ਨਵੰਬਰ ’ਚ ਇਕੁਇਟੀ ਮਿਊਚੁਅਲ ਫੰਡਜ਼ ’ਚ ਨਿਵੇਸ਼ ਵਧ ਕੇ 29,911 ਕਰੋੜ ਰੁਪਏ ਹੋਇਆ

Friday, Dec 12, 2025 - 11:54 AM (IST)

ਨਵੰਬਰ ’ਚ ਇਕੁਇਟੀ ਮਿਊਚੁਅਲ ਫੰਡਜ਼ ’ਚ ਨਿਵੇਸ਼ ਵਧ ਕੇ 29,911 ਕਰੋੜ ਰੁਪਏ ਹੋਇਆ

ਨਵੀਂ ਦਿੱਲੀ (ਭਾਸ਼ਾ) – ਨਵੰਬਰ ’ਚ ਇਕੁਇਟੀ ਮਿਊਚੁਅਲ ਫੰਡਜ਼ ’ਚ ਨਿਵੇਸ਼ ਵਧ ਕੇ 29,911 ਕਰੋੜ ਰੁਪਏ ਹੋ ਗਿਆ, ਜੋ ਅਕਤੂਬਰ ਦੇ ਮੁਕਾਬਲੇ 21 ਫੀਸਦੀ ਵੱਧ ਹੈ। ਇਹ ਵਾਧਾ ਲਗਾਤਾਰ 3 ਮਹੀਨਿਆਂ ਤੱਕ ਨਿਵੇਸ਼ ’ਚ ਗਿਰਾਵਟ ਤੋਂ ਬਾਅਦ ਹੋਇਆ, ਜਿਸ ’ਚ ਨਿਵੇਸ਼ਕਾਂ ਦੇ ਹਾਂ-ਪੱਖੀ ਰੁਝਾਨ ਦਾ ਸੰਕੇਤ ਮਿਲਦਾ ਹੈ।

ਇਹ ਵੀ ਪੜ੍ਹੋ :     Zero Balance ਖਾਤਿਆਂ ਲਈ ਖੁਸ਼ਖਬਰੀ: RBI ਨੇ ਵਧਾਈਆਂ ਮੁਫ਼ਤ ਸਹੂਲਤਾਂ, ਜਲਦ ਲਾਗੂ ਹੋਣਗੇ ਨਵੇਂ ਨਿਯਮ

ਐਮਫੀ ਅਨੁਸਾਰ ਇਕੁਇਟੀ ਫਲੋਅ ਵਧਣ ਨਾਲ ਉਦਯੋਗ ਦੀਆਂ ਕੁੱਲ ਪ੍ਰਬੰਧਨ ਅਧੀਨ ਜਾਇਦਾਦਾਂ (ਏ. ਯੂ. ਐੱਮ.) ਵੀ 79.87 ਲੱਖ ਕਰੋੜ ਤੋਂ ਵਧ ਕੇ 80.80 ਲੱਖ ਕਰੋੜ ਹੋ ਗਈਆਂ। ਹਾਲਾਂਕਿ, ਪ੍ਰਚੂਨ ਨਿਵੇਸ਼ਕਾਂ ਦੇ ਐੱਸ. ਆਈ. ਪੀ. (ਸਿਪ) ਨਿਵੇਸ਼ ’ਚ ਮਾਮੂਲੀ ਕਮੀ ਆਈ ਅਤੇ ਇਹ ਨਵੰਬਰ ’ਚ ਘਟ ਕੇ 29,445 ਕਰੋੜ ਰੁਪਏ ਰਹਿ ਗਈ।

ਇਹ ਵੀ ਪੜ੍ਹੋ :     ਸੋਨੇ ਨੇ 2025 'ਚ ਦਿੱਤਾ 67% ਰਿਟਰਨ, ਜਾਣੋ 2026 'ਚ ਕਿੰਨੇ ਵਧ ਸਕਦੇ ਹਨ ਭਾਅ

ਮਿਊਚੁਅਲ ਫੰਡ ਨਿਵੇਸ਼ਕਾਂ ਨੂੰ ਇਸ ਪੂਰੇ ਸਾਲ ਨਿਰਾਸ਼ਾ ਹੀ ਹੱਥ ਲੱਗੀ ਹੈ। ਇਕ ਪਾਸੇ ਸੋਨੇ ਤੇ ਚਾਂਦੀ ਨੇ ਨਿਵੇਸ਼ਕਾਂ ਨੂੰ ਮਾਲਾਮਾਲ ਕੀਤਾ ਹੈ ਤਾਂ ਦੂਜੇ ਪਾਸੇ ਸੈਂਸੈਕਸ ਤੇ ਨਿਫਟੀ ਨੇ ਮਾਮੂਲੀ ਰਿਟਰਨ ਦਿੱਤਾ ਹੈ। ਇਸ ਕਾਰਨ ਮਿਊਚੁਅਲ ਫੰਡ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਬਹੁਤ ਘੱਟ ਜਾਂ ਨੈਗੇਟਿਵ ਰਿਟਰਨ ਮਿਲਿਆ ਹੈ। ਹਾਲਾਂਕਿ ਇਸ ਦੇ ਬਾਵਜੂਦ ਮਿਊਚੁਅਲ ਫੰਡਜ਼ ’ਚ ਨਿਵੇਸ਼ ਵਧਿਆ ਹੈ।

ਇਹ ਵੀ ਪੜ੍ਹੋ :    RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ

ਫਲੈਕਸੀ-ਕੈਪ ਫੰਡ ’ਚ ਸਭ ਤੋਂ ਵੱਧ 8,135 ਕਰੋੜ ਰੁਪਏ ਦਾ ਨਿਵੇਸ਼ ਆਇਆ, ਜਦਕਿ ਡੈੱਟ ਫੰਡ ’ਚ ਨਵੰਬਰ ਵਿਚ 25,692 ਕਰੋੜ ਰੁਪਏ ਦੀ ਨਿਕਾਸੀ ਦਰਜ ਕੀਤੀ ਗਈ। ਗੋਲਡ ਈ. ਟੀ. ਐੱਫ. ’ਚ ਵੀ ਨਿਵੇਸ਼ 7,743 ਕਰੋੜ ਰੁਪਏ ਤੋਂ ਘਟ ਕੇ 3,742 ਕਰੋੜ ਰੁਪਏ ਰਹਿ ਗਿਆ।

ਇਹ ਵੀ ਪੜ੍ਹੋ :    ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News