ਸ਼ੇਅਰ ਬਾਜ਼ਾਰ 'ਚ ਮਾਮੂਲੀ ਵਾਧਾ : ਸੈਂਸੈਕਸ 55 ਅੰਕ ਚੜ੍ਹਿਆ ਤੇ ਨਿਫਟੀ 16,312 ਦੇ ਪੱਧਰ 'ਤੇ ਖੁੱਲ੍ਹਿਆ

Friday, Aug 06, 2021 - 09:57 AM (IST)

ਮੁੰਬਈ - ਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਭਾਵ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 54.98 ਅੰਕ ਵਧ ਕੇ 54,547.82' ਤੇ, ਨਿਫਟੀ 17.50 ਅੰਕ ਚੜ੍ਹ ਕੇ 16,312.10 'ਤੇ ਖੁੱਲ੍ਹਿਆ ਹੈ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 18 ਦੇ ਸ਼ੇਅਰ ਵਾਧੇ ਨਾਲ ਕਾਰੋਬਾਰ ਕਰ ਰਹੇ ਹਨ ਅਤੇ 12 ਸ਼ੇਅਰ ਲਾਲ ਨਿਸ਼ਾਨ ਤੇ ਵਪਾਰ ਕਰ ਰਹੇ ਹਨ। ਜਿਸ ਵਿੱਚ ਇੰਡਸਇੰਡ ਬੈਂਕ ਦੇ ਸ਼ੇਅਰ 2.63%ਦੇ ਲਾਭ ਦੇ ਨਾਲ 1024 ਤੇ ਵਪਾਰ ਕਰ ਰਹੇ ਹਨ। ਦੂਜੇ ਪਾਸੇ ਐਚ.ਸੀ.ਐਲ. ਟੈਕ ਦੇ ਸ਼ੇਅਰ 1%ਤੋਂ ਵੱਧ ਦੀ ਗਿਰਾਵਟ ਦੇ ਨਾਲ 1048 ਤੇ ਵਪਾਰ ਕਰ ਰਹੇ ਹਨ।

ਬੀ.ਐਸ.ਈ. 'ਤੇ 2,255 ਸ਼ੇਅਰਾਂ ਵਿਚ ਵਪਾਰ ਹੋ ਰਿਹਾ ਹੈ। 1,529 ਸ਼ੇਅਰਾਂ ਵਿੱਚ ਵਾਧਾ ਅਤੇ 660 ਸ਼ੇਅਰਾਂ ਵਿੱਚ ਗਿਰਾਵਟ ਚਲ ਰਹੀ ਹੈ। ਸੂਚੀਬੱਧ ਕੰਪਨੀਆਂ ਦੀ ਕੁੱਲ ਮਾਰਕੀਟ ਕੈਪ ਵੀ 239.96 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੈਂਸੈਕਸ 123 ਅੰਕ ਵਧ ਕੇ 54,492.84 'ਤੇ ਬੰਦ ਹੋਇਆ ਸੀ। ਨਿਫਟੀ 35 ਅੰਕਾਂ ਦੇ ਵਾਧੇ ਨਾਲ 16,294 'ਤੇ ਬੰਦ ਹੋਇਆ।

ਟਾਪ ਗੇਨਰਜ਼

ਇਡਸਇੰਡ ਬੈਂਕ, ਆਈ.ਓ.ਸੀ.ਐੱਲ., ਬੀ.ਪੀ.ਸੀ.ਐੱਲ.,ਐੱਮ.ਐਂਡ.ਐੱਮ., ਟਾਟਾ ਕੰਜ਼ਿਊਮਰ

ਟਾਪ ਲੂਜ਼ਰਜ਼

ਸਿਪਲਾ, ਸ਼੍ਰੀ ਸੀਮੈਂਟ, ਐੱਚ.ਸੀ.ਐੱਲ., ਨੈਸਲੇ ਇੰਡੀਆ,ਟਾਈਟਨ ਕੰਪਨੀ


Harinder Kaur

Content Editor

Related News