2026 ’ਚ ਵੀ ਚਮਕੇਗਾ ਸੋਨਾ, 4 ਲੱਖ ਰੁਪਏ ਪ੍ਰਤੀ ਔਂਸ ਤੋਂ ਪਾਰ ਜਾ ਸਕਦੀ ਹੈ ਕੀਮਤ : Morgan Stanley
Saturday, Jan 10, 2026 - 06:54 PM (IST)
ਬਿਜ਼ਨੈੱਸ ਡੈਸਕ - ਸਾਲ 2026 ਦੀ ਸ਼ੁਰੂਆਤ ਸੋਨੇ ਨੇ ਇਤਿਹਾਸਕ ਤੇਜ਼ੀ ਨਾਲ ਕੀਤੀ ਹੈ। 2025 ਦੇ ਅਖੀਰ ’ਚ ਅੰਤਰਰਾਸ਼ਟਰੀ ਬਾਜ਼ਾਰ ’ਚ ਪਹਿਲੀ ਵਾਰ ਸੋਨਾ 4,500 ਡਾਲਰ ਪ੍ਰਤੀ ਔਂਸ ਭਾਵ 31.1035 ਗ੍ਰਾਮ (ਕਰੀਬ 3.74 ਲੱਖ ਰੁਪਏ) ਤੋਂ ਪਾਰ ਪਹੁੰਚਿਆ। 7 ਜਨਵਰੀ 2026 ਨੂੰ ਸਪਾਟ ਗੋਲਡ ਦਾ ਕਾਰੋਬਾਰ 4,440 ਡਾਲਰ ਪ੍ਰਤੀ ਔਂਸ (ਲੱਗਭਗ 3.69 ਲੱਖ ਰੁਪਏ) ਦੇ ਆਸ-ਪਾਸ ਰਿਹਾ ਹੈ। ਹਾਲੀਆ ਮੁਨਾਫਾਵਸੂਲੀ ਨਾਲ ਕੀਮਤਾਂ ’ਚ ਹਲਕੀ ਨਰਮੀ ਆਈ ਹੈ ਪਰ ਬਾਜ਼ਾਰ ਦਾ ਰੁਝਾਨ ਹੁਣ ਵੀ ਤੇਜ਼ੀ ਦਾ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਨਿਵੇਸ਼ਕਾਂ ਦੀ ਨਜ਼ਰ 4,450 ਡਾਲਰ (ਕਰੀਬ 3.69 ਲੱਖ ਰੁਪਏ) ਦੇ ਅਹਿਮ ਰੈਜਿਸਟੈਂਸ ਲੈਵਲ ’ਤੇ ਹੈ, ਜਿਸ ਨੂੰ ਪਾਰ ਕਰਦੇ ਹੀ ਸੋਨਾ 4,600 ਡਾਲਰ (ਲੱਗਭਗ 3.82 ਲੱਖ ਰੁਪਏ) ਵੱਲ ਦੌੜ ਸਕਦਾ ਹੈ। ਦਿੱਗਜ ਨਿਵੇਸ਼ ਬੈਂਕ ਮਾਰਗਨ ਸਟੇਨਲੀ ਨੇ 2026 ਦੀ ਚੌਥੀ ਤਿਮਾਹੀ ਤੱਕ ਸੋਨੇ ਦਾ ਟੀਚਾ 4,800 ਡਾਲਰ ਪ੍ਰਤੀ ਔਂਸ ਤੈਅ ਕੀਤਾ ਹੈ, ਜੋ ਭਾਰਤੀ ਮੁਦਰਾ ’ਚ ਕਰੀਬ 3.98 ਲੱਖ ਤੋਂ 4.0 ਲੱਖ ਰੁਪਏ ਪ੍ਰਤੀ ਔਂਸ ਬੈਠਦਾ ਹੈ। ਬੈਂਕ ਦਾ ਕਹਿਣਾ ਹੈ ਕਿ ਕਮਜ਼ੋਰ ਅਮਰੀਕੀ ਡਾਲਰ, ਫੈੱਡਰਲ ਰਿਜ਼ਰਵ ਦੀ ਸੰਭਾਵਿਕ ਨਰਮ ਵਿਆਜ ਨੀਤੀ ਅਤੇ ਲੀਡਰਸ਼ਿਪ ਤਬਦੀਲੀ ਵਰਗੀਆਂ ਸਥਿਤੀਆਂ ਸੋਨੇ ਲਈ ‘ਪਰਫੈਕਟ ਸਟਾਰਮ’ ਤਿਆਰ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਕੇਂਦਰੀ ਬੈਂਕਾਂ ਦੀ ਹਮਲਾਵਰ ਖਰੀਦ
ਗਲੋਬਲ ਕੇਂਦਰੀ ਬੈਂਕ ਲਗਾਤਾਰ ਸੋਨਾ ਖਰੀਦ ਰਹੇ ਹਨ। ਉਭਰਦੀਆਂ ਅਰਥਵਿਵਸਥਾਵਾਂ ਡਾਲਰ ’ਤੇ ਨਿਰਭਰਤਾ ਘਟਾ ਕੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ’ਚ ਸੋਨੇ ਦੀ ਹਿੱਸੇਦਾਰੀ ਵਧਾ ਰਹੀਆਂ ਹਨ। ਬੈਂਕ ਆਫ ਅਮਰੀਕਾ ਦੇ ਵਿਸ਼ਲੇਸ਼ਕ ਮਾਈਕਲ ਵਿਡਮਰ ਮੁਤਾਬਕ 2026 ’ਚ ਸੋਨੇ ਦੀ ਔਸਤ ਕੀਮਤ 4,538 ਡਾਲਰ ਪ੍ਰਤੀ ਔਂਸ (ਕਰੀਬ 3.77 ਲੱਖ ਰੁਪਏ) ਰਹਿ ਸਕਦੀ ਹੈ। ਘਟਦੀ ਸਪਲਾਈ ਅਤੇ ਵਧਦੀ ਲਾਗਤ ਕੀਮਤਾਂ ਨੂੰ ਮਜ਼ਬੂਤ ਸਹਾਰਾ ਦੇ ਰਹੀ ਹੈ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਸੋਨੇ-ਚਾਂਦੀ ਦੀਆਂ ਉੱਚੀਆਂ ਕੀਮਤਾਂ ਦਾ ਸਿੱਧਾ ਫਾਇਦਾ ਮਾਈਨਿੰਗ ਕੰਪਨੀਆਂ ਨੂੰ ਮਿਲ ਰਿਹਾ ਹੈ। ਜਦੋਂ ਸੋਨਾ 3.7 ਲੱਖ ਡਾਲਰ ਪ੍ਰਤੀ ਔਂਸ ਤੋਂ ਉੱਪਰ ਬਣਿਆ ਹੋਇਆ ਹੈ, ਤਾਂ ਮਾਈਨਿੰਗ ਕੰਪਨੀਆਂ ਦਾ ਮੁਨਾਫਾ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਇਹੀ ਵਜ੍ਹਾ ਹੈ ਕਿ 2026 ਦੀ ਸ਼ੁਰੂਆਤ ’ਚ ਹੀ ਮਾਈਨਿੰਗ ਸਟਾਕਸ ਐੱਸ. ਐਂਡ ਪੀ. 500 ਦੇ ਟਾਪ ਪਰਫਾਰਮਰਸ ’ਚ ਸ਼ਾਮਲ ਹੋ ਗਏ ਹਨ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਸੋਨੇ ਦੀ ਸਪਲਾਈ ’ਤੇ ਦਬਾਅ
ਜਿੱਥੇ ਮੰਗ ਤੇਜ਼ੀ ਨਾਲ ਵਧ ਰਹੀ ਹੈ, ਉੱਥੇ ਹੀ ਸਪਲਾਈ ਮੋਰਚੇ ’ਤੇ ਚੁਣੌਤੀਆਂ ਵਧਦੀਆਂ ਜਾ ਰਹੀਆਂ ਹਨ। ਬੈਂਕ ਆਫ ਅਮਰੀਕਾ ਅਨੁਸਾਰ ਉੱਤਰੀ ਅਮਰੀਕਾ ਦੀਆਂ 13 ਪ੍ਰਮੁੱਖ ਮਾਈਨਿੰਗ ਕੰਪਨੀਆਂ ਦਾ ਉਤਪਾਦਨ 2026 ’ਚ ਕਰੀਬ 2 ਫੀਸਦੀ ਘਟ ਕੇ 1.92 ਕਰੋੜ ਔਂਸ ਰਹਿ ਸਕਦਾ ਹੈ। ਮਾਈਨਿੰਗ ਲਾਗਤ ਵਧ ਕੇ 1,600 ਡਾਲਰ ਪ੍ਰਤੀ ਔਂਸ (ਕਰੀਬ 1.33 ਲੱਖ ਰੁਪਏ) ਤੱਕ ਪਹੁੰਚਣ ਦਾ ਅੰਦਾਜ਼ਾ ਹੈ, ਜਿਸ ਨਾਲ ਸੋਨੇ ਦੀਆਂ ਕੀਮਤਾਂ ਲਈ ਇਕ ਮਜ਼ਬੂਤ ਘੱਟੋ-ਘੱਟ ਪੱਧਰ ਬਣਦਾ ਹੈ।
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਦਸੰਬਰ ’ਚ ਸ਼ੇਅਰ ਬਾਜ਼ਾਰ ’ਤੇ ਭਾਰੀ ਪਿਆ ਸੋਨਾ
ਦਸੰਬਰ 2025 ’ਚ ਨਿਵੇਸ਼ਕਾਂ ਨੇ ਸ਼ੇਅਰ ਬਾਜ਼ਾਰ ਦੀ ਤੁਲਨਾ ’ਚ ਗੋਲਡ ਐਕਸਚੇਂਜ ਟ੍ਰੇਡਿਡ ਫੰਡ (ਈ. ਟੀ. ਐੱਫ.) ਨੂੰ ਜ਼ਿਆਦਾ ਤਰਜੀਹ ਦਿੱਤੀ। ਸੋਨੇ ਦੀਆਂ ਕੀਮਤਾਂ ’ਚ ਤੇਜ਼ੀ ਅਤੇ ਗਲੋਬਲ ਆਰਥਿਕ ਬੇਯਕੀਨੀ ਵਿਚਾਲੇ ਗੋਲਡ ਈ. ਟੀ. ਐੱਫ. ’ਚ ਨਿਵੇਸ਼ 3 ਗੁਣਾ ਵਧ ਕੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ।
ਮਿਊਚਲ ਫੰਡ ਉਦਯੋਗ ਦੀ ਚੋਟੀ ਦੀ ਸੰਸਥਾ ਐਸੋਸੀਏਸ਼ਨ ਆਫ ਮਿਊਚਲ ਫੰਡਸ ਇਨ ਇੰਡੀਆ (ਐੱਮਫੀ) ਦੇ ਅੰਕੜਿਆਂ ਅਨੁਸਾਰ ਦਸੰਬਰ 2025 ’ਚ ਗੋਲਡ ਈ. ਟੀ. ਐੱਫ. ’ਚ ਸ਼ੁੱਧ ਨਿਵੇਸ਼ ਵਧ ਕੇ 1,16,467 ਕਰੋੜ ਰੁਪਏ ਹੋ ਗਿਆ, ਜੋ ਇਕ ਮਹੀਨੇ ਪਹਿਲਾਂ ਦੀ ਤੁਲਨਾ ’ਚ ਕਰੀਬ 3 ਗੁਣਾ ਵੱਧ ਹੈ। ਇਹ ਹੁਣ ਤੱਕ ਦਾ ਸਭ ਤੋਂ ਉੱਚਾ ਮਹੀਨਾਵਾਰ ਨਿਵੇਸ਼ ਹੈ।
ਚਾਂਦੀ ਬਣੀ 2026 ਦੀ ਹਾਈ-ਗ੍ਰੋਥ ਮੈਟਲ
ਸੋਨੇ ਦੇ ਨਾਲ-ਨਾਲ ਚਾਂਦੀ ਵੀ 2026 ’ਚ ਨਿਵੇਸ਼ਕਾਂ ਦੀ ਪਸੰਦ ਬਣਦੀ ਜਾ ਰਹੀ ਹੈ। ਜਨਵਰੀ ਦੀ ਸ਼ੁਰੂਆਤ ’ਚ ਚਾਂਦੀ 80 ਡਾਲਰ ਪ੍ਰਤੀ ਔਂਸ (ਲੱਗਭਗ 6,600 ਰੁਪਏ) ਤੋਂ ਪਾਰ ਪਹੁੰਚ ਚੁੱਕੀ ਹੈ। ਬੈਂਕ ਆਫ ਅਮਰੀਕਾ ਮੁਤਾਬਕ ਗੋਲਡ-ਟੂ-ਸਿਲਵਰ ਰੇਸ਼ੋ ਫਿਲਹਾਲ 60:1 ਦੇ ਆਸ-ਪਾਸ ਹੈ। ਜੇਕਰ ਇਹ ਅਨੁਪਾਤ ਘਟਦਾ ਹੈ, ਤਾਂ ਚਾਂਦੀ 135 ਡਾਲਰ ਤੋਂ 300 ਡਾਲਰ ਪ੍ਰਤੀ ਔਂਸ, ਭਾਵ ਕਰੀਬ 11,200 ਰੁਪਏ ਤੋਂ 24,900 ਰੁਪਏ ਤੱਕ ਜਾ ਸਕਦੀ ਹੈ। 2026 ਤੋਂ ਚੀਨ ਨੇ ਚਾਂਦੀ ਦੀ ਬਰਾਮਦ ’ਤੇ ਨਵੀਂ ਲਾਇਸੈਂਸ ਵਿਵਸਥਾ ਲਾਗੂ ਕੀਤੀ ਹੈ। ਇਸ ਤਹਿਤ ਦੁਨੀਆ ਦੀ ਕਰੀਬ 60-70 ਫੀਸਦੀ ਰਿਫਾਇੰਡ ਚਾਂਦੀ ਸਪਲਾਈ ’ਤੇ ਸਰਕਾਰੀ ਮਨਜ਼ੂਰੀ ਜ਼ਰੂਰੀ ਹੋਵੇਗੀ।
ਮਾਹਿਰ ਮੰਨਦੇ ਹਨ ਕਿ ਇਸ ਨਾਲ ਗਲੋਬਲ ਬਾਜ਼ਾਰ ’ਚ ਚਾਂਦੀ ਦੀਆਂ ਕੀਮਤਾਂ ’ਤੇ ਹੋਰ ਦਬਾਅ ਬਣੇਗਾ। ਸੋਨੇ-ਚਾਂਦੀ ਦੀਆਂ ਉੱਚੀਆਂ ਕੀਮਤਾਂ ਦਾ ਸਿੱਧਾ ਫਾਇਦਾ ਮਾਈਨਿੰਗ ਕੰਪਨੀਆਂ ਨੂੰ ਮਿਲ ਰਿਹਾ ਹੈ। ਜਦੋਂ ਸੋਨਾ 3.7 ਲੱਖ ਡਾਲਰ ਪ੍ਰਤੀ ਔਂਸ ਤੋਂ ਉੱਪਰ ਬਣਿਆ ਹੋਇਆ ਹੈ, ਤਾਂ ਮਾਈਨਿੰਗ ਕੰਪਨੀਆਂ ਦਾ ਮੁਨਾਫਾ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਇਹੀ ਵਜ੍ਹਾ ਹੈ ਕਿ 2026 ਦੀ ਸ਼ੁਰੂਆਤ ’ਚ ਹੀ ਮਾਈਨਿੰਗ ਸਟਾਕਸ ਐੱਸ. ਐਂਡ ਪੀ. 500 ਦੇ ਟਾਪ ਪਰਫਾਰਮਰਸ ’ਚ ਸ਼ਾਮਲ ਹੋ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
