LIC ਹਾਊਸਿੰਗ ਫਾਈਨਾਂਸ ਦੇ ਸ਼ੇਅਰ ਲਗਭਗ 13% ਵਧੇ

Friday, Jan 28, 2022 - 12:33 PM (IST)

ਨਵੀਂ ਦਿੱਲੀ — ਜਨਤਕ ਖੇਤਰ ਦੀ ਬੀਮਾ ਕੰਪਨੀ LIC ਹਾਊਸਿੰਗ ਫਾਈਨਾਂਸ (LICHFL) ਦੇ ਸ਼ੇਅਰ ਸ਼ੁੱਕਰਵਾਰ ਨੂੰ ਕਰੀਬ 13 ਫੀਸਦੀ ਚੜ੍ਹੇ। ਦਸੰਬਰ 2021 ਨੂੰ ਖਤਮ ਹੋਈ ਤਿਮਾਹੀ ਲਈ, ਟੈਕਸ ਤੋਂ ਬਾਅਦ ਕੰਪਨੀ ਦਾ ਮੁਨਾਫਾ ਛੇ ਫੀਸਦੀ ਵਧਿਆ ਸੀ। ਬੀ.ਐੱਸ.ਈ. ਸੈਂਸੈਕਸ 'ਤੇ ਕੰਪਨੀ ਦੇ ਸ਼ੇਅਰ 12.63 ਫੀਸਦੀ ਵਧ ਕੇ 389 ਰੁਪਏ 'ਤੇ ਪਹੁੰਚ ਗਏ। ਨਿਫਟੀ 'ਤੇ ਇਹ 12.59 ਫੀਸਦੀ ਵਧ ਕੇ 389 ਰੁਪਏ 'ਤੇ ਪਹੁੰਚ ਗਿਆ।
LICHFL ਨੇ ਵੀਰਵਾਰ ਨੂੰ ਦੱਸਿਆ ਸੀ ਕਿ ਦਸੰਬਰ ਨੂੰ ਖਤਮ ਹੋਈ ਤਿਮਾਹੀ ਲਈ ਉਸਦਾ ਟੈਕਸ ਤੋਂ ਬਾਅਦ ਮੁਨਾਫਾ 6 ਫੀਸਦੀ ਵਧ ਕੇ 767.33 ਰੁਪਏ ਹੋ ਗਿਆ ਹੈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਕੰਪਨੀ ਦਾ ਟੈਕਸ ਤੋਂ ਬਾਅਦ ਦਾ ਮੁਨਾਫਾ 727.04 ਕਰੋੜ ਰੁਪਏ ਸੀ।

ਵਾਈ ਵਿਸ਼ਵਨਾਥ ਗੌੜਾ, ਮੈਨੇਜਿੰਗ ਡਾਇਰੈਕਟਰ ਅਤੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ, " ਤਿਮਾਹੀ ਦੌਰਾਨ ਸਾਡਾ ਕੁਲੈਕਸ਼ਨ ਚੰਗਾ ਰਿਹਾ ਹੈ।"

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News