ਰੁਚੀ ਸੋਇਆ ਦੇ ਸ਼ੇਅਰ 8% ਵਧੇ, ਬਾਬਾ ਰਾਮਦੇਵ ਬਦਲਣਗੇ ਕੰਪਨੀ ਦਾ ਨਾਮ
Monday, Apr 11, 2022 - 05:03 PM (IST)
ਨਵੀਂ ਦਿੱਲੀ : ਯੋਗ ਗੁਰੂ ਬਾਬਾ ਰਾਮਦੇਵ ਦੀ ਅਗਵਾਈ ਵਾਲੀ ਹਰਿਦੁਆਰ ਸਥਿਤ ਪਤੰਜਲੀ ਸਮੂਹ ਦੀ ਫਰਮ ਰੁਚੀ ਸੋਇਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਕੰਪਨੀ ਦਾ ਨਾਂ ਬਦਲ ਕੇ ਪਤੰਜਲੀ ਫੂਡਸ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ 8 ਅਪ੍ਰੈਲ ਨੂੰ ਕੰਪਨੀ ਦੇ ਅਗਲੇ ਜਨਤਕ ਸ਼ੇਅਰ ਇਸ਼ੂ (ਐੱਫ. ਪੀ. ਓ.) ਦੇ ਸੂਚੀਬੱਧ ਹੋਣ ਤੋਂ ਤੁਰੰਤ ਬਾਅਦ ਲਿਆ ਗਿਆ ਹੈ। ਕੰਪਨੀ ਨੇ FPO ਤੋਂ 4,300 ਕਰੋੜ ਰੁਪਏ ਜੁਟਾਏ ਹਨ।
ਕੰਪਨੀ ਨੇ ਸਟਾਕ ਐਕਸਚੇਂਜ ਨੂੰ ਦੱਸਿਆ, "ਰੁਚੀ ਸੋਇਆ ਦਾ ਬੋਰਡ ਆਫ ਡਾਇਰੈਕਟਰ ਕੰਪਨੀ ਦਾ ਨਾਂ ਬਦਲ ਕੇ ਪਤੰਜਲੀ ਫੂਡਜ਼ ਲਿਮਟਿਡ ਜਾਂ ਮੁੰਬਈ, ਮਹਾਰਾਸ਼ਟਰ ਸਥਿਤ ਰਜਿਸਟਰਾਰ ਆਫ ਕੰਪਨੀਜ਼ ਦੁਆਰਾ ਪ੍ਰਦਾਨ ਕੀਤਾ ਗਿਆ ਕੋਈ ਹੋਰ ਨਾਮ ਰੱਖ ਸਕਦਾ ਹੈ।" ਕੰਪਨੀ ਨੂੰ ਇਸ ਸਬੰਧ ਵਿਚ ਹੋਰ ਪ੍ਰਵਾਨਗੀਆਂ ਲੈਣੀਆਂ ਪੈਣਗੀਆਂ। ਰੁਚੀ ਸੋਇਆ ਦੇ ਨਿਰਦੇਸ਼ਕ ਮੰਡਲ ਨੇ 10 ਅਪ੍ਰੈਲ ਨੂੰ ਹੋਈ ਆਪਣੀ ਮੀਟਿੰਗ ਵਿੱਚ ਪਤੰਜਲੀ ਆਯੁਰਵੇਦ ਦੇ ਭੋਜਨ ਉਤਪਾਦਾਂ ਦੇ ਕਾਰੋਬਾਰ ਨਾਲ ਰੁਚੀ ਸੋਇਆ ਦੇ ਰਲੇਵੇਂ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ।ਕੰਪਨੀ ਨੇ 8 ਅਪ੍ਰੈਲ ਨੂੰ ਕਿਹਾ ਕਿ ਉਸ ਨੇ ਭਾਰਤੀ ਸਟੇਟ ਬੈਂਕ ਨੂੰ 2,925 ਕਰੋੜ ਰੁਪਏ ਦਾ ਕਰਜ਼ਾ ਚੁਕਾਇਆ ਹੈ ਅਤੇ ਕੰਪਨੀ ਹੁਣ ਸ਼ੁੱਧ ਕਰਜ਼ਾ ਮੁਕਤ ਹੋ ਗਈ ਹੈ। ਸੋਮਵਾਰ ਨੂੰ ਮੁੰਬਈ ਸ਼ੇਅਰ ਬਾਜ਼ਾਰ 'ਚ ਰੁਚੀ ਸੋਇਆ ਦਾ ਸਟਾਕ 975.10 ਰੁਪਏ ਦੇ ਕਰੀਬ ਕਾਰੋਬਾਰ ਕਰ ਰਿਹਾ ਸੀ।
ਸੋਮਵਾਰ ਸਵੇਰੇ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਰੁਚੀ ਸੋਇਆ ਦਾ ਸ਼ੇਅਰ 9.35 'ਤੇ 8 ਫੀਸਦੀ ਵਧ ਕੇ 999 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਸ਼ੁੱਕਰਵਾਰ ਨੂੰ ਕੰਪਨੀ ਦੇ ਸ਼ੇਅਰ 924.85 ਰੁਪਏ 'ਤੇ ਬੰਦ ਹੋਏ। ਹਾਲਾਂਕਿ ਬਾਅਦ 'ਚ ਰਫਤਾਰ ਕੁਝ ਹੌਲੀ ਹੋ ਗਈ। ਸਵੇਰੇ 11.08 ਵਜੇ ਰੁਚੀ ਸੋਇਆ ਦਾ ਸ਼ੇਅਰ 5.42 ਫੀਸਦੀ ਦੇ ਵਾਧੇ ਨਾਲ 973.45 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : IndiGo ਬਣੀ ਦੁਨੀਆ ਦੀ ਛੇਵੀਂ ਸਭ ਤੋਂ ਵੱਡੀ ਏਅਰਲਾਈਨ ਕੰਪਨੀ, OAG ਰਿਪੋਰਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।