ਸ਼ੇਅਰ ਬਾਜ਼ਾਰ : ਸੈਂਸੈਕਸ ''ਚ 520 ਅੰਕਾਂ ਦਾ ਵਾਧਾ ਤੇ ਨਿਫਟੀ ਵੀ ਹਰੇ ਨਿਸ਼ਾਨ ''ਤੇ ਖੁੱਲ੍ਹਿਆ

Friday, Aug 26, 2022 - 10:33 AM (IST)

ਮੁੰਬਈ - ਗਲੋਬਲ ਬਾਜ਼ਾਰ ਤੋਂ ਮਿਲੇ ਮਜ਼ਬੂਤ ​​ਸੰਕੇਤਾਂ ਅਤੇ ਅਮਰੀਕੀ ਬਾਜ਼ਾਰ 'ਚ ਤੇਜ਼ੀ ਦੇ ਵਿਚਕਾਰ ਅੱਜ ਭਾਰਤੀ ਘਰੇਲੂ ਸ਼ੇਅਰ ਬਾਜ਼ਾਰ ਨੇ ਵੀ ਤੇਜ਼ੀ ਨਾਲ ਕਾਰੋਬਾਰ ਸ਼ੁਰੂ ਕੀਤਾ ਹੈ। ਇਸ ਕਾਰੋਬਾਰੀ ਹਫਤੇ ਦੇ ਪੰਜਵੇਂ ਅਤੇ ਆਖਰੀ ਦਿਨ ਸ਼ੁੱਕਰਵਾਰ ਭਾਵ ਅੱਜ 26 ਅਗਸਤ ਨੂੰ ਭਾਰਤੀ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦਾ ਰੁਖ ਰਿਹਾ। ਕਾਰੋਬਾਰੀ ਸੈਸ਼ਨ ਦੀ ਸ਼ੁਰੂਆਤ 'ਚ ਸੈਂਸੈਕਸ ਅਤੇ ਨਿਫਟੀ ਦੋਵੇਂ ਹਰੇ ਨਿਸ਼ਾਨ 'ਤੇ ਖੁੱਲ੍ਹੇ।

ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 520.85 ਅੰਕ ਚੜ੍ਹ ਕੇ 59,295.57 'ਤੇ ਪਹੁੰਚ ਗਿਆ। ਨਿਫਟੀ 163.4 ਅੰਕਾਂ ਦੇ ਵਾਧੇ ਨਾਲ 17,685.85 'ਤੇ ਕਾਰੋਬਾਰ ਕਰ ਰਿਹਾ ਸੀ।

BSE 'ਚ ਅੱਜ ਕੁੱਲ 1,541 ਕੰਪਨੀਆਂ ਨੇ ਕਾਰੋਬਾਰ ਸ਼ੁਰੂ ਕੀਤਾ। ਜਿਸ 'ਚੋਂ ਕਰੀਬ 1,081 ਸ਼ੇਅਰ ਵਾਧੇ ਨਾਲ ਅਤੇ 369 ਗਿਰਾਵਟ ਨਾਲ ਖੁੱਲ੍ਹੇ। ਇਸ ਦੇ ਨਾਲ ਹੀ 91 ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਧੇ ਜਾਂ ਘਟੇ ਬਿਨਾਂ ਖੁੱਲ੍ਹੀ। ਅੱਜ ਸਵੇਰ ਤੋਂ 99 ਸ਼ੇਅਰਾਂ ਵਿੱਚ ਅੱਪਰ ਸਰਕਟ 36 ਸ਼ੇਅਰਾਂ ਵਿੱਚ ਲੋਅਰ ਸਰਕਟ ਲੱਗਾ ਹੋਇਆ ਹੈ।

ਟਾਪ ਗੇਨਰਜ਼

ਮਹਿੰਦਰਾ ਐਂਡ ਮਹਿੰਦਰਾ, ਟਾਈਟਨ, ਟਾਟਾ ਸਟੀਲ, ਕੋਟਕ ਬੈਂਕ, ਟੈੱਕ ਮਹਿੰਦਰਾ ਬਜਾਜ ਫਾਇਨਾਂਸ

ਟਾਪ ਲੂਜ਼ਰਜ਼

ਭਾਰਤੀ ਏਅਰਟੈੱਲ, ਏਸ਼ੀਅਨ ਪੇਂਟਸ, ਰਿਲਾਇੰਸ , ਡਾ. ਰੈੱਡੀ


 


Harinder Kaur

Content Editor

Related News