ਭਾਰਤ ਆਉਣ ਤੋਂ ਪਹਿਲਾਂ ਟੈਸਲਾ ਨੂੰ ਝਟਕਾ, ਇੰਜੀਨੀਅਰ ਨੇ ਚੋਰੀ ਕੀਤੇ ਕੰਪਨੀ ਦੇ ਰਾਜ਼

Saturday, Jan 23, 2021 - 06:03 PM (IST)

ਨਵੀਂ ਦਿੱਲੀ — ਐਲਨ ਮਸਕ ਦੀ ਇਲੈਕਟ੍ਰਿਕ ਕਾਰ ਕੰਪਨੀ ਟੇਸਲਾ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਰਾਜ਼ ਇਕ ਸਾਬਕਾ ਮੁਲਾਜ਼ਮ ਨੇ ਚੋਰੀ ਕੀਤਾ ਹੈ। ਇਹ ਮੁਲਾਜ਼ਮ ਕੰਪਨੀ ਵਿਚ ਸਾੱਫਟਵੇਅਰ ਇੰਜੀਨੀਅਰ ਸੀ ਅਤੇ ਕੰਪਨੀ ਛੱਡਣ ਤੋਂ ਪਹਿਲਾਂ ਇਸ ਨੇ ਕੰਪਨੀ ਦੇ ਰਾਜ਼ ਚੋਰੀ ਕਰ ਲਏ ਸਨ। ਟੇਸਲਾ ਦਾ ਕਹਿਣਾ ਹੈ ਕਿ ਇਸ ਮੁਲਾਜ਼ਮ ਨੇ ਗੁਪਤ ਫਾਈਲਾਂ ਚੋਰੀ ਕਰ ਲਈਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਇਕ ਨਿੱਜੀ ਖਾਤੇ ਵਿਚ ਟ੍ਰਾਂਸਫਰ ਕਰ ਦਿੱਤਾ।

ਇਸ ਸਾੱਫਟਵੇਅਰ ਇੰਜੀਨੀਅਰ ਦਾ ਨਾਮ ਅਲੈਕਸ ਖਾਤੀਲੋਵ ਹੈ ਅਤੇ ਉਹ ਸਿਰਫ ਦੋ ਹਫ਼ਤਿਆਂ ਤੱਕ ਹੀ ਕੰਪਨੀ ਨਾਲ ਜੁੜਿਆ ਰਿਹਾ। ਟੈਸਲਾ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਖਾਤੀਲੋਵ ਨੇ 6000 ਤੋਂ ਵੱਧ ਸਕ੍ਰਿਪਟਾਂ ਯਾਨੀ ਕੋਡਾਂ ਦੀ ਫਾਈਲ ਚੋਰੀ ਕੀਤੀ ਜੋ ਕਿ ਕਈ ਕਿਸਮਾਂ ਦੇ ਕਾਰੋਬਾਰੀ ਕੰਮਕਾਜ ਨਾਲ ਜੁੜੇ ਹੋਏ ਸਨ।

ਕੰਪਨੀ ਨੂੰ ਖ਼ਤਰਾ

ਟੇਸਲਾ ਨੇ ਯੂਐਸ ਦੇ ਜ਼ਿਲ੍ਹਾ ਜੱਜ ਯੋਵੋਨੇ ਗੋਨਜ਼ਾਲੇਜ਼ ਰੋਜਰਸ ਅੱਗੇ ਦਲੀਲ ਦਿੱਤੀ ਕਿ ਇਸ ਚੋਰੀ ਨਾਲ ਕੰਪਨੀ ਨੂੰ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਜੱਜ ਨੇ ਖਤੀਲੋਵ ਨੂੰ ਸਾਰੀਆਂ ਫਾਈਲਾਂ, ਰਿਕਾਰਡ ਅਤੇ ਈਮੇਲ ਤੁਰੰਤ ਕੰਪਨੀ ਨੂੰ ਵਾਪਸ ਕਰਨ ਅਤੇ 4 ਫਰਵਰੀ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ। ਟੇਸਲਾ ਨੇ ਹੋਰ ਸਾਬਕਾ ਮੁਲਾਜ਼ਮ ਅਤੇ ਵਿਰੋਧੀ ਕੰਪਨੀਆਂ ਖਿਲਾਫ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਟੇਸਲਾ ਨੇ ਉਨ੍ਹਾਂ ’ਤੇ ਇਲਜਾਮ ਲਗਾਇਆ ਹੈ ਕਿ ਉਹ ਇਸ ਦੇ ਇੰਜੀਨੀਅਰਾਂ ਨੂੰ ਆਪਣੇ ਵੱਲ ਖਿੱਚਦੇ ਹਨ ਅਤੇ ਪ੍ਰੋਪ੍ਰਾਇਟਰੀ ਡਾਟਾ ਚੋਰੀ ਕਰਦੇ ਹਨ।

ਇਹ ਵੀ ਪੜ੍ਹੋ : ਕੀ ਬੰਦ ਹੋਣਗੇ 5,10 ਅਤੇ 100 ਰੁਪਏ ਦੇ ਪੁਰਾਣੇ ਨੋਟ? ਜਾਣੋ RBI ਦੀ ਯੋਜਨਾ

ਸਾੱਫਟਵੇਅਰ ਆਟੋਮੇਸ਼ਨ ਇੰਜੀਨੀਅਰ ਖਾਤੀਲੋਵ ਟੈਸਲਾ ਦੇ ਉਨ੍ਹਾਂ ਕੁਝ ਮੁਲਾਜ਼ਮਾਂ ਵਿਚੋਂ ਇਕ ਸਨ ਜਿਨ੍ਹਾਂ ਕੋਲ ਫਾਈਲਾਂ ਤਕ ਪਹੁੰਚ ਸੀ ਅਤੇ ਜਿਨ੍ਹਾਂ ਦਾ ਉਨ੍ਹਾਂ ਦੇ ਕੰਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਕੰਪਨੀ ਦਾ ਕਹਿਣਾ ਹੈ ਕਿ ਉਸਨੂੰ ਖਾਤੀਲੋਵ ਖਿਲਾਫ ਕਾਨੂੰਨੀ ਕਾਰਵਾਈ ਕਰਨੀ ਪਈ ਕਿਉਂਕਿ ਉਸਨੇ ਚੋਰੀ ਬਾਰੇ ਝੂਠ ਬੋਲਿਆ ਅਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਖਾਤੀਲੋਵ ਨੇ ਕਿਹਾ ਕਿ ਉਹ ਟੈਸਲਾ ਦੀਆਂ ਹਰਕਤਾਂ ਤੋਂ ਹੈਰਾਨ ਸੀ। ਉਸਨੇ ਕਿਹਾ ਕਿ 28 ਦਸੰਬਰ ਨੂੰ ਜਦੋਂ ਉਸ ਨੂੰ ਨੌਕਰੀ ਤੇ ਰੱਖਿਆ ਗਿਆ ਸੀ, ਇੱਕ ਫਾਈਲ ਭੇਜੀ ਗਈ ਸੀ ਜਿਸ ਵਿਚ ਨਵੇਂ ਕਰਮਚਾਰੀਆਂ ਬਾਰੇ ਜਾਣਕਾਰੀ ਸੀ। ਉਸਨੇ ਇਹ ਫਾਈਲ ਆਪਣੇ ਨਿੱਜੀ ਡ੍ਰੌਪਬਾਕਸ ਕਲਾਉਡ ਖਾਤੇ ਵਿਚ ਪਾ ਦਿੱਤੀ ਸੀ ਤਾਂ ਜੋ ਬਾਅਦ ਵਿਚ ਉਹ ਇਸ ਨੂੰ ਆਪਣੇ ਨਿੱਜੀ ਕੰਪਿੳੂਟਰ ’ਤੇ ਇਸਤੇਮਾਲ ਕਰ ਸਕੇ।

ਇਹ ਵੀ ਪੜ੍ਹੋ : ਸਾਲ 2020 ’ਚ ਸਭ ਤੋਂ ਵੱਧ ਵਿਕੀ ਮਾਰੂਤੀ ਸੁਜ਼ੂਕੀ ਦੀ ਇਹ ਕਾਰ, 15 ਸਾਲਾਂ ਤੋਂ ਕੋਈ ਨਹੀਂ ਦੇ ਸਕਿਆ ਟੱਕਰ

ਜਲਦ ਭਾਰਤ ਆ ਸਕਦੇ ਹਨ ਐਲਨ ਮਸਕ

ਟੇਸਲਾ ਨੇ ਭਾਰਤ ਵਿਚ ਟੈਸਲਾ ਇੰਡੀਆ ਮੋਟਰਜ਼ ਅਤੇ ਐਨਰਜੀ ਪ੍ਰਾਈਵੇਟ ਲਿਮਟਿਡ ਦੇ ਨਾਮ ਨਾਲ ਰਜਿਸਟਰ ਕੀਤਾ ਹੈ। ਕੰਪਨੀ ਇੱਥੇ ਲਗਜ਼ਰੀ ਇਲੈਕਟ੍ਰਿਕ ਕਾਰਾਂ ਦਾ ਨਿਰਮਾਣ ਅਤੇ ਵਪਾਰ ਕਰੇਗੀ। ਟੇਸਲਾ ਨੇ ਆਪਣਾ ਪਹਿਲਾ ਦਫਤਰ ਬੰਗਲੁਰੂ ਵਿਚ ਰਜਿਸਟਰਡ ਕਰਵਾਇਆ ਹੈ। ਉਹ ਬੰਗਲੁਰੂ ਵਿਚ ਇਕ ਖੋਜ ਅਤੇ ਵਿਕਾਸ ਇਕਾਈ ਨਾਲ ਆਪਣਾ ਕੰਮਕਾਜ ਸ਼ੁਰੂ ਕਰੇਗੀ। ਵੈਭਵ ਤਨੇਜਾ, ਵੈਂਕਟਰਾਂਗਮ ਸ਼੍ਰੀਰਾਮ ਅਤੇ ਡੇਵਿਡ ਜਾਨ ਫੇਨਸਟਾਈਨ ਇਸ ਦੇ ਨਿਰਦੇਸ਼ਕ ਹਨ। ਕੰਪਨੀ  ਭਾਰਤ ’ਚ 3 ਮਾਡਲ ਲਾਂਚ ਕਰ ਸਕਦੀ ਹੈ। ਸਪੁਰਦਗੀ ਸਾਲ ਦੀ ਪਹਿਲੀ ਤਿਮਾਹੀ ਦੇ ਅੰਤ ਤੱਕ ਸ਼ੁਰੂ ਹੋ ਸਕਦੀ ਹੈ।

ਇਹ ਵੀ ਪੜ੍ਹੋ : ਵਿਜੇ ਮਾਲਿਆ ਨੇ ਭਾਰਤ ਸਰਕਾਰ ਤੋਂ ਬਚਣ ਲਈ ਲੱਭਿਆ ਨਵਾਂ ਤਰੀਕਾ, ਬ੍ਰਿਟੇਨ 'ਚ ਰਹਿਣ ਲਈ ਚੱਲੀ ਇਹ ਚਾਲ!

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News