ਸ਼ੇਅਰ ਬਾਜ਼ਾਰ 'ਚ ਵਾਧਾ: ਸੈਂਸੈਕਸ 53 ਅੰਕ ਚੜ੍ਹਿਆ ਤੇ ਨਿਫਟੀ ਵੀ 17,524 ਦੇ ਪੱਧਰ 'ਤੇ ਖੁੱਲ੍ਹਿਆ

Wednesday, Nov 24, 2021 - 10:42 AM (IST)

ਸ਼ੇਅਰ ਬਾਜ਼ਾਰ 'ਚ ਵਾਧਾ: ਸੈਂਸੈਕਸ 53 ਅੰਕ ਚੜ੍ਹਿਆ ਤੇ ਨਿਫਟੀ ਵੀ 17,524 ਦੇ ਪੱਧਰ 'ਤੇ ਖੁੱਲ੍ਹਿਆ

ਮੁੰਬਈ - ਹਫਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਨਾਲ ਖੁੱਲ੍ਹਿਆ। ਬੀਐਸਈ ਦਾ ਸੈਂਸੈਕਸ ਅਤੇ ਐਨਐਸਈ ਦਾ ਨਿਫਟੀ ਹਰੇ ਨਿਸ਼ਾਨ ਵਿੱਚ ਕਾਰੋਬਾਰ ਕਰਨਾ ਸ਼ੁਰੂ ਕੀਤਾ ਹੈ। ਅੱਜ ਸੈਂਸੈਕਸ 53 ਅੰਕਾਂ ਦੇ ਵਾਧੇ ਨਾਲ 58,717 'ਤੇ ਖੁੱਲ੍ਹਿਆ, ਜਦੋਂ ਕਿ ਨਿਫਟੀ ਨੇ 21 ਅੰਕਾਂ ਦੇ ਵਾਧੇ ਨਾਲ 17,524 ਦੇ ਪੱਧਰ 'ਤੇ ਕਾਰੋਬਾਰ ਸ਼ੁਰੂ ਕੀਤਾ। ਜ਼ਿਕਰਯੋਗ ਹੈ ਕਿ ਲਗਾਤਾਰ ਚਾਰ ਦਿਨਾਂ ਦੀ ਗਿਰਾਵਟ ਤੋਂ ਬਾਅਦ ਮੰਗਲਵਾਰ ਨੂੰ ਸੈਂਸੈਕਸ ਅਤੇ ਨਿਫਟੀ ਵਾਧੇ ਦੇ ਨਾਲ ਬੰਦ ਹੋਏ।

ਟਾਪ ਗੇਨਰਜ਼

ਅਡਾਣੀ ਪੋਰਟਸ, ਓਐਨਜੀਸੀ, ਭਾਰਤੀ ਏਅਰਟੈੱਲ, ਕੋਲ ਇੰਡੀਆ, ਪਾਵਰ ਗ੍ਰਿਡ

ਟਾਪ ਲੂਜ਼ਰਜ਼

ਬਜਾਜ ਫਿਨਸਰਵ,ਮਾਰੂਤੀ ਸੁਜ਼ੂਕੀ, ਡਿਵੀ ਲੈਬ, ਇਨਫੋਸਿਸ, ਆਇਸ਼ਰ ਮੋਟਰਜ਼


author

Harinder Kaur

Content Editor

Related News