52 ਹਫਤਿਆਂ ਦੇ ਹੇਠਲੇ ਪੱਧਰ ''ਤੇ ਪਹੁੰਚੇ Tata ਦੀ ਇਸ ਕੰਪਨੀ ਦਾ ਸ਼ੇਅਰ
Tuesday, Feb 04, 2025 - 01:52 PM (IST)
ਨਵੀਂ ਦਿੱਲੀ - ਅੱਜ ਬਾਜ਼ਾਰ ਖੁੱਲ੍ਹਦੇ ਹੀ ਟਾਟਾ ਗਰੁੱਪ ਦੀ ਕੰਪਨੀ ਟਾਟਾ ਕੈਮੀਕਲਜ਼ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਕੰਪਨੀ ਨੇ ਵਿੱਤੀ ਸਾਲ 2025 ਦੀ 3 ਤਿਮਾਹੀ 'ਚ 21 ਕਰੋੜ ਰੁਪਏ ਦਾ ਸ਼ੁੱਧ ਘਾਟਾ ਦਰਜ ਕੀਤਾ, ਜਦਕਿ ਪਿਛਲੇ ਸਾਲ ਦੀ ਇਸੇ ਮਿਆਦ 'ਚ 194 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। BSE 'ਤੇ ਟਾਟਾ ਕੈਮੀਕਲਜ਼ ਦੇ ਸ਼ੇਅਰ ਕਮਜ਼ੋਰ ਤਿਮਾਹੀ ਨਤੀਜਿਆਂ ਕਾਰਨ 4% ਡਿੱਗ ਕੇ 906.65 ਰੁਪਏ 'ਤੇ ਆ ਗਏ, ਜੋ ਕਿ ਇਸ ਦਾ 52-ਹਫ਼ਤੇ ਦਾ ਹੇਠਲਾ ਪੱਧਰ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਗਿਰਾਵਟ ਦੇ ਬਾਵਜੂਦ ਸੈਂਸੈਕਸ 700 ਅੰਕਾਂ ਤੋਂ ਵੱਧ ਚੜ੍ਹਿਆ।
ਇਹ ਵੀ ਪੜ੍ਹੋ : ਅਦਾਕਾਰ ਆਲੋਕ ਨਾਥ ਤੇ ਸ਼੍ਰੇਅਸ ਤਲਪੜੇ ਦੀਆਂ ਵਧੀਆਂ ਮੁਸੀਬਤਾਂ, ਲੱਗੇ ਗੰਭੀਰ ਦੋਸ਼
ਟਾਟਾ ਕੈਮੀਕਲਜ਼ ਨੂੰ ਵਿੱਤੀ ਸਾਲ 2025 ਦੀ ਤੀਜੀ ਤਿਮਾਹੀ ਵਿੱਚ 70 ਕਰੋੜ ਰੁਪਏ ਦਾ ਵਾਧੂ ਖਰਚਾ ਚੁੱਕਣਾ ਪਿਆ। ਇਹ ਯੂਕੇ ਦੇ ਨੌਰਥਵਿਚ ਵਿੱਚ ਲੋਸਟੌਕ ਪਲਾਂਟ ਵਿੱਚ ਸੋਡਾ ਐਸ਼ ਉਤਪਾਦਨ ਦੇ ਬੰਦ ਹੋਣ ਕਾਰਨ ਵਾਪਰਿਆ। ਤੀਜੀ ਤਿਮਾਹੀ 'ਚ ਕੰਪਨੀ ਦੀ ਆਮਦਨ ਸਾਲਾਨਾ ਆਧਾਰ 'ਤੇ 3.8 ਫੀਸਦੀ ਘਟ ਕੇ 3,590 ਕਰੋੜ ਰੁਪਏ ਰਹੀ। ਇਸੇ ਤਰ੍ਹਾਂ ਕੰਪਨੀ ਦਾ EBITDA 19.9% ਘਟ ਕੇ 434 ਕਰੋੜ ਰੁਪਏ ਰਹਿ ਗਿਆ। EBITDA ਮਾਰਜਿਨ ਸਾਲ-ਦਰ-ਸਾਲ 14.5% ਤੋਂ ਘਟ ਕੇ 12.1% ਹੋ ਗਿਆ।
ਇਹ ਵੀ ਪੜ੍ਹੋ : ਕੁੜੀ ਜੇ ਧਰਮ ਪਰਿਵਰਤਨ ਕਰ ਲਵੇ ਤਾਂ ਕੀ ਮਿਲੇਗਾ ਜੱਦੀ ਜਾਇਦਾਦ 'ਚ ਹੱਕ? ਜਾਣੋਂ ਨਿਯਮ
6 ਮਹੀਨਿਆਂ ਵਿੱਚ ਕੰਪਨੀ ਦੀ ਸਥਿਤੀ
ਟਾਟਾ ਕੈਮੀਕਲਜ਼ ਦੇ ਡਾਇਰੈਕਟਰ ਅਤੇ ਸੀਈਓ ਆਰ ਮੁਕੁੰਦਨ ਨੇ ਕਿਹਾ ਕਿ ਭਾਰਤ ਸਮੇਤ ਪੂਰੇ ਏਸ਼ੀਆ ਵਿੱਚ ਵਾਧਾ ਜਾਰੀ ਹੈ, ਜਦਕਿ ਅਮਰੀਕਾ ਅਤੇ ਪੱਛਮੀ ਯੂਰਪ ਸਮੇਤ ਹੋਰ ਬਾਜ਼ਾਰਾਂ ਵਿੱਚ ਫਲੈਟ ਅਤੇ ਕੰਟੇਨਰ ਗਲਾਸ ਦੀ ਮੰਗ ਘੱਟ ਹੋਣ ਕਾਰਨ ਮਾਮੂਲੀ ਗਿਰਾਵਟ ਦੇਖੀ ਜਾ ਰਹੀ ਹੈ। ਟ੍ਰੈਂਡਲਾਈਨ ਦੇ ਅੰਕੜਿਆਂ ਅਨੁਸਾਰ, ਕੰਪਨੀ ਦੇ ਸਟਾਕ ਦੀ ਔਸਤ ਟੀਚਾ ਕੀਮਤ 937 ਰੁਪਏ ਹੈ, ਜੋ ਕਿ ਇਸਦੀ ਮੌਜੂਦਾ ਕੀਮਤ ਤੋਂ 1% ਘੱਟ ਹੈ। 7 ਵਿਸ਼ਲੇਸ਼ਕਾਂ ਨੇ ਇਸ ਨੂੰ ਵੇਚਣ ਦੀ ਸਲਾਹ ਦਿੱਤੀ ਹੈ। ਟਾਟਾ ਕੈਮੀਕਲਜ਼ ਦਾ ਸ਼ੇਅਰ ਪਿਛਲੇ ਸੈਸ਼ਨ 'ਚ 2 ਫੀਸਦੀ ਦੀ ਗਿਰਾਵਟ ਨਾਲ 945 ਰੁਪਏ 'ਤੇ ਬੰਦ ਹੋਇਆ ਸੀ। ਪਿਛਲੇ ਛੇ ਮਹੀਨਿਆਂ ਵਿੱਚ ਇਸ ਦੇ ਸਟਾਕ ਵਿਚ 13% ਅਤੇ ਪਿਛਲੇ ਤਿੰਨ ਸਾਲਾਂ ਵਿੱਚ 2% ਘਟਿਆ ਹੈ।
ਇਹ ਵੀ ਪੜ੍ਹੋ : ਮਕਾਨ ਮਾਲਕਾਂ ਲਈ ਵੱਡੀ ਰਾਹਤ! ਹੁਣ 2 ਘਰਾਂ ਦੇ ਮਾਲਕ ਨੂੰ ਵੀ ਮਿਲੇਗੀ ਟੈਕਸ ਛੋਟ
ਇਹ ਵੀ ਪੜ੍ਹੋ : Meta ਦੇ ਰਿਹੈ ਹਰ ਮਹੀਨੇ 43 ਲੱਖ ਰੁਪਏ ਤੱਕ ਦੀ ਕਮਾਈ ਦਾ ਸ਼ਾਨਦਾਰ ਮੌਕਾ, ਜਾਣੋ ਸ਼ਰਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8