ਕੌਮਾਂਤਰੀ ਅਰਥਵਿਵਸਥਾ ਦੇ ਕੋਵਿਡ ਦੇ ਝਟਕੇ ਤੋਂ ਉਭਰਨ ਦੇ ਮਿਲ ਰਹੇ ਸੰਕੇਤ : ਦਾਸ’

Thursday, Sep 23, 2021 - 09:43 AM (IST)

ਕੌਮਾਂਤਰੀ ਅਰਥਵਿਵਸਥਾ ਦੇ ਕੋਵਿਡ ਦੇ ਝਟਕੇ ਤੋਂ ਉਭਰਨ ਦੇ ਮਿਲ ਰਹੇ ਸੰਕੇਤ : ਦਾਸ’

ਨਵੀਂ ਦਿੱਲੀ– ਅੱਜ 48ਵੇਂ ਏ. ਆਈ. ਐੱਮ. ਏ. ਨੈਸ਼ਨਲ ਮੈਨੇਜਮੈਂਟ ਕਨਵੈਂਸ਼ਨ ’ਚ ਬੋਲਦੇ ਹੋਏ ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਕੌਮਾਂਤਰੀ ਅਰਥਵਿਵਸਥਾ ਕੋਵਿਡ ਮਹਾਮਾਰੀ ਦੇ ਝਟਕੇ ਤੋਂ ਉਭਰ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਮਾਰੀ ਸਾਡੇ ਯੁੱਗ ਦੀਆਂ ਸਭ ਤੋਂ ਬੁਰੀਆਂ ਘਟਨਾਵਾਂ ’ਚੋਂ ਇਕ ਹੈ। ਇਸ ਨੇ ਦੁਨੀਆ ਭਰ ’ਚ ਭਾਰੀ ਤਬਾਹੀ ਫੈਲਾਈ। ਇਸ ਨੇ ਦੁਨੀਆ ਭਰ ’ਚ ਜਾਨ-ਮਾਲ ਅਤੇ ਰੋਜ਼ੀ-ਰੋਟੀ ਦੇ ਸਾਧਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਦੁਨੀਆ ’ਚ ਇਸ ਤਰ੍ਹਾਂ ਦੇ ਸੰਕਟ ਦੀਆਂ ਬਹੁਤ ਘੱਟ ਉਦਾਹਰਣਾਂ ਮਿਲਦੀਆਂ ਹਨ।


ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਮਹਾਮਾਰੀ ਨੇ ਦੁਨੀਆ ਦੀ ਅਰਥਵਿਵਸਥਾ ’ਤੇ ਬਹੁਤ ਜਖ਼ਮ ਛੱਡੇ ਹਨ। ਇਸ ਕਾਰਨ ਸਮਾਜ ਦਾ ਗਰੀਬ ਤਬਕਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਭਾਰਤ ਦੇ ਵਿੱਤੀ ਸਿਸਟਮ ਨੇ ਲੋੜ ਦੇ ਹਿਸਾਬ ਨਾਲ ਆਪਣੇ ’ਚ ਬਹੁਤ ਤੇਜ਼ੀ ਨਾਲ ਬਦਲਾਅ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੋਰੋਨਾ ਤੋਂ ਬਾਅਦ ਅਰਥਵਿਵਸਥਾ ’ਚ ਹੋ ਰਹੀ ਰਿਕਵਰੀ ਇਕੋ ਜਿਹੀ ਨਹੀਂ ਰਹੀ।


ਪੀ. ਐੱਲ. ਆਈ. ਸਕੀਮ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਕਾਫੀ ਅਹਿਮ
ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ ਸਕੀਮ (ਪੀ. ਐੱਲ. ਆਈ.) ਦੇਸ਼ ’ਚ ਨਿਰਮਾਣ ਨੂੰ ਬੜ੍ਹਾਵਾ ਦੇਣ ਲਈ ਕਾਫੀ ਅਹਿਮ ਹੈ। ਇਹ ਲੋੜ ਹੈ ਕਿ ਇਸ ਦੇ ਘੇਰੇ ’ਚ ਆਉਣ ਵਾਲੀਆਂ ਕੰਪਨੀਆਂ ਅਤੇ ਸੈਕਟਰ ਆਪਣੀ ਸਮਰੱਥਾ ’ਚ ਹੋਰ ਸੁਧਾਰ ਲਈ ਇਸ ਸਕੀਮ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਦੀ ਸਥਿਤੀ ’ਚ ਹੋਰ ਬਿਹਤਰ ਤਕਨੀਕਾਂ ਦੀ ਲੋੜ ਹੋਵੇਗੀ।
ਐੱਨ. ਬੀ. ਐੱਫ. ਸੀ. ਵੀ ਦੇਸ਼ ਦੇ ਫੰਡਿੰਗ ਚੈਨਲ ’ਚ ਨਿਭਾ ਰਹੇ ਅਹਿਮ ਭੂਮਿਕਾ
ਉਨ੍ਹਾਂ ਨੇ ਕਿਹਾ ਕਿ ਕਿਸੇ ਦੇਸ਼ ਦੀ ਅਰਥਵਿਵਸਥਾ ’ਚ ਬਿਹਤਰੀ ਲਈ ਮਜ਼ਬੂਤ ਅਤੇ ਬਿਹਤਰ ਵਿੱਤੀ ਸਿਸਟਮ ਦੀ ਅਹਿਮ ਭੂਮਿਕਾ ਹੁੰਦੀ ਹੈ। ਭਾਰਤ ਦੇ ਵਿੱਤੀ ਸਿਸਟਮ ਨੇ ਦੇਸ਼ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ’ਚ ਵਿਆਪਕ ਬਦਲਾਅ ਕੀਤੇ ਹਨ। ਹੁਣ ਤੱਕ ਬੈਂਕਾਂ ਨੇ ਦੇਸ਼ ’ਚ ਕ੍ਰੈਡਿਟ ਦੇ ਮੂਲ ਆਧਾਰ ਦੀ ਭੂਮਿਕਾ ਨਿਭਾਈ ਹੈ ਪਰ ਹੁਣ ਐੱਨ. ਬੀ. ਐੱਫ.ਸੀ. ਵੀ ਦੇਸ਼ ਦੇ ਫੰਡਿੰਗ ਚੈਨਲ ’ਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਐੱਨ. ਬੀ. ਐੱਫ. ਸੀ. ਅਤੇ ਮਿਊਚਲ ਫੰਡਸ ਵਰਗੇ ਨਾਨ-ਬੈਂਕਿੰਗ ਫਾਇਨਾਂਸ਼ੀਅਲ ਇੰਟਰਮੀਡੀਅਰੀਜ਼ ਦੇ ਅਸੈਟ ’ਚ ਲਗਾਤਾਰ ਬੜ੍ਹਤ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਕਾਰਪੋਰੇਟ ਬਾਂਡਾਂ ਜਿਵੇਂ ਮਾਰਕੀਟ ਇੰਸਟਰੂਮੈਂਟ ਤੋਂ ਹੋਣ ਵਾਲੀ ਫੰਡਿੰਗ ’ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।


author

Sanjeev

Content Editor

Related News