ਡਰੈਗਨ ਨੂੰ ਝਟਕਾ : Amazon ਨੇ 600 ਚੀਨੀ ਬ੍ਰਾਂਡ 'ਤੇ ਲਗਾਇਆ ਬੈਨ

Tuesday, Sep 21, 2021 - 01:22 PM (IST)

ਡਰੈਗਨ ਨੂੰ ਝਟਕਾ : Amazon ਨੇ 600 ਚੀਨੀ ਬ੍ਰਾਂਡ 'ਤੇ ਲਗਾਇਆ ਬੈਨ

ਮੁੰਬਈ - ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਹਾਲ ਹੀ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਲਈ 600 ਚੀਨੀ ਬ੍ਰਾਂਡਾਂ ਨੂੰ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਬ੍ਰਾਂਡਾਂ 'ਤੇ ਐਮਾਜ਼ੋਨ ਦੀ ਰਿਵਿਊ ਪਾਲਸੀ ਨਾਲ ਛੇੜਛਾੜ ਦਾ ਦੋਸ਼ ਹੈ। ਦਿ ਵਾਲ ਸਟਰੀਟ ਜਰਨਲ ਦੀ ਰਿਪੋਰਟ ਦੇ ਅਨੁਸਾਰ, ਇਹ ਚੀਨੀ ਬ੍ਰਾਂਡ ਆਪਣੇ ਗਾਹਕਾਂ ਦੇ ਚੰਗੇ ਰਿਵਿਊ ਬਦਲੇ ਉਨ੍ਹਾਂ ਨੂੰ ਐਮਾਜ਼ੋਨ ਦੇ ਗਿਫਟ ਕਾਰਡ ਦੇ ਰਹੀਆਂ ਸਨ। ਜਿਨ੍ਹਾਂ ਬ੍ਰਾਂਡਾਂ 'ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿੱਚ ਆਕੀ, ਐਮਪਾ, ਰਾਪਾਵਰ ਅਤੇ ਵਾਵਾ ਆਦਿ ਸ਼ਾਮਲ ਹਨ।

ਐਮਾਜ਼ੋਨ ਏਸ਼ੀਆ ਗਲੋਬਲ ਸੇਲਿੰਗ ਦੀ ਵਾਈਸ ਪ੍ਰੈਜ਼ੀਡੈਂਟ ਕੈਂਡੀ ਤਈ ਨੇ ਕਿਹਾ ਕਿ ਹਰ ਵਸਤੂ 'ਤੇ ਆਏ ਰਿਵਿਊ ਬਹੁਤ ਮਹੱਤਵਪੂਰਨ ਹੁੰਦੇ  ਹਨ। ਅਜਿਹੇ ਗਲਤ ਰੀਵਿਊ ਲੈ ਕੇ ਦੂਜੇ ਗਾਹਕਾਂ ਨੂੰ ਗੁੰਮਰਾਹ ਕਰਨਾ ਗਲਤ ਹੈ। ਐਮਾਜ਼ੋਨ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ। ਜੇਕਰ ਕੋਈ ਕੰਪਨੀ ਦੀ ਨੀਤੀ ਦੇ ਵਿਰੁੱਧ ਜਾਂਦਾ ਹੈ ਤਾਂ ਉਸ 'ਤੇ ਪਾਬੰਦੀ ਲਗਾਈ ਜਾਵੇਗੀ। ਲੋੜ ਪੈਣ 'ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਪਨੀ ਦਾ ਇਹ ਕਦਮ ਨਾ ਸਿਰਫ ਚੀਨ ਦੇ ਵਿਰੁੱਧ ਨਹੀਂ ਹੈ। ਇਸ ਨੂੰ ਦੇਸ਼ ਦੇ ਵਿਰੁੱਧ ਸਾਜ਼ਿਸ਼ ਨਹੀਂ ਮੰਨਿਆ ਜਾਣਾ ਚਾਹੀਦਾ। ਐਮਾਜ਼ੋਨ ਇਸ ਮੁਹਿੰਮ ਨੂੰ ਪੂਰੀ ਦੁਨੀਆ ਵਿੱਚ ਲਾਗੂ ਕਰ ਰਿਹਾ ਹੈ।

ਇਹ ਵੀ ਪੜ੍ਹੋ : ‘ਭਾਰਤ ਦੇ ਵਧਦੇ ਮੁਦਰਾ ਭੰਡਾਰ ਤੋਂ ਪ੍ਰੇਸ਼ਾਨ ਹੋਏ ਚੀਨ ਅਤੇ ਤੁਰਕੀ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News