਜ਼ਾ

ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ’ਚ ਅੱਜ ਸੋਨੇ ਦਾ ਭਾਅ 500 ਰੁਪਏ ਦੀ ਤੇਜ਼ੀ ਨਾਲ 61,400 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ, ਉਥੇ ਹੀ ਚਾਂਦੀ ਦੀ ਕੀਮਤ 2,500 ਰੁਪਏ ਦੇ ਜ਼ੋਰਦਾਰ ਉਛਾਲ ਨਾਲ 75,500 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਈ। ਵਿਦੇਸ਼ੀ ਬਾਜ਼ਾਰਾਂ ’ਚ ਸੋਨਾ ਤੇਜ਼ੀ ਨਾਲ 1,960 ਡਾਲਰ ਪ੍ਰਤੀ ਔਂਸ ਹੋ ਗਿਆ, ਜਦੋਂਕਿ ਚਾਂਦੀ ਵਾਧੇ ਨਾਲ 24.17 ਡਾਲਰ ਪ੍ਰਤੀ ਔਂਸ ’ਤੇ ਸੀ। ਸੂਤਰਾਂ ਅਨੁਸਾਰ ਅਮਰੀਕਾ ਦੇ ਖਪਤਕਾਰ ਮਹਿੰਗਾਈ ਦੇ ਅੰਕੜੇ ਉਮੀਦ ਤੋਂ ਘੱਟ ਰਹਿਣ ਤੋਂ ਬਾਅਦ ਕਾਮੈਕਸ ’ਚ ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਆਈ ਅਤੇ ਇਸ ’ਚ 4 ਹਫਤਿਆਂ ਦੇ ਉੱਚ ਪੱਧਰ ’ਤੇ ਕਾਰੋਬਾਰ ਹੋਇਆ। ਇਸ ਤੋਂ ਇਹ ਉਮੀਦ ਵਧੀ ਹੈ ਕਿ ਫੈੱਡਰਲ ਰਿਜ਼ਰਵ ਦਾ ਦਰ ਵਾਧਾ ਚੱਕਰ ਖਤਮ ਹੋ ਸਕਦਾ ਹੈ।

ਇਹ ਵੀ ਪੜ੍ਹੋ : 14 ਜੁਲਾਈ ਨੂੰ ਸਸਤੇ ਹੋਣਗੇ ਟਮਾਟਰ! ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਕੇਂਦਰ ਸਰਕਾਰ

ਚੀਨ ਦੀ ਵਜ੍ਹਾ ਨਾਲ ਚਾਂਦੀ ਦੇ ਮੁੱਲ ’ਚ ਵਾਧਾ
ਆਈ. ਆਈ. ਐੱਫ. ਐੱਲ. ਦੇ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਨੇ ਦੱਸਿਆ ਕਿ ਚਾਂਦੀ ਦੀ ਇੰਡਸਟ੍ਰੀਅਲ ਡਿਮਾਂਡ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਹ ਡਿਮਾਂਡ ਚੀਨ ਵੱਲੋਂ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਇਸ ਵਜ੍ਹਾ ਨਾਲ ਚਾਂਦੀ ਦੀ ਕੀਮਤ ’ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਚਾਂਦੀ ਦੇ ਮੁੱਲ ’ਚ ਤੇਜ਼ੀ ਦੀ ਦੂਜੀ ਵਜ੍ਹਾ ਮਾਈਨਿੰਗ ਦਾ ਘੱਟ ਹੋਣਾ ਵੀ ਹੈ। ਡਿਮਾਂਡ ਜ਼ਿਆਦਾ ਹੈ ਅਤੇ ਸਪਲਾਈ ਘੱਟ ਹੋ ਰਹੀ ਹੈ, ਜਿਸ ਦਾ ਅਸਰ ਮੁੱਲ ’ਚ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News