2026 ’ਚ ਵੀ ਜਾਰੀ ‘ਚਾਂਦੀ ਦਾ ਚਮਤਕਾਰ’, ਕੀਮਤ 2.64 ਲੱਖ ਤੋਂ ਪਾਰ
Tuesday, Jan 13, 2026 - 01:28 PM (IST)
ਬਿਜ਼ਨੈੱਸ ਡੈਸਕ - ਦੇਸ਼ ’ਚ ਸੋਨੇ ਅਤੇ ਚਾਂਦੀ ਦੇ ਭਾਅ ’ਚ ਅੱਜ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਜਿੱਥੇ ਇਕ ਪਾਸੇ ਭਾਰਤੀ ਸ਼ੇਅਰ ਬਾਜ਼ਾਰ ਨੈਗੇਟਿਵ ’ਚ ਟ੍ਰੇਡ ਕਰ ਰਿਹਾ ਹੈ, ਉੱਥੇ ਹੀ ਕਮੋਡਿਟੀ ਬਾਜ਼ਾਰ ਹਰੇ ਨਿਸ਼ਾਨ ’ਚ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) ’ਤੇ ਚਾਂਦੀ ਆਪਣੇ ਆਲ-ਟਾਈਮ ਹਾਈ ’ਤੇ ਪਹੁੰਚ ਗਈ ਹੈ। ਸਿਲਵਰ ਦੇ ਭਾਅ 2.64 ਲੱਖ ਰੁਪਏ ਤੋਂ ਪਾਰ ਹਨ। ਉੱਥੇ ਹੀ ਸਪਾਟ ਮਾਰਕੀਟ ’ਚ 10 ਗ੍ਰਾਮ ਗੋਲਡ ਦੇ ਭਾਅ 1,41,475 ਰੁਪਏ ’ਤੇ ਪਹੁੰਚ ਗਏ ਹਨ। ਉਥੇ ਚਾਂਦੀ ਦੇ ਰੇਟ ’ਚ ਵੀ ਉਛਾਲ ਆਇਆ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਨਾ ਸਿਰਫ ਸਪਾਟ ਮਾਰਕੀਟ ’ਚ ਸੋਨੇ ਦੇ ਭਾਅ ਵਧੇ ਹਨ ਸਗੋਂ ਵਾਅਦਾ ਬਾਜ਼ਾਰ ’ਚ ਵੀ ਗੋਲਡ-ਸਿਲਵਰ ਭੱਜੇ ਹਨ। 5 ਫਰਵਰੀ 2026 ਨੂੰ ਐਕਸਪਾਇਰ ਹੋਣ ਵਾਲੇ ਗੋਲਡ ਦੇ ਭਾਅ ਅਜੇ 1892 ਰੁਪਏ ਪ੍ਰਤੀ 10 ਗ੍ਰਾਮ ਵਧ ਕੇ 1,41,475 ਰੁਪਏ ’ਤੇ ਹਨ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਇਸ ਤੋਂ ਇਲਾਵਾ ਚਾਂਦੀ ਦੇ ਰੇਟ ਦੀ ਗੱਲ ਕਰੀਏ ਤਾਂ ਉਹ ਆਲ ਟਾਈਮ ਹਾਈ ’ਤੇ ਪਹੁੰਚ ਗਈ ਹੈ। 5 ਮਾਰਚ 2026 ਨੂੰ ਐਕਸਪਾਇਰ ਹੋਣ ਵਾਲੇ ਸਿਲਵਰ ਕਾਂਟਰੈਕਟ ਦੇ ਭਾਅ ਅਜੇ 12,000 ਰੁਪਏ ਪ੍ਰਤੀ ਕਿਲੋਗ੍ਰਾਮ ਚੜ੍ਹ ਕੇ 2,64,797 ਰੁਪਏ ਪ੍ਰਤੀ ਕਿਲੋ ’ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਹਲਕੀ ਉਥਲ-ਪੁਥਲ ਵਿਚਾਲੇ ਕੀ ਬਣੀ ਰਹੇਗੀ ਗੋਲਡ ਦੀ ਚਮਕ?
2025 ’ਚ ਸੋਨੇ ਦੀਆਂ ਕੀਮਤਾਂ ਨੇ ਹੁਣ ਤੱਕ ਦੀ ਇਤਿਹਾਸਕ ਤੇਜ਼ੀ ਦਰਜ ਕੀਤੀ ਹੈ। ਇਸ ਤੇਜ਼ੀ ਤੋਂ ਬਾਅਦ ਕਈ ਨਿਵੇਸ਼ਕਾਂ ਨੂੰ ਖਦਸ਼ਾ ਹੈ ਕਿ ਅੱਗੇ ਚੱਲ ਕੇ ਇਸ ’ਚ ਸੁਸਤੀ ਆ ਸਕਦੀ ਹੈ ਪਰ ਵਿਸ਼ਵ ਪੱਧਰ ਦੇ ਕਈ ਵੱਡੇ ਮਨੀ ਮੈਨੇਜਰਸ ਹੁਣ ਵੀ ਗੋਲਡ ਨੂੰ ਲੈ ਕੇ ਹਾਂ-ਪੱਖੀ ਨਜ਼ਰੀਆ ਬਣਾਈ ਬੈਠੇ ਹਨ।
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਕਾਰਨਾਂ ਕਰ ਕੇ ਸੋਨਾ ਰਿਕਾਰਡ ਉਚਾਈ ਤੱਕ ਪਹੁੰਚਿਆ, ਉਹ ਫੈਕਟਰ ਅਜੇ ਖਤਮ ਨਹੀਂ ਹੋਏ ਹਨ ਅਤੇ ਆਉਣ ਵਾਲੇ ਸਮੇਂ ’ਚ ਵੀ ਇਸ ਲਈ ਸਹਾਰਾ ਬਣੇ ਰਹਿ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
