ਬਜ਼ਾਰ ''ਚ ਗਿਰਾਵਟ, ਸੈਂਸੈਕਸ 166 ਅੰਕ ਡਿੱਗਾ ਤੇ ਨਿਫਟੀ 10981 ਦੇ ਪੱਧਰ ''ਤੇ ਬੰਦ

09/12/2019 3:51:32 PM

ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਗਿਰਾਵਟ ਨਾਲ ਬੰਦ ਹੋਏ। ਕਾਰੋਬਾਰ ਦੇ ਆਖਿਰ 'ਚ ਸੈਂਸੈਕਸ 166.54 ਅੰਕ ਯਾਨੀ ਕਿ 0.45 ਫੀਸਦੀ ਡਿੱਗ ਕੇ 37,104.28 'ਤੇ ਅਤੇ ਨਿਫਟੀ 54.65 ਅੰਕ ਯਾਨੀ ਕਿ 0.50 ਫੀਸਦੀ ਡਿੱਗ ਕੇ 10,981.05 ਦੇ ਪੱਧਰ 'ਤੇ ਬੰਦ ਹੋਇਆ।

ਸਮਾਲ-ਮਿਡਕੈਪ ਸ਼ੇਅਰਾਂ 'ਚ ਵਾਧਾ

ਅੱਜ ਦੇ ਕਾਰੋਬਾਰ 'ਚ ਦਿੱਗਜ ਸ਼ੇਅਰਾਂ ਦੇ ਨਾਲ ਸਮਾਲਕੈਪ ਅਤੇ ਮਿਡਕੈਪ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਸਮਾਲਕੈਪ ਇੰਡੈਕਸ 0.68 ਫੀਸਦੀ ਅਤੇ ਮਿਡਕੈਪ ਇੰਡੈਕਸ 0.12 ਫੀਸਦੀ ਵਧ ਕੇ ਬੰਦ ਹੋਇਆ ਹੈ।

ਬੈਂਕਿੰਗ ਸ਼ੇਅਰਾਂ 'ਚ ਵਾਧਾ

ਬੈਂਕ ਸ਼ੇਅਰਾਂ 'ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ। ਬੈਂਕ ਨਿਫਟੀ ਇੰਡੈਕਸ 204 ਅੰਕ ਵਧ ਕੇ 26919 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 2.06 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਮੈਟਲ, ਆਈ.ਟੀ. 'ਚ ਗਿਰਾਵਟ ਦੇਖਣ ਨੂੰ ਮਿਲੀ। ਨਿਫਟੀ ਦਾ ਮੈਟਲ ਇੰਡੈਕਸ 2.61 ਫੀਸਦੀ, ਆਈ.ਟੀ. ਇੰਡੈਕਸ 1.31 ਫੀਸਦੀ ਦੀ ਗਿਰਾਵਟ 'ਤੇ ਬੰਦ ਹੋਏ ਹਨ।

ਟਾਪ ਗੇਨਰਜ਼

ਅਲਟ੍ਰਾ ਟੇਕ ਸੀਮੈਂਟ, ਆਈ.ਸੀ.ਆਈ.ਸੀ.ਆਈ. ਬੈਂਕ, ਹਿੰਡਾਲਕੋ, ਸਨ ਫਾਰਮਾ, ਇੰਡਸਇੰਡ ਬੈਂਕ, ਐਚ.ਡੀ.ਐਫ.ਸੀ. ਬੈਂਕ, ਕੋਲ ਇੰਡੀਆ

ਟਾਪ ਲੂਜ਼ਰਜ਼

ਯੈੱਸ ਬੈਂਕ, ਟਾਟਾ ਮੋਟਰਜ਼, ਮਾਰੂਤੀ ਸੁਜ਼ੂਕੀ, ਐਕਸਿਸ ਬੈਂਕ, ਭਾਰਤੀ ਏਅਰਟੈੱਲ


Related News