Share Market Crash : ਸੈਂਸੈਕਸ 1,200 ਤੋਂ ਵੱਧ ਅੰਕ ਡਿੱਗਾ, ਨਿਫਟੀ 23,024 ਦੇ ਪੱਧਰ ''ਤੇ ਬੰਦ
Tuesday, Jan 21, 2025 - 03:55 PM (IST)
ਮੁੰਬਈ - ਮੰਗਲਵਾਰ (21 ਜਨਵਰੀ) ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਵੱਡੀ ਗਿਰਾਵਟ ਦਾ ਦਿਨ ਸਾਬਤ ਹੋਇਆ। ਸੋਮਵਾਰ ਦੇ ਜ਼ੋਰਦਾਰ ਵਾਧੇ ਤੋਂ ਬਾਅਦ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦੁੱਗਣੀ ਰਫਤਾਰ ਨਾਲ ਡਿੱਗੇ। ਕਾਰੋਬਾਰ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ। ਹਾਲਾਂਕਿ ਸ਼ੁਰੂਆਤੀ ਕਾਰੋਬਾਰ 'ਚ ਬੈਂਚਮਾਰਕ ਸੂਚਕਾਂਕ ਹੌਲੀ-ਹੌਲੀ ਉਪਰਲੇ ਪੱਧਰਾਂ ਤੋਂ ਫਿਸਲਦੇ ਦੇਖਿਆ ਗਿਆ। ਇਸ ਤੋਂ ਬਾਅਦ ਬਾਜ਼ਾਰ 'ਚ ਤੇਜ਼ ਗਿਰਾਵਟ ਦੇਖਣ ਨੂੰ ਮਿਲੀ। ਬੰਦ ਹੋਣ 'ਤੇ ਬਾਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋਏ।
ਸੈਂਸੈਕਸ 1235.08 ਅੰਕ ਭਾਵ 1.60% ਫਿਸਲ ਕੇ 75838.36 ਦੇ ਪੱਧਰ 'ਤੇ ਬੰਦ ਹੋਏ ਹਨ। ਸੈਂਸੈਕਸ 30 ਦੇ 2 ਸਟਾਕ ਵਾਧੇ ਨਾਲ ਅਤੇ 28 ਸਟਾਕ ਗਿਰਵਾਟ ਲੈ ਕੇ ਬੰਦ ਹੋਏ ਹਨ।
ਦੂਜੇ ਪਾਸੇ ਨਿਫਟੀ 320.10 ਅੰਕ ਭਾਵ 1.37% ਦੀ ਗਿਰਾਵਟ ਨਾਲ 23024.65 'ਤੇ ਬੰਦ ਹੋਇਆ ਹੈ ਅਤੇ ਬੈਂਕ ਨਿਫਟੀ 779 ਅੰਕ ਫਿਸਲ ਕੇ 48570 'ਤੇ ਬੰਦ ਹੋਇਆ ਹੈ।
ਬਾਜ਼ਾਰ 'ਚ ਗਿਰਾਵਟ ਦਾ ਕਾਰਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਵਪਾਰਕ ਦਰਾਂ 'ਚ ਵਾਧੇ ਦੇ ਸੰਕੇਤ ਨੂੰ ਮੰਨਿਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ 2.0 ਵਿਚ ਆਰਥਿਕ ਫੈਸਲਿਆਂ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ, ਹਾਲਾਂਕਿ, ਕੈਨੇਡਾ ਅਤੇ ਮੈਕਸੀਕੋ 'ਤੇ ਸੰਭਾਵਿਤ 25 ਪ੍ਰਤੀਸ਼ਤ ਟੈਰਿਫ ਦੇ ਸੰਕੇਤ ਦੱਸਦੇ ਹਨ ਕਿ ਟੈਰਿਫ ਵਾਧੇ ਦੀ ਨੀਤੀ ਨੂੰ ਹੌਲੀ-ਹੌਲੀ ਲਾਗੂ ਕੀਤਾ ਜਾਵੇਗਾ।
ਦਿਨ ਦੌਰਾਨ ਸੈਂਸੈਕਸ ਲਗਭਗ 800 ਅੰਕ ਡਿੱਗ ਗਿਆ ਸੀ। ਨਿਫਟੀ ਵੀ 23,200 ਤੋਂ ਹੇਠਾਂ ਆ ਗਿਆ ਸੀ। ਲਾਰਜਕੈਪ ਦੇ ਨਾਲ-ਨਾਲ ਮਿਡਕੈਪ ਅਤੇ ਸਮਾਲਕੈਪ 'ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਿਫਟੀ ਮਿਡਕੈਪ 100 ਇੰਡੈਕਸ 958 ਅੰਕ ਜਾਂ 1.74 ਫੀਸਦੀ ਡਿੱਗ ਕੇ 54,166 'ਤੇ ਅਤੇ ਨਿਫਟੀ ਸਮਾਲਕੈਪ 304 ਅੰਕ ਜਾਂ 1.7 ਫੀਸਦੀ ਡਿੱਗ ਕੇ 17,561 'ਤੇ ਬੰਦ ਹੋਇਆ ਹੈ। ਵਿਆਪਕ ਬਾਜ਼ਾਰ ਦਾ ਰੁਝਾਨ ਨਕਾਰਾਤਮਕ ਰਿਹਾ. ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) 'ਤੇ 1,828 ਸ਼ੇਅਰ ਲਾਲ ਨਿਸ਼ਾਨ 'ਤੇ ਅਤੇ 684 ਸ਼ੇਅਰ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਸਨ।
ਸਵੇਰੇ, ਸੈਂਸੈਕਸ 111 ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ, ਪਰ ਫਿਰ 44 ਅੰਕਾਂ ਦੇ ਵਾਧੇ ਨਾਲ ਥੋੜ੍ਹਾ ਜਿਹਾ ਸਪਾਟ ਕਾਰੋਬਾਰ ਹੋਇਆ। ਨਿਫਟੀ ਲਗਭਗ 50 ਦੇ ਵਾਧੇ ਨਾਲ 23,400 ਦੇ ਪੱਧਰ ਦੇ ਨੇੜੇ ਜਾ ਰਿਹਾ ਸੀ। ਬੈਂਕ ਨਿਫਟੀ 49,458 ਦੇ ਆਸਪਾਸ ਫਲੈਟ ਰਿਹਾ। ਨਿਫਟੀ ਮਿਡ ਅਤੇ ਸਮਾਲਕੈਪ ਸੂਚਕਾਂਕ ਵੀ ਥੋੜੇ ਸੁਸਤ ਰਹੇ। ਹਾਲਾਂਕਿ ਬਾਜ਼ਾਰ 76 ਫੀਸਦੀ ਦੀ ਤੇਜ਼ੀ ਦੇ ਨਾਲ ਕਾਰੋਬਾਰ ਕਰ ਰਹੇ ਸਨ।