ਬੈਂਕਾਂ ਨੂੰ ਝਟਕਾ, 8600 ਕਰੋਡ਼ ਦੇ ਕਲੇਮਸ ’ਚੋਂ ਮਿਲੇ ਸਿਰਫ 16 ਕਰੋਡ਼

12/24/2019 10:31:39 PM

ਮੁੰਬਈ(ਭਾਸ਼ਾ)-ਐੱਸਾਰ ਸਟੀਲ ਅਤੇ ਰੁਚੀ ਸੋਇਆ ਵਰਗੇ ਵੱਡੇ ਖਾਤਿਆਂ ਤੋਂ ਰਿਕਵਰੀ ਨੂੰ ਲੈ ਕੇ ਬੈਂਕ ਖੁਸ਼ ਹਨ ਪਰ ਇਨਸਾਲਵੈਂਸੀ ਐਂਡ ਬੈਂਕਰਪਸੀ ਬੋਰਡ ਆਫ ਇੰਡੀਆ (ਆਈ. ਬੀ. ਬੀ. ਆਈ.) ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਜ਼ਿਆਦਾਤਰ ਮਾਮਲਿਆਂ ’ਚ ਰੈਜ਼ੋਲਿਊਸ਼ਨ ਮੁਸ਼ਕਿਲ ਰਿਹਾ ਹੈ। ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ (ਆਈ. ਬੀ. ਸੀ.) ਤਹਿਤ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ’ਚ ਭੇਜੇ ਗਏ ਅੱਧੇ ਤੋਂ ਜ਼ਿਆਦਾ ਮਾਮਲੇ ਲਿਕਵਿਡੇਸ਼ਨ ਕਾਰਣ ਬੰਦ ਹੋਏ ਹਨ।

ਆਈ. ਬੀ. ਬੀ. ਆਈ. ਦੇ ਅੰਕੜਿਆਂ ਅਨੁਸਾਰ ਹੁਣ ਤੱਕ ਬੰਦ ਕੀਤੇ ਗਏ 1045 ਮਾਮਲਿਆਂ ’ਚੋਂ 587 ਯਾਨੀ 56 ਫੀਸਦੀ ਲਿਕਵਿਡੇਸ਼ਨ ’ਚ ਗਏ ਹਨ। ਇਨ੍ਹਾਂ ’ਚੋਂ 24 ’ਚ ਲਿਕਵਿਡੇਸ਼ਨ ਪ੍ਰੋਸੈੱਸ ਪੂਰਾ ਹੋ ਗਿਆ ਹੈ ਅਤੇ ਰੈਜ਼ੋਲਿਊਸ਼ਨ ਦਾ ਆਰਡਰ ਦੇ ਦਿੱਤਾ ਗਿਆ ਹੈ। ਹਾਲਾਂਕਿ ਇਨ੍ਹਾਂ ਖਾਤਿਆਂ ਤੋਂ ਵਿਕਰੀ ਦੀ ਰਕਮ ਸਿਰਫ 16 ਕਰੋਡ਼ ਰੁਪਏ ਰਹੀ, ਜਦੋਂ ਕਿ ਇਨ੍ਹਾਂ ਲਈ ਲਗਭਗ 8600 ਕਰੋਡ਼ ਰੁਪਏ ਦੇ ਕਲੇਮ ਸਵੀਕਾਰ ਕੀਤੇ ਗਏ ਸਨ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਬੈਂਕਾਂ ਨੂੰ ਇਨ੍ਹਾਂ ਕੰਪਨੀਆਂ ਨੂੰ ਐੱਨ. ਸੀ. ਐੱਲ. ਟੀ. ’ਚ ਲਿਜਾਣ ’ਤੇ ਹੋਏ ਖਰਚੇ ਦੀ ਵੀ ਵਸੂਲੀ ਨਹੀਂ ਹੋਈ ਹੈ।

ਰਿਪੋਰਟ ਅਨੁਸਾਰ ਬੈਂਕਾਂ ’ਚ ਧੋਖਾਦੇਹੀ ਦੇ ਮਾਮਲੇ ਵਧੇ ਹਨ। 2018-19 ’ਚ 71,543 ਕਰੋਡ਼ ਰੁਪਏ ਦੀ ਕੁਲ ਧੋਖਾਦੇਹੀ ਹੋਈ, ਜਦੋਂ ਕਿ ਇਸ ਤੋਂ ਪਿਛਲੇ ਵਿੱਤੀ ਸਾਲ ’ਚ ਇਹ ਅੰਕੜਾ 41,167 ਕਰੋਡ਼ ਰੁਪਏ ਸੀ। ਇਸ ਮਾਮਲੇ ’ਚ ਜਨਤਕ ਖੇਤਰ ਦੇ ਬੈਂਕ ਅੱਗੇ ਹਨ। ਬੈਂਕ ਨੇ ਸਮੀਖਿਆ ਅਧੀਨ ਮਿਆਦ ’ਚ 6801 ਧੋਖਾਦੇਹੀ ਵਾਲੇ ਮਾਮਲਿਆਂ ਦੀ ਜਾਣਕਾਰੀ ਦਿੱਤੀ ਜੋ 2017-18 ’ਚ 5916 ਸੀ। ਧੋਖਾਦੇਹੀ ਦੇ ਕੁਲ ਮਾਮਲਿਆਂ ’ਚ 55.4 ਫ਼ੀਸਦੀ ਜਨਤਕ ਖੇਤਰ ਦੇ ਬੈਂਕਾਂ ਨਾਲ ਜੁਡ਼ੇ ਸਨ। ਉਥੇ ਹੀ ਰਾਸ਼ੀ ਦੇ ਮਾਮਲੇ ’ਚ ਇਹ 90.2 ਫ਼ੀਸਦੀ ਹੈ।

ਕੌਮਾਂਤਰੀ ਪੱਧਰ ਦੇ ਬਣਨਗੇ ਸਰਕਾਰੀ ਬੈਂਕ

ਰਿਜ਼ਰਵ ਬੈਂਕ ਨੂੰ ਜਨਤਕ ਖੇਤਰ ਦੇ ਬੈਂਕਾਂ ਦੀ ਮੌਜੂਦਾ ਜਾਰੀ ਰਲੇਵਾਂ ਪ੍ਰਕਿਰਿਆ ਤੋਂ ਕਾਫ਼ੀ ਉਮੀਦਾਂ ਹਨ। ਉਸ ਦਾ ਮੰਨਣਾ ਹੈ ਕਿ ਜਨਤਕ ਖੇਤਰ ਦੇ ਬੈਂਕਾਂ ’ਚ ਜਾਰੀ ਰਲੇਵੇਂ ਦੀ ਪ੍ਰਕਿਰਿਆ ਨਾਲ ਮਜ਼ਬੂਤ ਅਤੇ ਵਿਆਪਕ ਪੂੰਜੀ ਆਧਾਰ ਵਾਲੇ ਕੌਮਾਂਤਰੀ ਪੱਧਰ ਦੇ ਕੁਝ ਵੱਡੇ ਬੈਂਕ ਤਿਆਰ ਕੀਤੇ ਜਾ ਸਕਣਗੇ। ਹਾਲਾਂਕਿ ਕੇਂਦਰੀ ਬੈਂਕ ਨੇ ਵਿੱਤੀ ਖੇਤਰ ’ਚ ਤੇਜ਼ੀ ਨਾਲ ਪੈਰ ਪਸਾਰਦੀਆਂ ਤਕਨੀਕੀ ਕੰਪਨੀਆਂ ਨਾਲ ਵਧਦੀ ਮੁਕਾਬਲੇਬਾਜ਼ੀ ਨੂੰ ਲੈ ਕੇ ਚਿਤਾਵਨੀ ਵੀ ਦਿੱਤੀ ਹੈ। ਮੌਜੂਦਾ ’ਚ ਦੇਸ਼ ’ਚ ਅਜਿਹਾ ਕੋਈ ਵੀ ਬੈਂਕ ਨਹੀਂ ਹੈ ਜੋ ਕੌਮਾਂਤਰੀ ਪੱਧਰ ਦੇ ਮੋਹਰੀ 50 ਬੈਂਕਾਂ ਦੀ ਸੂਚੀ ’ਚ ਆਪਣੀ ਜਗ੍ਹਾ ਬਣਾ ਸਕੇ। ਦੇਸ਼ ਦੇ ਸਭ ਤੋਂ ਵੱਡੇ ਕਮਰਸ਼ੀਅਲ ਬੈਂਕ ਭਾਰਤੀ ਸਟੇਟ ਬੈਂਕ ’ਚ ਉਸ ਦੇ 5 ਸਹਿਯੋਗੀ ਬੈਂਕਾਂ ਦਾ ਰਲੇਵਾਂ ਕਰਨ ਤੋਂ ਬਾਅਦ 450 ਅਰਬ ਡਾਲਰ ਦੇ ਕੁਲ ਕਾਰੋਬਾਰ ਨਾਲ ਬੈਂਕ ਨੇ ਕੁਝ ਸਮੇਂ ਲਈ ਦੁਨੀਆ ਦੇ ਸਿਖਰ 50 ਬੈਕਾਂ ’ਚ ਆਪਣੀ ਜਗ੍ਹਾ ਬਣਾ ਲਈ ਸੀ ਪਰ ਬੈਂਕ ਦੇ ਐੱਨ. ਪੀ. ਏ. (ਨਾਨ-ਪ੍ਰਫਾਰਮਿੰਗ ਏਸੈੱਟਸ) ’ਚ ਭਾਰੀ ਵਾਧਾ ਹੋਣ ਦੇ ਨਾਲ ਹੀ ਬੈਂਕ ਦਾ ਕੁਲ ਕਾਰੋਬਾਰ ਕਮਜ਼ੋਰ ਪੈ ਗਿਆ ਅਤੇ ਇਹ ਸਿਖਰ 50 ਬੈਂਕਾਂ ਦੀ ਸੂਚੀ ’ਚ ਆਪਣਾ ਸਥਾਨ ਬਰਕਰਾਰ ਨਹੀਂ ਰੱਖ ਸਕਿਆ।


Karan Kumar

Content Editor

Related News