ਬਾਜ਼ਾਰ 'ਚ 'ਕੋਵੀਸ਼ੀਲਡ' ਵੇਚਣ ਲਈ ਇਜਾਜ਼ਤ ਮੰਗੇਗੀ ਸੀਰਮ ਇੰਸਟੀਚਿਊਟ

04/05/2021 1:25:36 PM

ਮੁੰਬਈ- ਬਜ਼ਾਰ ਵਿਚ ਕੋਵੀਸ਼ੀਲਡ ਵੇਚਣ ਲਈ ਸੀਰਮ ਇੰਸਟੀਚਿਊਟ ਸਰਕਾਰ ਤੋਂ ਇਜਾਜ਼ਤ ਮੰਗਣ ਦੀ ਤਿਆਰੀ ਵਿਚ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਖੁੱਲ੍ਹੇ ਬਾਜ਼ਾਰ ਵਿਚ ਟੀਕਾ ਵੇਚਣ ਲਈ ਦਵਾ ਨਿਗਰਾਨ ਕੋਲ ਅਪ੍ਰੈਲ ਦੇ ਅੰਤ ਤੱਕ ਅਰਜ਼ੀ ਦੇ ਸਕਦੀ ਹੈ।

ਜੇਕਰ ਅਰਜ਼ੀ ਨਾਲ ਸਬੰਧਤ ਕੋਈ ਰੁਕਾਵਟ ਨਾ ਖੜ੍ਹੀ ਹੋਈ ਤਾਂ ਜਲਦ ਹੀ ਕੰਪਨੀ ਨੂੰ ਕੋਵੀਸ਼ੀਲਡ ਵੇਚਣ ਦਾ ਅਧਿਕਾਰ ਮਿਲ ਸਕਦਾ ਹੈ। ਹੁਣ ਤੱਕ ਕਿਸੇ ਦੇਸ਼ ਦੇ ਦਵਾ ਨਿਗਰਾਨ ਨੇ ਕੋਵਿਡ-19 ਤੋਂ ਬਚਾਅ ਦੇ ਕਿਸੇ ਟੀਕੇ ਨੂੰ ਪੂਰਣ ਲਾਇਸੈਂਸ ਨਹੀਂ ਦਿੱਤਾ ਹੈ।

ਫਿਲਹਾਲ ਕੰਪਨੀ ਨੂੰ ਮਹਾਮਾਰੀ ਦੇ ਮੱਦੇਨਜ਼ਰ ਸੰਕਟਕਾਲੀਨ ਸਥਿਤੀ ਵਿਚ ਵਰਤੋਂ ਲਈ ਕੋਵੀਸ਼ੀਲਡ ਦਾ ਉਤਪਾਦਨ ਕਰਨ ਦੀ ਇਜਾਜ਼ਤ ਹੈ ਅਤੇ ਕੰਪਨੀ ਖੁੱਲ੍ਹੇ ਬਾਜ਼ਾਰ ਵਿਚ ਇਸ ਟੀਕੇ ਦੀ ਵਿਕਰੀ ਨਹੀਂ ਕਰ ਸਕਦੀ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਕਿਹਾ ਕਿ ਮੌਜੂਦਾ ਸ਼ਰਤਾਂ ਤਹਿਤ ਸੀਰਮ ਨੂੰ ਤਕਨੀਕ ਤੌਰ 'ਤੇ ਖੁੱਲ੍ਹੇ ਬਾਜ਼ਾਰ ਵਿਚ ਕੋਵੀਸ਼ੀਲਡ ਵੇਚਣ ਦੀ ਇਜਾਜ਼ਤ ਨਹੀਂ ਹੈ। ਟੀਕਾ ਬਣਾਉਣ ਵਾਲੀਆਂ ਕੰਪਨੀਆਂ ਕਿਸੇ ਵੀ ਦੇਸ਼ ਵਿਚ ਵਪਾਰਕ ਉਦੇਸ਼ਾਂ ਨਾਲ ਕੋਵਿਡ-19 ਟੀਕੇ ਦੀ ਵਿਕਰੀ ਨਹੀਂ ਕਰ ਸਕਦੀਆਂ ਹਨ।


Sanjeev

Content Editor

Related News