ਸ਼ੁਰੂਆਤੀ ਕਾਰੋਬਾਰ ''ਚ ਘਰੇਲੂ ਬਾਜ਼ਾਰਾਂ ''ਚ ਆਈ ਤੇਜ਼ੀ, ਸੈਂਸੈਕਸ 300 ਅੰਕ ਤੋਂ ਜ਼ਿਆਦਾ ਵਧਿਆ

Tuesday, Oct 10, 2023 - 10:35 AM (IST)

ਸ਼ੁਰੂਆਤੀ ਕਾਰੋਬਾਰ ''ਚ ਘਰੇਲੂ ਬਾਜ਼ਾਰਾਂ ''ਚ ਆਈ ਤੇਜ਼ੀ, ਸੈਂਸੈਕਸ 300 ਅੰਕ ਤੋਂ ਜ਼ਿਆਦਾ ਵਧਿਆ

ਮੁੰਬਈ (ਭਾਸ਼ਾ) - ਘਰੇਲੂ ਸ਼ੇਅਰ ਬਾਜ਼ਾਰਾਂ 'ਚ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਸੈਂਸੈਕਸ 'ਚ 300 ਅੰਕਾਂ ਤੋਂ ਜ਼ਿਆਦਾ ਦਾ ਵਾਧਾ ਹੋਇਆ। ਇਸ ਦਾ ਮੁੱਖ ਕਾਰਨ ਏਸ਼ੀਆਈ ਬਾਜ਼ਾਰ 'ਚ ਸਕਾਰਾਤਮਕ ਰੁਖ ਰਿਹਾ। ਇਜ਼ਰਾਈਲ-ਹਮਾਸ ਟਕਰਾਅ ਦੀਆਂ ਚਿੰਤਾਵਾਂ ਦੇ ਵਿਚਕਾਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਅਤੇ ਗਿਰਾਵਟ ਦੇ ਇੱਕ ਦਿਨ ਬਾਅਦ ਸੈਂਸੈਕਸ ਅਤੇ ਨਿਫਟੀ ਦੋਵਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ। ਸ਼ੁਰੂਆਤੀ ਕਾਰੋਬਾਰ ਵਿੱਚ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 303.92 ਅੰਕ ਜਾਂ 0.46 ਫ਼ੀਸਦੀ ਵਧ ਕੇ 65,816.31 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ

ਦੂਜੇ ਪਾਸੇ ਐੱਨਐੱਸਈ ਨਿਫਟੀ 87.15 ਅੰਕ ਜਾਂ 0.45 ਫ਼ੀਸਦੀ ਵਧ ਕੇ 19,599.50 'ਤੇ ਬੰਦ ਹੋਇਆ। ਹੋਰ ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਮੁਨਾਫੇ 'ਚ ਰਿਹਾ। ਅਮਰੀਕੀ ਬਾਜ਼ਾਰ ਸੋਮਵਾਰ ਨੂੰ ਸਕਾਰਾਤਮਕ ਰੁਖ ਨਾਲ ਬੰਦ ਹੋਏ। ਸੋਮਵਾਰ ਨੂੰ ਸੈਂਸੈਕਸ 483.24 ਅੰਕ ਜਾਂ 0.73 ਫ਼ੀਸਦੀ ਡਿੱਗ ਕੇ 65,512.39 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸੂਚਕਾਂਕ ਨਿਫਟੀ 141.15 ਅੰਕ ਜਾਂ 0.72 ਫ਼ੀਸਦੀ ਡਿੱਗ ਕੇ 19,512.35 'ਤੇ ਬੰਦ ਹੋਇਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਸੋਮਵਾਰ ਨੂੰ 997.76 ਕਰੋੜ ਰੁਪਏ ਦੇ ਸ਼ੇਅਰ ਵੇਚੇ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News