Paytm ਨੂੰ ਝਟਕਾ! UPI ਦੀ ਮਾਰਕੀਟ ਹਿੱਸੇਦਾਰੀ 9% ਡਿੱਗੀ, ਇਨ੍ਹਾਂ ਕੰਪਨੀਆਂ ਨੂੰ ਹੋ ਰਿਹਾ ਫ਼ਾਇਦਾ

Wednesday, Apr 10, 2024 - 12:34 PM (IST)

Paytm ਨੂੰ ਝਟਕਾ! UPI ਦੀ ਮਾਰਕੀਟ ਹਿੱਸੇਦਾਰੀ 9% ਡਿੱਗੀ, ਇਨ੍ਹਾਂ ਕੰਪਨੀਆਂ ਨੂੰ ਹੋ ਰਿਹਾ ਫ਼ਾਇਦਾ

ਬਿਜ਼ਨੈੱਸ ਡੈਸਕ : Paytm ਬ੍ਰਾਂਡ ਦੇ ਤਹਿਤ ਕੰਮ ਕਰਨ ਵਾਲੀ Fintech ਕੰਪਨੀ One97 Communications ਦੀ ਸਹਾਇਕ ਕੰਪਨੀ ਦੇ ਖ਼ਿਲਾਫ਼ RBI ਦੀ ਕਾਰਵਾਈ ਨੂੰ 2 ਮਹੀਨਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਹਾਲਾਂਕਿ ਉਸ ਦੀਆਂ ਪਰੇਸ਼ਾਨੀਆਂ ਅਜੇ ਵੀ ਘੱਟ ਨਹੀਂ ਹੋਈਆਂ ਹਨ। RBI ਦੀ ਕਾਰਵਾਈ ਤੋਂ ਬਾਅਦ ਸਭ ਤੋਂ ਪਹਿਲਾਂ ਪੇਮੈਂਟ ਬੈਂਕ ਦਾ ਕੰਮਕਾਜ ਬੰਦ ਹੋ ਗਿਆ। ਦੂਜੇ ਪਾਸੇ, UPI ਲੈਣ-ਦੇਣ ਹਰ ਮਹੀਨੇ ਘਟ ਰਿਹਾ ਹੈ। ਇਸ ਦਾ ਫ਼ਾਇਦਾ ਹੋਰ ਮੁਕਾਬਲੇ ਵਾਲੀਆਂ ਕੰਪਨੀਆਂ ਨੂੰ ਹੋ ਰਿਹਾ ਹੈ। 

ਇਹ ਵੀ ਪੜ੍ਹੋ - ਗਰਮੀਆਂ ਦੀਆਂ ਛੁੱਟੀਆਂ 'ਚ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਨੂੰ ਝਟਕਾ, 25 ਫ਼ੀਸਦੀ ਵਧੇ ਕਿਰਾਏ

ਪਹਿਲੀ ਵਾਰ 10 ਫ਼ੀਸਦੀ ਤੋਂ ਘੱਟ ਹੋਇਆ ਹਿੱਸਾ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਦੇ ਅੰਕੜਿਆਂ ਮੁਤਾਬਕ ਮਾਰਚ ਮਹੀਨੇ 'ਚ UPI ਲੈਣ-ਦੇਣ 'ਚ ਪੇਟੀਐੱਮ ਦੀ ਹਿੱਸੇਦਾਰੀ 9 ਫ਼ੀਸਦੀ 'ਤੇ ਆ ਗਈ। ਇੱਕ ਮਹੀਨਾ ਪਹਿਲਾਂ ਫਰਵਰੀ ਵਿੱਚ ਕੁੱਲ UPI ਲੈਣ-ਦੇਣ ਵਿੱਚ ਪੇਟੀਐੱਮ ਦੀ ਹਿੱਸੇਦਾਰੀ 11 ਫ਼ੀਸਦੀ ਸੀ। ਜਦੋਂ ਕਿ ਸਾਲ ਦੇ ਪਹਿਲੇ ਮਹੀਨੇ ਜਨਵਰੀ 'ਚ UPI ਲੈਣ-ਦੇਣ 'ਚ Paytm ਦੀ ਹਿੱਸੇਦਾਰੀ 11.8 ਫ਼ੀਸਦੀ ਸੀ।

ਇਹ ਵੀ ਪੜ੍ਹੋ - ਪਹਿਲਾਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਬੁਲਾਇਆ ਘਰ, ਫਿਰ ਇੰਝ ਉਤਾਰ ਦਿੱਤਾ ਮੌਤ ਦੇ ਘਾਟ

ਇਸ ਤਰ੍ਹਾਂ ਘੱਟ ਹੁੰਦਾ ਲੈਣ-ਦੇਣ 
ਜਨਵਰੀ ਮਹੀਨੇ ਵਿੱਚ Paytm ਨੇ 1.4 ਬਿਲੀਅਨ UPI ਭੁਗਤਾਨਾਂ ਦੀ ਪ੍ਰਕਿਰਿਆ ਕੀਤੀ। ਫਰਵਰੀ 'ਚ ਇਹ ਘਟ ਹੋ ਕੇ 1.3 ਅਰਬ 'ਤੇ ਆ ਗਿਆ। ਇਸ ਤੋਂ ਬਾਅਦ ਮਾਰਚ ਵਿੱਚ ਹੋਰ ਘੱਟ ਹੋ ਕੇ ਪੇਟੀਐੱਮ ਦੁਆਰਾ ਪ੍ਰੋਸੈਸ ਕੀਤੇ ਪੇਟੀਐੱਮ ਟ੍ਰਾਂਜੈਕਸ਼ਨਾਂ ਦੀ ਗਿਣਤੀ 1.2 ਬਿਲੀਅਨ ਰਹਿ ਗਈ। RBI ਨੇ ਜਨਵਰੀ ਦੇ ਅਖੀਰ ਵਿੱਚ One97 ਕਮਿਊਨੀਕੇਸ਼ਨ ਦੀ ਸਹਾਇਕ ਕੰਪਨੀ Paytm ਪੇਮੈਂਟਸ ਬੈਂਕ ਦੇ ਖ਼ਿਲਾਫ਼ ਕਾਰਵਾਈ ਕੀਤੀ ਸੀ। ਇਸ ਦਾ ਮਤਲਬ ਹੈ ਕਿ RBI ਦੀ ਕਾਰਵਾਈ ਤੋਂ ਬਾਅਦ UPI ਲੈਣ-ਦੇਣ 'ਚ Paytm ਦਾ ਸ਼ੇਅਰ ਹਰੇਕ ਮਹੀਨੇ ਘੱਟ ਹੁੰਦਾ ਜਾ ਰਿਹਾ ਹੈ। 

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ

ਫ਼ਾਇਦੇ 'ਚ PhonePe ਤੇ ਗੂਗਲ ਪੇ 
Paytm ਦੇ ਇਸ ਨੁਕਸਾਨ ਦਾ ਫ਼ਾਇਦਾ ਮੁਕਾਬਲੇਬਾਜ਼ ਕੰਪਨੀਆਂ ਨੂੰ ਹੋ ਰਿਹਾ ਹੈ। ਜਨਵਰੀ ਤੋਂ ਬਾਅਦ ਗੂਗਲ ਪੇ ਅਤੇ ਫੋਨਪੇ ਵਰਗੇ ਪ੍ਰਤੀਯੋਗੀਆਂ ਦੀ ਯੂਪੀਆਈ ਟ੍ਰਾਂਜੈਕਸ਼ਨਾਂ ਵਿੱਚ ਹਿੱਸੇਦਾਰੀ ਵਧੀ ਹੈ। ਮਾਰਚ ਮਹੀਨੇ ਵਿੱਚ ਗੂਗਲ ਪੇ ਨੇ 6.3 ਫ਼ੀਸਦੀ ਦੇ ਵਾਧੇ ਨਾਲ 5 ਬਿਲੀਅਨ UPI ਲੈਣ-ਦੇਣ ਦੀ ਪ੍ਰਕਿਰਿਆ ਕੀਤੀ। ਜਨਵਰੀ 'ਚ ਇਹ ਅੰਕੜਾ 4.4 ਅਰਬ ਸੀ, ਜੋ ਫਰਵਰੀ 'ਚ ਵਧ ਕੇ 4.7 ਅਰਬ ਹੋ ਗਿਆ। ਇਸੇ ਤਰ੍ਹਾਂ, PhonePe ਨੇ 5.2 ਫ਼ੀਸਦੀ ਦਾ ਵਾਧਾ ਦਰਜ ਕੀਤਾ ਅਤੇ ਮਾਰਚ ਵਿੱਚ 6.5 ਬਿਲੀਅਨ UPI ਲੈਣ-ਦੇਣ ਦੀ ਪ੍ਰਕਿਰਿਆ ਕਰਕੇ ਨੰਬਰ-1 ਬਣ ਗਿਆ। PhonePe ਨੇ ਫਰਵਰੀ ਵਿੱਚ 6 ਬਿਲੀਅਨ ਅਤੇ ਜਨਵਰੀ ਵਿੱਚ 5.7 ਬਿਲੀਅਨ ਲੈਣ-ਦੇਣ ਦੀ ਪ੍ਰਕਿਰਿਆ ਕੀਤੀ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

rajwinder kaur

Content Editor

Related News