GST ਸੈੱਸ ''ਤੇ ਘਰੀ ਸਰਕਾਰ, ਕਾਂਗਰਸ ਬੋਲੀ ਕੇਂਦਰ ਨੇ ਸੂਬਿਆਂ ਨਾਲ ਕੀਤਾ ''ਧੋਖਾ''
Saturday, Sep 26, 2020 - 04:53 PM (IST)

ਬੇਂਗਲੁਰੂ— ਕਾਂਗਰਸ ਦੇ ਸੀਨੀਅਰ ਨੇਤਾ ਸਿਧਾਰਾਮਇਆ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਜੀ. ਐੱਸ. ਟੀ. ਮੁਆਵਜ਼ਾ ਸੈੱਸ ਦੀ 47,272 ਕਰੋੜ ਰੁਪਏ ਦੀ ਰਾਸ਼ੀ ਨੂੰ ਗਲਤ ਤਰੀਕੇ ਨਾਲ ਭਾਰਤ ਦੇ ਭਾਰਤ ਦੇ ਕੰਸੋਲਿਡੇਟਿਡ ਫੰਡ (ਸੀ. ਐੱਫ. ਆਈ.) 'ਚ ਟਰਾਂਸਫਰ ਕਰਕੇ ਕੇਂਦਰ ਸਰਕਾਰ ਨੇ ਹੋਰ ਕੁਲੈਕਸ਼ਨ 'ਚ ਕਮੀ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ।
ਕੈਗ ਦੀ ਹਾਲ ਹੀ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਟਵੀਟ ਕੀਤਾ ਕਿ ਕੇਂਦਰ ਸਰਕਾਰ ਸੂਬਿਆਂ ਦਾ ਸੰਘਵਾਦ 'ਤੇ ਭਰੋਸਾ ਤੋੜ ਰਹੀ ਹੈ।
ਉਨ੍ਹਾਂ ਨੇ ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਰੁੱਪਾ ਤੋਂ ਇਸ ਬਾਰੇ 'ਚ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ। ਕੈਗ ਦੀ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਭਾਰਤ ਸਰਕਾਰ ਨੇ ਜੀ. ਐੱਸ. ਟੀ. ਮੁਆਵਜ਼ਾ ਸੈੱਸ ਨੂੰ ਭਾਰਤ ਦੇ ਸੀ. ਐੱਫ. ਆਈ. 'ਚ ਟਰਾਂਸਫਰ ਕੀਤਾ, ਜਦੋਂ ਕਿ ਇਸ ਨੂੰ ਜੀ. ਐੱਸ. ਟੀ. ਮੁਆਵਜ਼ਾ ਫੰਡ 'ਚ ਰੱਖਿਆ ਜਾਣਾ ਚਾਹੀਦਾ ਸੀ। ਸਿਧਾਰਾਮਇਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਬਿਆਂ ਦੇ ਸੰਘਵਾਦ 'ਤੇ ਵਿਸ਼ਵਾਸ ਨੂੰ ਤੋੜਿਆ ਹੈ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਦਾ ਨੋਟੀਫਾਈਡ ਉਦੇਸ਼ ਤੋਂ ਇਲਾਵਾ ਹੋਰ ਜਗ੍ਹਾ ਇਸਤੇਮਾਲ ਨਹੀਂ ਹੋ ਸਕਦਾ।