ਕਸ਼ਮੀਰ ਦੇ ਮੁੱਦੇ 'ਤੇ ਸਹਿਮਿਆ ਸ਼ੇਅਰ ਬਜ਼ਾਰ, ਨਿਵੇਸ਼ਕਾਂ ਦੇ ਡੁੱਬੇ 2 ਲੱਖ ਕਰੋੜ
Monday, Aug 05, 2019 - 01:52 PM (IST)

ਮੁੰਬਈ — ਭਾਰਤੀ ਰਿਜ਼ਰਵ ਬੈਂਕ ਦੀ ਮਾਨਟਰੀ ਪਾਲਸੀ ਬੈਠਕ, ਕਸ਼ਮੀਰ ਮੁੱਦਾ, ਯੂ.ਐਸ. ਚੀਨ ਟ੍ਰੇਡ ਵਾਰ ਅਤੇ ਚੀਨ ਦਾ ਸ਼ੇਅਰ ਬਜ਼ਾਰ 11 ਸਾਲ ਦੇ ਹੇਠਲੇ ਪੱਧਰ 'ਤੇ ਆਉਣ ਨਾਲ ਸਥਾਨਕ ਬਜ਼ਾਰ ਅਸਥਿਰ ਹੋ ਗਏ ਹਨ। ਜਿਸ ਕਾਰਨ ਸੈਂਸੈਕਸ ਅਤੇ ਨਿਫਟੀ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਿਥੇ ਸੈਂਸੈਕਸ 'ਚ 650 ਅੰਕਾਂ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਨਿਫਟੀ 50 ਵੀ ਕਰੀਬ 200 ਅੰਕਾਂ ਦੀ ਗਿਰਾਵਟ ਦੇ ਨਾਲ 10805 ਅੰਕ 'ਤੇ ਪਹੁੰਚ ਗਿਆ ਹੈ। ਇ ਕਾਰਨ ਸ਼ੇਅਰ ਬਜ਼ਾਰ ਵਿਚ ਨਿਵੇਸ਼ਕਾਂ ਨੂੰ 45 ਮਿੰਟ ਵਿਚ 2.10 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਸੈਕਟਰਸ ਅਤੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਆਟੋ ਸੈਕਟਰ ਅਤੇ ਬੈਂਕਿੰਗ ਸੈਕਟਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਯੈੱਸ ਬੈਂਕ ਅਤੇ ਸਟੇਟ ਬੈਂਕ ਕ੍ਰਮਵਾਰ 7 ਅਤੇ 4 ਫੀਸਦੀ ਦੀ ਗਿਰਾਵਟ 'ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਆਈ.ਟੀ. ਕੰਪਨੀਆਂ ਦੇ ਸ਼ੇਅਰਾਂ ਵਿਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
ਸੈਂਸੈਕਸ ਤੇ ਨਿਫਟੀ 'ਚ ਵੱਡੀ ਗਿਰਾਵਟ
ਸ਼ੇਅਰ ਬਾਜ਼ਰ ਵਿਚ ਮੌਜੂਦਾ ਸਮੇਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਬੰਬਈ ਸਟਾਕ ਐਕਸਚੇਂਜ ਦੇ ਪ੍ਰਮੁੱਖ ਸੂਚਕ ਅੰਕ ਸੈਂਸੈਕਸ 657.75 ਅੰਕਾਂ ਦੀ ਗਿਰਾਵਟ ਦੇ ਨਾਲ 36,460.47 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਨਿਫਟੀ 190 ਅੰਕਾਂ ਦੀ ਗਿਰਾਵਟ ਨਾਲ 10,808 ਅੰਕਾਂ 'ਤੇ ਕਾਰੋਬਾਰ ਕਰ ਰਿਹਾ ਹੈ। ਸਮਾਲਕੈਪ ਅਤੇ ਮਿਡਕੈਪ ਕੰਪਨੀਅ 'ਚ ਕ੍ਰਮਵਾਰ 198.28 ਅਤੇ 214.36 ਅੰਕਾਂ ਦਾ ਗਿਰਾਵਟ ਨਾਲ ਕਾਰੋਬਾਰ ਕਰਦੀ ਹੋਈ ਦਿਖਾਈ ਦੇ ਰਹੀ ਹੈ।
ਬਜ਼ਾਰ ਨੂੰ 2.10 ਲੱਖ ਕਰੋੜ ਦਾ ਨੁਕਸਾਨ
ਨਿਵੇਸ਼ਕਾਂ ਦੀ ਗੱਲ ਕਰੀਏ ਤਾਂ ਨਿਵੇਸ਼ਕਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਸ਼ੁੱਕਰਵਾਰ ਨੂੰ ਬੰਬਈ ਸਟਾਕ ਐਕਸਚੇਂਜ ਦਾ ਮਾਰਕਿਟ ਕੈਪ 1,39,98,244.93 ਕਰੋੜ ਰੁਪਏ ਸੀ। ਜਦੋਂਕਿ ਅੱਜ ਸਵੇਰੇ 10 ਵਜੇ ਬੰਬਈ ਸਟਾਕ ਐਕਸਚੇਂਜ ਦਾ ਮਾਰਕਿਟ ਕੈਪ 1,37,87,526.47 ਕਰੋੜ ਰੁਪਏ ਪਹੁੰਚ ਗਿਆ। ਜੇਕਰ ਦੋਵਾਂ ਦੇ ਮਾਰਕਿਟ ਕੈਪ ਵਿਚ ਫਰਕ ਦੇਖਿਆ ਜਾਵੇ ਤਾਂ ਨਿਵੇਸ਼ਕਾਂ ਨੂੰ 210719 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਸੈਕਟੋਰਿਅਲ ਇੰਡੈਕਸ ਵਿਚ ਵੱਡੀ ਗਿਰਾਵਟ
ਸੈਕਟੋਰਿਅਲ ਇੰਡੈਕਸ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਸ ਰਹੀ ਹੈ। ਬੈਂਕਿੰਗ ਸੈਕਟਰ ਦੇ ਤਹਿਤ ਬੈਂਕ ਐਕਸਚੇਂਜ ਅਤੇ ਬੈਂਕ ਨਿਫਟੀ ਕ੍ਰਮਵਾਰ 649.29 ਅਤੇ 576.65 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਆਟੋ ਸੈਕਟਰ ਵਿਚ 302 ਅੰਕਾਂ ਦੀ ਗਿਰਾਵਟ ਦਿਖਾਈ ਦੇ ਰਹੀ ਹੈ। ਕੈਪੀਟਲ ਗੁੱਡਸ 323.01, ਕੰਜ਼ਿਊਮਰ ਡਿਊਰੇਬਲ 308.66, ਐਫ.ਐਮ.ਸੀ.ਜੀ. 87.65, ਫਾਰਮਾ 126.38, ਮੈਟਲ 289.18, ਆਇਲ ਐਂਡ ਗੈਸ 273.30, ਪੀ.ਐਸ.ਸੂ. 167.79 ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਆਈ.ਟੀ. ਅਤੇ ਟੇਕ ਸੈਕਟਰਸ 'ਚ 133.56 ਅਤੇ 46.21 ਅੰਕਾਂ ਦਾ ਵਾਧਾ ਦਿਖਾਈ ਦੇ ਰਿਹਾ ਹੈ।