ਸ਼ਿਰੀਸ਼ ਚੰਦਰ ਮੁਰਮੂ ਨੇ RBI ਦੇ ਡਿਪਟੀ ਗਵਰਨਰ ਦਾ ਅਹੁਦਾ ਸੰਭਾਲਿਆ
Friday, Oct 10, 2025 - 12:37 AM (IST)

ਮੁੰਬਈ, (ਭਾਸ਼ਾ)- ਸ਼ਿਰੀਸ਼ ਚੰਦਰ ਮੁਰਮੂ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਦਾ ਅਹੁਦਾ ਸੰਭਾਲ ਲਿਆ। ਮੁਰਮੂ ਰੈਗੂਲੇਸ਼ਨ ਅਤੇ ਇਨਫੋਰਸਮੈਂਟ ਸਮੇਤ 4 ਵਿਭਾਗਾਂ ਦਾ ਕਾਰਜਭਾਰ ਸੰਭਾਲਣਗੇ। ਉਹ ਐੱਮ. ਰਾਜੇਸ਼ਵਰ ਰਾਵ ਦਾ ਸਥਾਨ ਲੈਣਗੇ। ਰਾਵ ਅੱਜ ਸੇਵਾਮੁਕਤ ਹੋ ਗਏ।
ਆਰ. ਬੀ. ਆਈ. ਨੇ ਕਿਹਾ ਕਿ ਮੁਰਮੂ ਨੂੰ 3 ਸਾਲ ਦੀ ਮਿਆਦ ਲਈ ਜਾਂ ਅਗਲੇ ਹੁਕਮਾਂ ਤੱਕ (ਜੋ ਵੀ ਪਹਿਲਾਂ ਹੋਵੇ) ਡਿਪਟੀ ਗਵਰਨਰ ਨਿਯੁਕਤ ਕੀਤਾ ਗਿਆ ਹੈ। ਮੁਰਮੂ ਇਸ ਤੋਂ ਪਹਿਲਾਂ ਕੇਂਦਰੀ ਬੈਂਕ ’ਚ ਕਾਰਜਕਾਰੀ ਨਿਰਦੇਸ਼ਕ ਦੇ ਅਹੁਦੇ ’ਤੇ ਤਾਇਨਾਤ ਸਨ। ਇਕ ਵੱਖ ਬਿਆਨ ’ਚ ਆਰ. ਬੀ. ਆਈ. ਨੇ ਕਿਹਾ ਕਿ ਸੰਜੇ ਕੁਮਾਰ ਹੰਸਦਾ ਨੂੰ 3 ਮਾਰਚ, 2025 ਤੋਂ ਕਾਰਜਕਾਰੀ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਗਿਆ ਹੈ। ਮੁਰਮੂ 1991 ’ਚ ਰਿਜ਼ਰਵ ਬੈਂਕ ’ਚ ਸ਼ਾਮਲ ਹੋਏ ਅਤੇ ਵੱਖ-ਵੱਖ ਅਹੁਦਿਆਂ ’ਤੇ ਕੰਮ ਕੀਤਾ।