ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ 400 ਅੰਕਾਂ ਤੋਂ ਉਪਰ ਚੜ੍ਹਿਆ, IT ਸ਼ੇਅਰ ਚਮਕੇ
Thursday, Oct 08, 2020 - 11:12 AM (IST)
ਮੁੰਬਈ - ਸੂਚਨਾ ਤਕਨਾਲੋਜੀ (ਆਈ.ਟੀ.) ਅਤੇ ਬੈਂਕਿੰਗ ਕੰਪਨੀਆਂ 'ਤ ਖਰੀਦਦਾਰੀ ਦੇ ਮੱਦੇਨਜ਼ਰ ਅਤੇ ਗਲੋਬਲ ਬਾਜ਼ਾਰਾਂ ਦੇ ਵਾਧੇ ਦੇ ਦਮ 'ਤੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਨੇ 400 ਤੋਂ ਜ਼ਿਆਦਾ ਅੰਕ ਦੀ ਤੇਜ਼ੀ ਹਾਸਲ ਕੀਤੀ। ਬੀ.ਐਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 452.15 ਅੰਕ ਭਾਵ 1.13 ਪ੍ਰਤੀਸ਼ਤ ਦੇ ਵਾਧੇ ਨਾਲ 40,331.10 'ਤੇ ਕਾਰੋਬਾਰ ਕਰ ਰਿਹਾ ਸੀ। ਇਸੇ ਤਰ੍ਹਾਂ ਐਨ.ਐਸ.ਈ. ਨਿਫਟੀ 117.50 ਅੰਕ ਭਾਵ ਇਕ ਫ਼ੀਸਦੀ ਵਧ ਕੇ 11,856.35 'ਤੇ ਚਲ ਰਿਹਾ ਸੀ। ਸੈਂਸੈਕਸ ਕੰਪਨੀਆਂ ਵਿਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਦਾ ਸ਼ੇਅਰ ਤਿੰਨ ਹਜ਼ਾਰ ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ 16 ਹਜ਼ਾਰ ਕਰੋੜ ਰੁਪਏ ਦੀ ਮੁੜ-ਖਰੀਦ ਦੇ ਐਲਾਨ ਤੋਂ ਬਾਅਦ ਸਭ ਤੋਂ ਵਧ 4 ਫ਼ੀਸਦੀ ਦੇ ਵਾਧੇ 'ਚ ਰਿਹਾ।
ਟਾਪ ਗੇਨਰਜ਼
ਸੈਂਸੈਕਸ ਦੀਆਂ ਹੋਰ ਕੰਪਨੀਆਂ ਵਿਚ ਐਚ.ਸੀ.ਐਲ. ਟੈਕ, ਇੰਫੋਸਿਸ, ਟੇਕ ਮਹਿੰਦਰਾ, ਟਾਟਾ ਸਟੀਲ, ਬਜਾਜ ਫਿਨਸਰਵ, ਇੰਡਸਇੰਡ ਬੈਂਕ, ਐਕਸਿਸ ਬੈਂਕ ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਸ਼ੇਅਰ ਵਾਧੇ 'ਚ ਰਹੇ।
ਟਾਪ ਲੂਜ਼ਰਜ਼
ਓ.ਐੱਨ.ਜੀ.ਸੀ., ਏਸ਼ੀਅਨ ਪੇਂਟਸ, ਟਾਈਟਨ, ਆਈ.ਟੀ.ਸੀ. ,ਪਾਵਰਗ੍ਰੀਡ
ਪਿਛਲੇ ਸੈਸ਼ਨ 'ਚ ਸੈਂਸੈਕਸ 304.38 ਅੰਕ ਭਾਵ 0.77 ਫੀਸਦੀ ਦੀ ਤੇਜ਼ੀ ਨਾਲ 39,878.95 ਦੇ ਪੱਧਰ 'ਤੇ ਬੰਦ ਹੋਇਆ ਸੀ। ਨਿਫਟੀ ਵੀ 76.45 ਅੰਕ ਭਾਵ 0.66 ਫੀਸਦੀ ਦੀ ਤੇਜ਼ੀ ਨਾਲ 11,738.85 ਦੇ ਪੱਧਰ 'ਤੇ ਬੰਦ ਹੋਇਆ ਹੈ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ ਪੀ ਆਈ) ਨੇ ਬੁੱਧਵਾਰ ਨੂੰ 1,093.81 ਕਰੋੜ ਰੁਪਏ ਦੀ ਸ਼ੁੱਧ ਖਰੀਦ ਕੀਤੀ।
ਗਲੋਬਲ ਬਾਜ਼ਾਰਾਂ ਦਾ ਹਾਲ
ਇਸ ਦੌਰਾਨ ਗਲੋਬਲ ਫਰੰਟ 'ਤੇ, ਜਪਾਨ ਦੀ ਨਿੱਕੀ ਅਤੇ ਦੱਖਣੀ ਕੋਰੀਆ ਦੀ ਕੋਪਸੀ ਏਸ਼ੀਆਈ ਬਾਜ਼ਾਰਾਂ ਵਿਚ ਅੱਗੇ ਚਲ ਰਹੇ ਸਨ। ਹਾਂਗ ਕਾਂਗ ਦਾ ਹੈਂਗ ਸੇਂਗ ਲਾਲ ਨਿਸ਼ਾਨ 'ਤੇ ਸੀ, ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ ਜਨਤਕ ਛੁੱਟੀ ਕਾਰਨ ਬੰਦ ਸੀ। ਯੂ.ਐਸ. ਵਾਲ ਸਟ੍ਰੀਟ ਬੁੱਧਵਾਰ ਨੂੰ ਲੀਡ ਦੇ ਨਾਲ ਬੰਦ ਹੋਇਆ।