ਤਿਉਹਾਰਾਂ ਦੇ ਮੌਸਮ 'ਚ ਬੇਝਿਜਕ ਕਰੋ ਖ਼ਰੀਦਦਾਰੀ, ਮਹੀਨੇ ਬਾਅਦ ਇਸ ਤਰੀਕੇ ਕਰੋ ਭੁਗਤਾਨ

Saturday, Nov 07, 2020 - 05:56 PM (IST)

ਨਵੀਂ ਦਿੱਲੀ — ਕੋਰੋਨਾ ਆਫ਼ਤ ਵਿਚਕਾਰ ਦੇਸ਼ ਵਿਚ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ। ਇਸ ਮੌਸਮ ਵਿਚ ਅਕਸਰ ਪੈਸੇ ਦੀ ਕਮੀ ਹੁੰਦੀ ਹੈ। ਅਜਿਹੀ ਸਥਿਤੀ ਵਿਚ ਤੁਸੀਂ ਆਮਤੌਰ 'ਤੇ ਆਪਣੇ ਦੋਸਤਾਂ ਜਾਂ ਪਰਿਵਾਰ ਵਾਲਿਆਂ ਤੋਂ ਪੈਸਾ ਉਧਾਰ ਲੈਂਦੇ ਹੋ। ਪਰ ਇਨ੍ਹਾਂ ਤੋਂ ਇਲਾਵਾ ਵੀ ਮਾਰਕੀਟ ਵਿਚ ਬਹੁਤ ਸਾਰੇ ਵਿਕਲਪ ਹਨ। ਇਨ੍ਹੀਂ ਦਿਨੀਂ ਦੇਸ਼ ਦੀਆਂ ਕਈ ਕੰਪਨੀਆਂ 'ਬਾਏ ਨਾਓ ਪੇਅ ਲੇਟਰ/ Buy Now Pay Later' ਦੀ ਸਬੂਲਤ ਦੇ ਰਹੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਈ-ਵਾਲਿਟ ਕੰਪਨੀ ਪੇ.ਟੀ.ਐਮ. ਵੀ ਹੁਣ ਇਹ ਸਹੂਲਤ ਪ੍ਰਦਾਨ ਕਰ ਰਹੀ ਹੈ। ਕੰਪਨੀ ਨੇ ਇਸ ਸੇਵਾ ਦਾ ਨਾਮ 'ਪੇਟੀਐਮ ਪੋਸਟਪੇਡ' ਰੱਖਿਆ ਹੈ। ਪੇਟੀਐਮ ਪੋਸਟਪੇਡ ਆਪਣੇ ਉਪਭੋਗਤਾਵਾਂ ਨੂੰ 1 ਲੱਖ ਰੁਪਏ ਤੱਕ ਦੀ ਕ੍ਰੈਡਿਟ ਲਿਮਟ ਦਿੰਦਾ ਹੈ। ਉਪਭੋਗਤਾ ਕ੍ਰੈਡਿਟ ਹੱਦ ਦੇ ਅੰਦਰ ਖਰੀਦਦਾਰੀ ਕਰ ਸਕਦੇ ਹਨ ਅਤੇ ਅਗਲੇ ਮਹੀਨੇ ਭੁਗਤਾਨ ਕਰ ਸਕਦੇ ਹਨ।

ਪੇ.ਟੀ.ਐਮ. ਪੋਸਟਪੇਡ ਦੇ ਉਪਭੋਗਤਾ ਛੋਟੇ ਦੁਕਾਨਦਾਰਾਂ ਨੂੰ ਵੀ ਭੁਗਤਾਨ ਵੀ ਕਰ ਸਕਦੇ ਹਨ

ਤੁਸੀਂ ਪੇਟੀਐਮ ਐਪ 'ਤੇ ਰਿਚਾਰਜ, ਬਿੱਲ ਭੁਗਤਾਨ ਜਾਂ ਖਰੀਦਦਾਰੀ ਆਦਿ ਵਿਚ ਪੇਟੀਐਮ ਪੋਸਟਪੇਡ ਸੇਵਾ ਦੀ ਵਰਤੋਂ ਕਰ ਸਕਦੇ ਹੋ। ਖਾਸ ਗੱਲ ਇਹ ਹੈ ਕਿ ਪੇਟੀਐਮ ਪੋਸਟਪੇਡ ਉਪਭੋਗਤਾ ਆਪਣੇ ਨੇੜਲੇ ਕਰਿਆਨੇ ਦੀਆਂ ਦੁਕਾਨਾਂ 'ਤੇ ਵੀ ਖਰੀਦਦਾਰੀ ਕਰ ਸਕਦੇ ਹਨ।

ਇਹ ਵੀ ਪੜ੍ਹੋ : Work from Home ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਜਾਰੀ ਹੋਏ ਨਵੇਂ ਨਿਯਮ

ਪੇਟੀਐਮ ਪੋਸਟਪੇਡ ਦੇ ਤਿੰਨ ਰੂਪ

ਕੰਪਨੀ ਨੇ ਪੇਟੀਐਮ ਪੋਸਟਪੇਡ ਦੇ ਤਿੰਨ ਰੂਪ(ਵੇਰੀਐਂਟ) ਪੇਸ਼ ਕੀਤੇ ਹਨ। ਇਸ ਦੇ ਤਿੰਨ ਰੂਪ ਹਨ- ਲਾਈਟ, ਡਿਲਾਈਟ ਅਤੇ ਇਲਾਈਟ ਹਨ। ਪੋਸਟਪੇਡ ਲਾਈਟ ਵਿਚ 20,000 ਰੁਪਏ ਦੀ ਹੱਦ ਹੈ ਜਿਸ ਨਾਲ ਸਹੂਲਤ ਫੀਸ ਮਾਸਿਕ ਬਿੱਲ ਵਿਚ ਸ਼ਾਮਲ ਕੀਤੀ ਜਾਏਗੀ। ਪੋਸਟਪੇਡ ਡਿਲਾਈਟ ਅਤੇ ਪੋਸਟਪੇਡ ਇਲਾਈਟ 20,000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਮਹੀਨਾਵਾਰ ਕ੍ਰੈਡਿਟ ਲਿਮਟ ਦੇ ਨਾਲ ਆ ਰਹੇ ਹਨ। ਉਨ੍ਹਾਂ ਵਿਚ ਕੋਈ ਸਹੂਲਤ ਫੀਸ ਨਹੀਂ ਹੈ।

ਇਹ ਵੀ ਪੜ੍ਹੋ : ਅਗਲੇ 9 ਮਹੀਨਿਆਂ ਵਿਚ ਬੰਦ ਹੋ ਸਕਦੀਆਂ ਹਨ ਕਈ ਸਰਕਾਰੀ ਕੰਪਨੀਆਂ!

ਪੇਟੀਐਮ ਪੋਸਟਪੇਡ ਨੂੰ ਇਸ ਤਰ੍ਹਾਂ ਕਰੋ ਐਕਟੀਵੇਟ

  • ਕੰਪਨੀ ਹੌਲੀ ਹੌਲੀ ਆਪਣੇ ਗਾਹਕਾਂ ਵਿਚਕਾਰ ਪੇਟੀਐਮ ਪੋਸਟਪੇਡ ਸੇਵਾ ਦਾ ਵਿਸਥਾਰ ਕਰ ਰਹੀ ਹੈ। ਜੇ ਤੁਸੀਂ ਯੋਗ ਹੋ, ਤਾਂ ਤੁਸੀਂ ਹੇਠਾਂ ਦਿੱਤੀ ਗਈ ਵਿਧੀ ਦੀ ਪਾਲਣ ਕਰਕੇ ਪੇਟੀਐਮ ਪੋਸਟਪੇਡ ਸੇਵਾ ਨੂੰ ਸਰਗਰਮ ਕਰ ਸਕਦੇ ਹੋ।
  • ਪੇਟੀਐਮ ਖਾਤੇ ਵਿਚ ਲਾਗਇਨ ਕਰੋ ਅਤੇ ਸਰਚ ਆਈਕਾਨ 'ਤੇ 'My Paytm Postpaid' ਟਾਈਪ ਕਰੋ।
  • ਫਿਰ ਪੇਟੀਐਮ ਪੋਸਟਪੇਡ ਆਈਕਨ 'ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਕੇ.ਵਾਈ.ਸੀ. ਦੀ ਪੂਰੀ ਕਰੋ। ਇਹ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਹੈ।
  • ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਤੁਹਾਡੀ ਪੇਟੀਐਮ ਪੋਸਟਪੇਡ ਸੇਵਾ ਚਾਲੂ ਹੋ ਜਾਵੇਗੀ।

ਇਹ ਵੀ ਪੜ੍ਹੋ :  LIC ਦੀ ਇਸ ਪਾਲਸੀ 'ਚ ਸਿਰਫ਼ ਇਕ ਵਾਰ ਲਗਾਓ ਪੈਸਾ, ਹਰ ਮਹੀਨੇ ਮਿਲਣਗੇ 36,000 ਰੁਪਏ! 


Harinder Kaur

Content Editor

Related News