ਸੈਂਸੈਕਸ ਸ਼ੁਰੂਆਤੀ ਕਾਰੋਬਾਰ ''ਚ 184 ਅੰਕ ਚੜ੍ਹਿਆ

11/30/2022 11:13:09 AM

ਮੁੰਬਈ-ਬੈਂਕਿੰਗ ਸ਼ੇਅਰਾਂ 'ਚ ਲਿਵਾਲੀ ਨਾਲ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸਥਾਨਕ ਸ਼ੇਅਰ ਬਾਜ਼ਾਰ ਮਜ਼ਬੂਤੀ ਦੇ ਰੁਖ ਦੇ ਨਾਲ ਖੁੱਲ੍ਹੇ। ਏਸ਼ੀਆਈ ਬਾਜ਼ਾਰਾਂ ਦੇ ਹਾਂ-ਪੱਖੀ ਰੁਖ਼ ਅਤੇ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਨਾਲ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 183.9 ਅੰਕ ਦੇ ਵਾਧੇ ਦੇ ਨਾਲ 62,865.74 ਅੰਕ 'ਤੇ ਪਹੁੰਚ ਗਿਆ।

ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 61.5 ਅੰਕ ਦੇ ਲਾਭ ਨਾਲ 18,679.55 'ਤੇ ਕਾਰੋਬਾਰ ਕਰ ਰਿਹਾ ਸੀ। ਸੈਂਸੈਕਸ ਦੀਆਂ ਕੰਪਨੀਆਂ 'ਚ ਮਹਿੰਦਰਾ ਐਂਡ ਮਹਿੰਦਰਾ, ਡਾ. ਰੈੱਡੀਜ਼, ਟਾਟਾ ਸਟੀਲ, ਨੈਸਲੇ, ਏਸ਼ੀਅਨ ਪੇਂਟਸ, ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ ਬੈਂਕ ਅਤੇ ਅਲਟ੍ਰਾਟੈੱਕ ਸੀਮੈਂਟ ਲਾਭ 'ਚ ਸਨ। ਉਧਰ ਦੂਜੇ ਪਾਸੇ ਐੱਚ.ਸੀ.ਐੱਲ. ਤਕਨਾਲੋਜੀ, ਟੈੱਕ ਮਹਿੰਦਰਾ, ਇੰਫੋਸਿਸ ਅਤੇ ਪਾਵਰ ਗ੍ਰਿਡ ਦੇ ਸ਼ੇਅਰ ਨੁਕਸਾਨ 'ਚ ਕਾਰੋਬਾਰ ਕਰ ਰਹੇ ਸਨ। 


Aarti dhillon

Content Editor

Related News