ਰਿਲਾਇੰਸ ਜਿਓ ਦੇ ਇਸ ਕਦਮ ਨਾਲ ਦੂਰਸੰਚਾਰ ਕੰਪਨੀਆਂ ਦੇ ਸ਼ੇਅਰਾਂ ਨੂੰ ਲੱਗਾ ਝਟਕਾ!

09/24/2020 1:38:14 PM

ਨਵੀਂ ਦਿੱਲੀ — ਭਾਰਤੀ ਬਾਜ਼ਾਰ ਵਿਚ ਦੂਰਸੰਚਾਰ ਕੰਪਨੀ ਏਅਰਟੈਲ ਅਤੇ ਜੀਓ ਵਿਚਕਾਰ ਸਿੱਧਾ ਮੁਕਾਬਲਾ ਹੈ। ਬੁੱਧਵਾਰ ਨੂੰ ਏਅਰਟੈਲ ਅਤੇ ਵੋਡਾਫੋਨ-ਆਈਡੀਆ (ਵੀ) ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।  ਦੂਜੇ ਪਾਸੇ ਰਿਲਾਇੰਸ ਦੇ ਸ਼ੇਅਰ ਵਾਧੇ ਨਾਲ ਬੰਦ ਹੋਏ ਹਨ ਕਿਉਂਕਿ ਰਿਲਾਇੰਸ ਜਿਓ ਨੇ ਸ਼ਾਨਦਾਰ ਪੰਜ ਪੋਸਟਪੇਡ ਪਲੱਸ ਯੋਜਨਾਵਾਂ ਦਾ ਐਲਾਨ ਕੀਤਾ ਹੈ।

ਦਰਅਸਲ ਬੁੱਧਵਾਰ ਨੂੰ ਕਾਰੋਬਾਰ ਦੌਰਾਨ ਏਅਰਟੈੱਲ ਦੇ ਸ਼ੇਅਰਾਂ ਵਿਚ 10 ਪ੍ਰਤੀਸ਼ਤ ਦੀ ਗਿਰਾਵਟ ਆਈ। ਸਟਾਕ ਵੀ 423.95 ਰੁਪਏ ਦੇ ਹੇਠਲੇ ਪੱਧਰ ਨੂੰ ਛੋਹ ਗਿਆ, ਜਦੋਂ ਕਿ ਕਾਰੋਬਾਰ ਦੇ ਅੰਤ ਤੱਕ ਇਹ 8.81 ਪ੍ਰਤੀਸ਼ਤ ਦੀ ਗਿਰਾਵਟ ਨਾਲ ਬੰਦ ਹੋਇਆ। ਉਸੇ ਸਮੇਂ ਵੋਡਾ-ਆਈਡੀਆ ਦੇ ਸ਼ੇਅਰਾਂ ਵਿਚ 14.05 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ। ਆਖਰਕਾਰ ਇਹ ਲਗਭਗ 10 ਪ੍ਰਤੀਸ਼ਤ ਦੇ ਘਾਟੇ ਨਾਲ ਬੰਦ ਹੋਏ।

ਮਾਹਰਾਂ ਦਾ ਕਹਿਣਾ ਹੈ ਕਿ ਰਿਲਾਇੰਸ ਜਿਓ ਦੀਆਂ ਪੋਸਟਪੇਡ ਯੋਜਨਾਵਾਂ ਦੀ ਘੋਸ਼ਣਾ ਦੇ ਕਾਰਨ ਏਅਰਟੈਲ ਅਤੇ ਵੋਡਾਫੋਨ ਦੇ ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ। ਏਅਰਟੈੱਲ ਅਤੇ ਵੋਡਾ-ਆਈਡੀਆ ਨੂੰ ਜਿਓ ਦੀਆਂ ਨਵੀਆਂ ਯੋਜਨਾਵਾਂ ਕਾਰਨ ਭਾਰਤੀ ਬਾਜ਼ਾਰ ਵਿਚ ਸਖਤ ਚੁਣੌਤੀ ਮਿਲਣ ਵਾਲੀ ਹੈ।
ਜ਼ਿਕਰਯੋਗ ਹੈ ਕਿ ਰਿਲਾਇੰਸ ਜਿਓ ਨੇ ਨਵੀਂਆਂ ਪੰਜ ਪੋਸਟਪੇਡ ਯੋਜਨਾਵਾਂ 399 ਰੁਪਏ ਤੋਂ 1,499 ਰੁਪਏ ਵਿਚ ਲਿਆਉਣ ਦਾ ਐਲਾਨ ਕੀਤਾ ਹੈ। ਜੀਓ ਦੀਆਂ ਇਸ ਪੋਸਟਪੇਡ ਯੋਜਨਾਵਾਂ ਜ਼ਰੀਏ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਵੀਡੀਓ ਅਤੇ ਡਿਜ਼ਨੀ ਪਲੱਸ ਹਾਟਸਟਾਰ ਦਾ ਮੁਫਤ ਸਬਸਕ੍ਰਿਪਸ਼ਨ ਮਿਲੇਗਾ। ਇਸਦੇ ਨਾਲ ਹੀ ਗਾਹਕਾਂ ਨੂੰ ਕੁਝ ਹੋਰ ਲਾਭ ਵੀ ਮਿਲਣਗੇ।

ਇਹ ਵੀ ਪੜ੍ਹੋ : ਟਰੰਪ ਦਾ ਦਾਅਵਾ - ਜਲਦ Johnson & Johnson ਦੀ ਕੋਰੋਨਾ ਦੀ ਦਵਾਈ ਕਰੇਗੀ ਕਮਾਲ

ਜੀਓ ਪੋਸਟਪੇਡ ਪਲੱਸ ਜਿਓ ਸਟੋਰ ਅਤੇ ਹੋਮ ਡਿਲੀਵਰੀ ਦੇ ਜ਼ਰੀਏ 24 ਸਤੰਬਰ ਤੋਂ ਉਪਲਬਧ ਹੋਵੇਗਾ। ਇਸ ਤੋਂ ਇਲਾਵਾ ਜੀਓ 650+ ਲਾਈਵ ਟੀ.ਵੀ. ੈਨਲਸ, ਵੀਡੀਓ ਸਮੱਗਰੀ, 5 ਕਰੋੜ ਗਾਣੇ ਅਤੇ 300+ ਅਖਬਾਰਾਂ ਦੇ ਨਾਲ ਜੀਓ ਐਪਸ ਸੇਵਾਵਾਂ ਦੀ ਪੇਸ਼ਕਸ਼ ਵੀ ਕਰ ਰਿਹਾ ਹੈ। ਨਵੇਂ ਜੀਓ ਪੋਸਟਪੇਡ
ਯੋਜਨਾਵਾਂ ਵੀ ਪੂਰੇ ਪਰਿਵਾਰ ਲਈ ਪਰਿਵਾਰਕ ਯੋਜਨਾਵਾਂ ਨਾਲ ਆਉਣਗੀਆਂ। ਇਸ ਦੇ ਤਹਿਤ ਹਰ ਕਨੈਕਸ਼ਨ ਲਈ 250 ਰੁਪਏ ਦੇਣੇ ਪੈਣਗੇ। ਇਸ ਦੇ ਨਾਲ ਹੀ ਭਾਰਤ ਅਤੇ ਵਿਦੇਸ਼ਾਂ ਵਿਚ 500 ਜੀ.ਬੀ. ਤੱਕ ਦਾ ਡਾਟਾ ਰੋਲਓਵਰ ਅਤੇ ਭਆਰਤ ਅਤੇ ਵਿਦੇਸ਼ ਵਿਚ ਵਾਈਫਾਈ ਕਾਲਿੰਗ ਦਾ ਵੀ ਲਾਭ ਮਿਲੇਗਾ।

ਇਹ ਵੀ ਪੜ੍ਹੋ : ਪਾਣੀ ਨਾਲੋਂ ਸਸਤਾ ਹੋਇਆ ਕੱਚਾ ਤੇਲ, ਭਾਰਤੀ ਅਰਥ ਵਿਵਸਥਾ ਲਈ ਹੋ ਸਕਦਾ ਹੈ ਲਾਹੇਵੰਦ!

ਇਸ ਤੋਂ ਇਲਾਵਾ ਏਅਰਟੈਲ ਅਤੇ ਵੋਡਾ ਆਈਡੀਆ ਦੇ ਸ਼ੇਅਰਾਂ 'ਤੇ ਦਬਾਅ ਪੈਣ ਦਾ ਕਾਰਨ ਵੀ ਏਜੀਆਰ ਭੁਗਤਾਨ ਦਾ ਮਾਮਲਾ ਵੀ ਹੈ। ਇਸ ਵਿੱਤੀ ਸਾਲ ਦੇ ਅੰਤ ਤੱਕ ਦੂਰਸੰਚਾਰ ਕੰਪਨੀਆਂ ਨੂੰ ਏ.ਜੀ.ਆਰ. ਬਕਾਏ ਵਜੋਂ ਘੱਟੋ-ਘੱਟ 12,921 ਕਰੋੜ ਰੁਪਏ ਦੇਣੇ ਪੈਣਗੇ। ਇਸ ਵਿਚੋਂ 80 ਪ੍ਰਤੀਸ਼ਤ ਰਾਸ਼ੀ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਵਲੋਂ ਅਦਾ ਕੀਤੀ ਜਾਣੀ ਹੈ। ਰਿਲਾਇੰਸ ਜੀਓ ਇਕਲੌਤੀ ਕੰਪਨੀ ਹੈ ਜਿਸ ਦਾ ਏਜੀਆਰ ਦਾ ਕੋਈ ਬਕਾਇਆ ਨਹੀਂ ਹੈ। 

ਇਹ ਵੀ ਪੜ੍ਹੋ : ਆਮਦਨ ਟੈਕਸ ਵਿਭਾਗ ਹੋਇਆ ਚੌਕਸ, ਤਾਲਾਬੰਦੀ ਦੀਆਂ ਪਾਬੰਦੀਆਂ ਹਟਦੇ ਹੀ ਟੈਕਸ ਚੋਰਾਂ ਦੀ ਆਈ ਸ਼ਾਮਤ


Harinder Kaur

Content Editor

Related News