ਉਤਰਾਅ-ਚੜ੍ਹਾਅ ਦਰਮਿਆਨ ਬਾਜ਼ਾਰ ਗਿਰਾਵਟ ਲੈ ਕੇ ਹੋਏ ਬੰਦ, ਸੈਂਸੈਕਸ 85,213 ਅੰਕਾਂ 'ਤੇ ਹੋਇਆ ਕਲੋਜ਼
Monday, Dec 15, 2025 - 04:00 PM (IST)
ਬਿਜ਼ਨੈੱਸ ਡੈਸਕ - ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ (15 ਦਸੰਬਰ) ਨੂੰ ਸ਼ੇਅਰ ਬਾਜ਼ਾਰ ਵਿਚ ਦਿਨ ਭਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਸ਼ੇਅਰ ਬਾਜ਼ਾਰ ਦਿਨ ਦੇ ਹੇਠਲੇ ਪੱਧਰ ਤੋਂ ਕਾਫ਼ੀ ਉੱਪਰ ਬੰਦ ਹੋਇਆ। ਸੈਂਸੈਕਸ 54.30 ਅੰਕ ਭਾਵ 0.06 ਫ਼ੀਸਦੀ ਡਿੱਗ ਕੇ 85,213.36 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 14 ਸਟਾਕ ਵਾਧੇ ਨਾਲ ਅਤੇ 16 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਨਿਫਟੀ50 ਵੀ 19.65 ਅੰਕ ਭਾਵ 0.08 ਫ਼ੀਸਦੀ ਡਿੱਗ ਕੇ 26,027.30 ਦੇ ਪੱਧਰ 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ 71 ਅੰਕ ਵਧ ਕੇ 59,462 'ਤੇ ਬੰਦ ਹੋਇਆ। ਮੁਦਰਾ ਬਾਜ਼ਾਰ ਵਿੱਚ, ਰੁਪਿਆ 31 ਪੈਸੇ ਕਮਜ਼ੋਰ ਹੋ ਕੇ 90.73/$ 'ਤੇ ਬੰਦ ਹੋਇਆ।
