ਰੂਸ-ਯੂਕਰੇਨ ਸੰਕਟ ਦਰਮਿਆਨ ਮਾਸਕੋ ਦੇ ਸਟਾਕ ਐਕਸਚੇਂਜ 'ਤੇ ਵਪਾਰ ਹੋਇਆ ਬੰਦ ,ਭਾਰਤੀ ਸ਼ੇਅਰ ਬਾਜ਼ਾਰ 1800 ਅੰਕ ਡਿੱਗਿਆ

Thursday, Feb 24, 2022 - 10:56 AM (IST)

ਰੂਸ-ਯੂਕਰੇਨ ਸੰਕਟ ਦਰਮਿਆਨ ਮਾਸਕੋ ਦੇ ਸਟਾਕ ਐਕਸਚੇਂਜ 'ਤੇ ਵਪਾਰ ਹੋਇਆ ਬੰਦ ,ਭਾਰਤੀ ਸ਼ੇਅਰ ਬਾਜ਼ਾਰ 1800 ਅੰਕ ਡਿੱਗਿਆ

ਮੁੰਬਈ - ਰੂਸ ਨੇ ਯੂਕਰੇਨ 'ਤੇ ਹਮਲੇ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰਨ ਦੁਨੀਆ ਦੇ ਸਾਰੇ ਸ਼ੇਅਰ ਬਾਜ਼ਾਰ ਗਿਰਾਵਟ 'ਚ ਹਨ। ਮਾਸਕੋ ਐਕਸਚੇਂਜ ਨੇ ਅਗਲੇ ਨੋਟਿਸ ਤੱਕ ਆਪਣੇ ਸਾਰੇ ਬਾਜ਼ਾਰਾਂ 'ਤੇ ਵਪਾਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਸ਼ੇਅਰ ਬਾਜ਼ਾਰ 'ਚ ਵੀ ਅੱਜ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਸੈਂਸੈਕਸ 1,814 ਅੰਕ ਡਿੱਗ ਕੇ 55,416 'ਤੇ ਖੁੱਲ੍ਹਿਆ । ਇਸ ਦੇ ਨਾਲ ਹੀ ਪਹਿਲੇ ਹੀ ਮਿੰਟ 'ਚ ਬੀ. ਐੱਸ. ਈ. ਦਾ ਸੈਂਸੈਕਸ 1,400 ਅੰਕ ਡਿੱਗ ਕੇ 55,904 'ਤੇ ਪਹੁੰਚ ਗਿਆ ਹੈ। ਸ਼ੁਰੂਆਤੀ ਮਿੰਟਾਂ 'ਚ ਨਿਵੇਸ਼ਕਾਂ ਨੂੰ 6 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੈਂਸੈਕਸ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਕੱਲ੍ਹ ਦੇ 255.68 ਲੱਖ ਕਰੋੜ ਰੁਪਏ ਦੇ ਮੁਕਾਬਲੇ 249.18 ਲੱਖ ਕਰੋੜ ਰੁਪਏ ਹੈ। ਇਸ ਦੇ ਸਾਰੇ 30 ਸ਼ੇਅਰ ਗਿਰਾਵਟ 'ਚ ਹਨ। 

ਮਾਸਕੋ ਐਕਸਚੇਂਜ ਨੇ ਅਗਲੇ ਨੋਟਿਸ ਤੱਕ ਆਪਣੇ ਸਾਰੇ ਬਾਜ਼ਾਰਾਂ 'ਤੇ ਵਪਾਰ ਨੂੰ ਮੁਅੱਤਲ ਕਰ ਦਿੱਤਾ ਹੈ।

ਟਾਪ ਲੂਜ਼ਰਜ਼

ਟਾਟਾ ਸਟੀਲ, ਅਲਟਰਾਟੈਕ ਸੀਮੈਂਟ, ਏਅਰਟੈੱਲ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ,Tech Mahindra, TCS, Wipro, HCL Tech, HDFC, SBI, Mahindra & Mahindra, Bajaj Finserv, HDFC Bank, Infosys, Axis Bank, Bajaj Finance, Maruti, Dr. Reddy, ਹਿੰਦੁਸਤਾਨ ਯੂਨੀਲੀਵਰ, ITC ,ਪਾਵਰਗਰਿੱਡ, ਰਿਲਾਇੰਸ ਇੰਡਸਟਰੀਜ਼, ਏਸ਼ੀਅਨ ਪੇਂਟਸ, ਕੋਟਕ ਬੈਂਕ, ਟਾਈਟਨ, ਨੇਸਲੇ, ਸਨ ਫਾਰਮਾ, ਐਨਟੀਪੀਸੀ 

ਨਿਫਟੀ ਦਾ ਹਾਲ

ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਇਹ 16,548 'ਤੇ ਖੁੱਲ੍ਹਿਆ  ਹੈ ਅਤੇ ਹੁਣ 421 ਅੰਕ ਡਿੱਗ ਕੇ 16,641 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਸਾਰੇ 50 ਸ਼ੇਅਰ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।

ਟਾਪ ਲੂਜ਼ਰਜ਼

ਟਾਟਾ ਮੋਟਰਜ਼, ਟਾਟਾ ਸਟੀਲ, ਯੂਪੀਐਲ, ਇੰਡਸਇੰਡ ਬੈਂਕ , ਅਡਾਨੀ ਪੋਰਟ


author

Harinder Kaur

Content Editor

Related News