ਬਾਜ਼ਾਰ 'ਚ ਉਛਾਲ, ਸੈਂਸੈਕਸ 550 ਅੰਕ ਦੀ ਬੜ੍ਹਤ ਨਾਲ 49,600 ਤੋਂ ਪਾਰ ਖੁੱਲ੍ਹਾ

Monday, Mar 01, 2021 - 09:24 AM (IST)

ਬਾਜ਼ਾਰ 'ਚ ਉਛਾਲ, ਸੈਂਸੈਕਸ 550 ਅੰਕ ਦੀ ਬੜ੍ਹਤ ਨਾਲ 49,600 ਤੋਂ ਪਾਰ ਖੁੱਲ੍ਹਾ

ਮੁੰਬਈ- ਗਲੋਬਲ ਬਾਜ਼ਾਰ ਵਿਚ ਪਰਤੀ ਰੌਣਕ ਅਤੇ ਦਸੰਬਰ ਤਿਮਾਹੀ ਵਿਚ ਭਾਰਤ ਦੀ ਜੀ. ਡੀ. ਪੀ. ਸਕਾਰਾਤਮਕ ਵਿਚ ਆਉਣ ਦੇ ਮੱਦੇਨਜ਼ਰ ਮਾਰਚ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਬਾਜ਼ਾਰਾਂ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਬੀ. ਐੱਸ. ਈ. ਸੈਂਸੈਕਸ 549.11 ਅੰਕ ਯਾਨੀ 1.12 ਫ਼ੀਸਦੀ ਦੀ ਮਜਬੂਤੀ ਨਾਲ 49,649.10 'ਤੇ ਅਤੇ ਨਿਫਟੀ 142.65 ਅੰਕ ਯਾਨੀ 0.98 ਫ਼ੀਸਦੀ ਦੀ ਬੜ੍ਹਤ ਨਾਲ 14,671.80 ਦੇ ਪੱਧਰ 'ਤੇ ਖੁੱਲ੍ਹਾ ਹੈ।

ਦਸੰਬਰ ਤਿਮਾਹੀ ਵਿਚ ਭਾਰਤ ਦੀ ਜੀ. ਡੀ. ਪੀ. ਵਿਚ 0.4 ਫ਼ੀਸਦੀ ਦੀ ਬੜ੍ਹਤ ਹੋਈ ਹੈ, ਯਾਨੀ ਭਾਰਤੀ ਅਰਥਵਿਵਸਥਾ ਮੰਦੀ ਦੇ ਦੌਰ ਵਿਚੋਂ ਬਾਹਰ ਨਿਕਲ ਗਈ ਹੈ।

ਗਲੋਬਲ ਬਾਜ਼ਾਰ-
ਬਾਂਡ ਯੀਲਡ ਵਿਚ ਗਿਰਾਵਟ ਆਉਣ ਨਾਲ ਅਮਰੀਕੀ ਵਾਇਦਾ ਬਾਜ਼ਾਰ ਤੇਜ਼ੀ ਵਿਚ ਹਨ, ਡਾਓ ਫਿਊਚਰ ਵਿਚ 240 ਅੰਕ, ਐੱਸ. ਐਂਡ ਪੀ. ਵਿਚ 0.8 ਫ਼ੀਸਦੀ ਅਤੇ ਨੈਸਡੈਕ-100 ਫਿਊਚਰਜ਼ ਵਿਚ 1.18 ਫ਼ੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ। ਏਸ਼ੀਆਈ ਬਾਜ਼ਾਰਾਂ ਵਿਚ ਵੀ ਮਜਬੂਤੀ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜ੍ਹੋ- ਵੱਡਾ ਝਟਕਾ! ਰਸੋਈ ਗੈਸ ਹੋਰ ਹੋਈ ਮਹਿੰਗੀ, ਕੀਮਤਾਂ 'ਚ ਵਾਧਾ ਅੱਜ ਤੋਂ ਲਾਗੂ

ਜਾਪਾਨ ਦਾ ਨਿੱਕੇਈ 650 ਅੰਕ ਮਜਬੂਤੀ ਨਾਲ, ਚੀਨ ਦਾ ਸ਼ੰਘਾਈ 18 ਅੰਕ ਦੀ ਤੇਜ਼ੀ ਨਾਲ ਅਤੇ ਹਾਂਗਕਾਂਗ ਦਾ ਹੈਂਗਸੇਂਗ 370 ਅੰਕ ਚੜ੍ਹ ਕੇ ਕਾਰੋਬਾਰ ਕਰ ਰਿਹਾ ਹੈ। ਦੱਖਣੀ ਕੋਰੀਆ ਦੇ ਬਾਜ਼ਾਰ ਕੋਸਪੀ ਵਿਚ ਛੁੱਟੀ ਹੈ। ਪਿਛਲੇ ਸਾਲ ਸੈਸ਼ਨ ਵਿਚ 1.6 ਫ਼ੀਸਦੀ ਤੋਂ ਉੱਪਰ ਚੜ੍ਹਨ ਪਿੱਛੋਂ ਅਮਰੀਕੀ 10 ਸਾਲਾ ਬਾਂਡ ਯੀਲਡ ਘੱਟ ਕੇ 1.5 ਫ਼ੀਸਦੀ ਤੋਂ ਹੇਠਾਂ ਆ ਗਈ ਹੈ। ਪਿਛਲੇ ਸੈਸ਼ਨ ਦੌਰਾਨ ਅਮਰੀਕੀ 10 ਸਾਲਾ ਬਾਂਡ ਯੀਲਡ 1.6 ਫ਼ੀਸਦੀ 'ਤੇ ਪਹੁੰਚ ਗਈ ਸੀ।
 


author

Sanjeev

Content Editor

Related News