ਮਾਮੂਲੀ ਵਾਧੇ ਨਾਲ ਬੰਦ ਹੋਏ ਸ਼ੇਅਰ ਬਾਜ਼ਾਰ, ਮਿਡ-ਸਮਾਲਕੈਪ 'ਚ ਹੋਈ ਭਾਰੀ ਖ਼ਰੀਦਦਾਰੀ
Thursday, Jan 23, 2025 - 04:20 PM (IST)
ਮੁੰਬਈ - ਵੀਰਵਾਰ (23 ਜਨਵਰੀ) ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਮਾਮੂਲੀ ਕਮਜ਼ੋਰੀ ਨਾਲ ਕਾਰੋਬਾਰ ਸ਼ੁਰੂ ਹੋਇਆ। ਇਸ ਤੋਂ ਬਾਅਦ ਬਾਜ਼ਾਰ 'ਚ ਮਜ਼ਬੂਤ ਕਾਰੋਬਾਰ ਦੇਖਣ ਨੂੰ ਮਿਲਿਆ। ਬਾਜ਼ਾਰ 'ਚ ਲਗਾਤਾਰ ਦੂਜੇ ਦਿਨ ਤੇਜ਼ੀ ਰਹੀ। ਸੈਂਸੈਕਸ 115.39 ਅੰਕ ਭਾਵ 0.15% ਵਧ ਕੇ 76,520.38 'ਤੇ ਬੰਦ ਹੋਇਆ ਹੈ। ਸੈਂਸੈਕਸ 30 ਦੇ 17 ਸਟਾਕ ਵਾਧੇ ਨਾਲ ਅਤੇ 13 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਨਿਫਟੀ 50 ਅੰਕ ਭਾਵ 0.22 ਫ਼ੀਸਦੀ ਦੇ ਵਾਧੇ ਨਾਲ 23,205.35 'ਤੇ ਬੰਦ ਹੋਇਆ ਹੈ। ਨਿਫਟੀ 50 ਦੇ 30 ਸਟਾਕ ਵਾਧੇ ਨਾਲ 20 ਸਟਾਕ ਗਿਰਾਵਟ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰਦੇ ਦੇਖੇ ਗਏ। ਨਿਫਟੀ ਬੈਂਕ 135 ਅੰਕ ਫਿਸਲ ਕੇ 48,589 'ਤੇ ਬੰਦ ਹੋਇਆ।
ਸਵੇਰ ਦੀ ਸ਼ੁਰੂਆਤ 'ਚ ਸੈਂਸੈਕਸ 130 ਅੰਕ ਡਿੱਗ ਕੇ 76,220 'ਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ 22 ਅੰਕਾਂ ਦੀ ਗਿਰਾਵਟ ਨਾਲ 23,120 ਅੰਕਾਂ ਦੇ ਆਸ-ਪਾਸ ਰਿਹਾ। ਬੈਂਕ ਨਿਫਟੀ 'ਚ ਕਰੀਬ 130 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 48,600 ਦੇ ਉੱਪਰ ਕਾਰੋਬਾਰ ਕਰ ਰਿਹਾ ਸੀ। ਹਾਲਾਂਕਿ, ਬੀਐਸਈ ਸੈਂਸੈਕਸ ਨੇ ਜਲਦੀ ਹੀ ਘਾਟੇ ਨੂੰ ਠੀਕ ਕੀਤਾ ਅਤੇ 152.54 ਅੰਕ ਜਾਂ 0.20 ਫੀਸਦੀ ਵਧ ਕੇ 76,557.53 'ਤੇ ਕਾਰੋਬਾਰ ਕੀਤਾ, ਜਦੋਂ ਕਿ ਨਿਫਟੀ 37.10 ਅੰਕ ਜਾਂ 0.16 ਫੀਸਦੀ ਵਧ ਕੇ 23,192.45 'ਤੇ ਕਾਰੋਬਾਰ ਕਰਦਾ ਰਿਹਾ।
ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਰਿਹਾ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.79 ਫੀਸਦੀ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਇੰਡੈਕਸ 0.51 ਫੀਸਦੀ ਵਧਿਆ ਹੈ। ਕੋਰੀਆ ਦੇ ਕੋਸਪੀ 'ਚ 1.24 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਐਨਐਸਈ ਦੇ ਅੰਕੜਿਆਂ ਅਨੁਸਾਰ 22 ਜਨਵਰੀ ਨੂੰ ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 4,026 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਦੌਰਾਨ ਘਰੇਲੂ ਨਿਵੇਸ਼ਕਾਂ (DIIs) ਨੇ 3,640 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
22 ਜਨਵਰੀ ਨੂੰ ਅਮਰੀਕਾ ਦਾ ਡਾਓ ਜੋਂਸ 0.30 ਫੀਸਦੀ ਦੇ ਵਾਧੇ ਨਾਲ 44,156 'ਤੇ ਬੰਦ ਹੋਇਆ। S&P 500 ਇੰਡੈਕਸ 0.61% ਵਧ ਕੇ 6,086 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਇੰਡੈਕਸ 1.28% ਵਧਿਆ
ਬੀਤੇ ਦਿਨ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ
ਇਸ ਤੋਂ ਪਹਿਲਾਂ ਕੱਲ੍ਹ ਯਾਨੀ 22 ਜਨਵਰੀ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 566 ਅੰਕਾਂ ਦੇ ਵਾਧੇ ਨਾਲ 76,404 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 'ਚ 130 ਅੰਕਾਂ ਦਾ ਵਾਧਾ ਹੋਇਆ, ਇਹ 23,155 ਦੇ ਪੱਧਰ 'ਤੇ ਬੰਦ ਹੋਇਆ।