ਰਿਕਾਰਡ ਪੱਧਰ ''ਤੇ ਬਾਜ਼ਾਰ ਬੰਦ : ਸੈਂਸੈਕਸ ''ਚ 593 ਅੰਕ ਤੇ ਨਿਫਟੀ ''ਚ 165 ਅੰਕਾਂ ਦਾ ਉਛਾਲ

Friday, Aug 13, 2021 - 04:58 PM (IST)

ਰਿਕਾਰਡ ਪੱਧਰ ''ਤੇ ਬਾਜ਼ਾਰ ਬੰਦ : ਸੈਂਸੈਕਸ ''ਚ 593 ਅੰਕ ਤੇ ਨਿਫਟੀ ''ਚ 165 ਅੰਕਾਂ ਦਾ ਉਛਾਲ

ਮੁੰਬਈ - ਸ਼ੇਅਰ ਬਾਜ਼ਾਰ ਲਈ ਸ਼ੁੱਕਰਵਾਰ ਦਾ ਦਿਨ ਬਹੁਤ ਵਧੀਆ ਰਿਹਾ। ਸੈਂਸੈਕਸ 593.31 ਉਛਲਿਆ ਅਤੇ ਆਪਣੇ ਸਭ ਤੋਂ ਉੱਚੇ ਪੱਧਰ 55,437.29 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 164.70 ਅੰਕ ਵਧ ਕੇ 16,529.10 ਅੰਕਾਂ 'ਤੇ ਬੰਦ ਹੋਇਆ। 
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 20 ਸ਼ੇਅਰ ਵਧੇ ਅਤੇ 10 ਸ਼ੇਅਰ ਲਾਲ ਰੰਗ 'ਚ ਬੰਦ ਹੋਏ। ਜਿਸ ਵਿੱਚ ਟੀ.ਸੀ.ਐਸ. ਦੇ ਸ਼ੇਅਰ 3.15% ਵਧ ਕੇ 3459.50 ਅਤੇ ਐਚਸੀਐਲ ਟੈਕ ਦੇ ਸ਼ੇਅਰ 2.45% ਵਧ ਕੇ 1123.90 ਤੇ ਬੰਦ ਹੋਏ। ਇਸ ਤੋਂ ਇਲਾਵਾ ਰੁਪਿਆ ਸਥਿਰ ਰਿਹਾ। ਇਸ ਦੀ ਕੀਮਤ ਮਾਮੂਲੀ ਤੌਰ 'ਤੇ ਇਕ ਪੈਸੇ ਦੇ ਵਾਧੇ ਨਾਲ 74.24 (ਅਸਥਾਈ) ਪ੍ਰਤੀ ਡਾਲਰ 'ਤੇ ਬੰਦ ਹੋਈ।

BSE 'ਤੇ 3,340 ਸ਼ੇਅਰਾਂ ਵਿਚ ਕਾਰੋਬਾਰ ਹੋਇਆ ਜਿਸ ਵਿਚੋਂ 1,568 ਸ਼ੇਅਰ ਵਾਧੇ ਨਾਲ ਅਤੇ 1,650 ਸ਼ੇਅਰਸ ਲਾਲ ਨਿਸ਼ਾਨ ਵਿਚ ਬੰਦ ਹੋਏ। ਇਸ ਦੇ ਨਾਲ ਹੀ ਲਿਸਟਿਡ ਕੰਪਨੀਆਂ ਦਾ ਕੁੱਲ ਮਾਰਕਿਟ ਕੈਪ ਵੀ 240.20 ਲੱਖ ਕਰੋੜ ਰੁਪਏ ਦੇ ਪਾਰ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਸੈਕਸ 318 ਅੰਕ ਚੜ੍ਹ ਕੇ 54,843.98 'ਤੇ ਅਤੇ ਨਿਫਟੀ 82 ਅੰਕ ਚੜ੍ਹ ਕੇ 16364.40 ਅੰਕ 'ਤੇ ਬੰਦ ਹੋਇਆ ਸੀ।

ਟਾਪ ਗੇਨਰਜ਼

ਟਾਟਾ ਕੰਜ਼ਿਊਮਰ, ਟੀ.ਸੀ.ਐੱਸ., ਲਾਰਸਨ ਐਂਡ ਟਰਬੋ, ਭਾਰਤੀ ਏਅਰਟੈੱਲ, ਐੱਚ.ਸੀ.ਐੱਲ. ਤਕਨਾਲੋਜੀ

ਟਾਪ ਲੂਜ਼ਰਜ਼

ਡਾ. ਰੈੱਡੀਜ ਲੈਬ, ਸਿਪਲਾ, ਪਾਵਰ ਗ੍ਰਿਡ, ਬ੍ਰਿਟਾਨਿਆ

 

 


author

Harinder Kaur

Content Editor

Related News