ਡਿਸ਼ TV ਦੇ ਸ਼ੇਅਰਧਾਰਕਾਂ ਨੇ 4 ਡਾਇਰੈਕਟਰਾਂ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਕੀਤਾ ਖਾਰਜ
Wednesday, Dec 27, 2023 - 06:37 PM (IST)
ਨਵੀਂ ਦਿੱਲੀ (ਭਾਸ਼ਾ)– ਡਿਸ਼ ਟੀ. ਵੀ. ਦੇ ਸ਼ੇਅਰਧਾਰਕਾਂ ਨੇ ਪਿਛਲੇ ਹਫ਼ਤੇ ਹੋਈ ਕੰਪਨੀ ਦੀ ਆਸਾਧਾਰਣ ਆਮ ਬੈਠਕ (ਈ. ਜੀ. ਐੱਮ.) ਵਿਚ ਇਕ ਹੈਰਾਨ ਕਰਨ ਵਾਲੇ ਘਟਨਾਕ੍ਰਮ ਵਿਚ 4 ਸੁਤੰਤਰ ਡਾਇਰੈਕਟਰਾਂ ਦੀ ਉਮੀਦਵਾਰੀ ਨੂੰ ਖਾਰਜ ਕਰ ਦਿੱਤਾ ਹੈ। ਇਸ ਨਾਲ ਡਾਇਰੈਕਟ-ਟੂ-ਹੋਮ (ਡੀ. ਟੀ. ਐੱਚ.) ਸਰਵਿਸ ਪ੍ਰੋਵਾਈਡਰ ਦੇ ਬੋਰਡ ਆਫ ਡਾਇਰੈਕਟਰਜ਼ ’ਚ ਸਿਰਫ਼ ਇਕ ਡਾਇਰੈਕਟਰ ਰਹਿ ਗਿਆ ਸੀ। ਇਸ ਤੋਂ ਬਾਅਦ ਕੰਪਨੀ ਨੇ ਉਸੇ ਦਿਨ ਬੋਰਡ ’ਚ ਦੋ ਨਵੇਂ ਲੋਕਾਂ ਦੀ ਨਿਯੁਕਤੀ ਕੀਤੀ, ਕਿਉਂਕਿ ਡਾਇਰੈਕਟਰਾਂ ਦੀ ਗਿਣਤੀ ਕਾਨੂੰਨੀ ਘੱਟੋ-ਘੱਟ ਗਿਣਤੀ 3 ਤੋਂ ਘੱਟ ਹੋ ਗਈ ਸੀ।
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ! ਇੰਨੇ ਰੁਪਏ ਘਟ ਸਕਦੀ ਹੈ ਕੀਮਤ
ਦੱਸ ਦੇਈਏ ਕਿ 22 ਦਸੰਬਰ ਨੂੰ ਆਯੋਜਿਤ ਈ. ਜੀ. ਐੱਮ. ਵਿਚ ਡਿਸ਼ ਟੀ. ਵੀ. ਦੇ ਸ਼ੇਅਰਧਾਰਕਾਂ ਨੇ ਸੁਤੰਤਰ ਡਾਇਰੈਕਟਰਾਂ ਸ਼ੰਕਰ ਅੱਗਰਵਾਲ, ਆਂਚਲ ਡੇਵਿਡ, ਰਾਜੇਸ਼ ਸਾਹਨੀ ਅਤੇ ਵਰਿੰਦਰ ਕੁਮਾਰ ਟਾਗਰਾ ਦੀ ਨਿਯੁਕਤੀ ਅਤੇ ਮੁੜ ਨਿਯੁਕਤੀ ਦੇ 4 ਪ੍ਰਸਤਾਵਾਂ ਨੂੰ ਖਾਰਜ ਕਰ ਦਿੱਤਾ। ਇਨ੍ਹਾਂ ਪ੍ਰਸਤਾਵਾਂ ਨੂੰ ਕੁੱਲ ਵੋਟ ਦਾ ਲਗਭਗ 28 ਫ਼ੀਸਦੀ ਹੀ ਮਿਲ ਸਕਿਆ ਅਤੇ ਇਸ ਨੂੰ ਖਾਰਜ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ - ਟਿਕਟ ਬੁੱਕ ਕਰਾਉਣ ਦੇ ਬਾਵਜੂਦ ਮੁਸਾਫਰ ਨੂੰ ਨਹੀਂ ਮਿਲੀ ਬੈਠਣ ਲਈ ਸੀਟ, ਰੇਲਵੇ ਨੂੰ ਹੋਇਆ ਜੁਰਮਾਨਾ
ਡਿਸ਼ ਟੀ. ਵੀ. ਵਲੋਂ ਸ਼ੇਅਰ ਬਾਜਾ਼ਰ ਨੂੰ ਸੌਂਪੀ ਗਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਸਤਾਵ ਨੰਬਰ ਇਕ ਤੋਂ ਚਾਰ ਈ. ਜੀ. ਐੱਮ. ਵਿਚ ਰਿਮੋਟ ਈ-ਵੋਟਿੰਗ ਅਤੇ ਈ-ਵੋਟਿੰਗ ਦੇ ਤਹਿਤ ਸ਼ੇਅਰਧਾਰਕਾਂ ਵਲੋਂ ਲੋੜੀਂਦੀ ਗਿਣਤੀ ’ਚ ਵੋਟਾਂ ਪ੍ਰਾਪਤ ਕਰਨ ’ਚ ਅਸਫਲ ਰਹੇ ਹਨ। ਉਸੇ ਦਿਨ ਐਲਾਨ ਵੋਟਾਂ ਦੇ ਨਤੀਜਿਆਂ ਤੋਂ ਬਾਅਦ ਸਾਰੇ ਚਾਰ ਸੁਤੰਤਰ ਡਾਇਕੈਟਰਾਂ ਨੇ ਅਸਤੀਫਾ ਦੇ ਦਿੱਤੀ। ਡਿਸ਼ ਟੀ. ਵੀ. ਨੇ ਕਿਹਾ ਕਿ ਅਸੀਂ ਤੁਹਾਨੂੰ ਸੂਚਿਤ ਕਰਨਾ ਚਾਹਾਂਗੇ ਕਿ ਕੰਪਨੀ ਦੇ ਸ਼ੇਅਰਧਾਰਕਾਂ ਵਲੋਂ ਈ. ਜੀ. ਐੱਮ. ਵਿਚ ਪਾਈਆਂ ਗਈਆਂ ਵੋਟਾਂ ਦੇ ਆਧਾਰ ’ਤੇ ਕੰਪਨੀ ਦੇ ਡਾਇਰੈਕਟਰਾਂ ਨੇ 22 ਦਸੰਬਰ 2023 ਤੋਂ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8