ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 50 ਅੰਕ ਚੜ੍ਹਿਆ ਤੇ ਨਿਫਟੀ 17393 ਦੇ ਪੱਧਰ 'ਤੇ ਖੁੱਲ੍ਹਿਆ

09/15/2021 10:00:52 AM

ਮੁੰਬਈ - ਅੱਜ ਸ਼ੇਅਰ ਬਾਜ਼ਾਰ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਬੁੱਧਵਾਰ ਨੂੰ ਹਰੇ ਨਿਸ਼ਾਨ 'ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 49.76 ਅੰਕ ਭਾਵ 0.09 ਫੀਸਦੀ ਦੇ ਵਾਧੇ ਨਾਲ 58296.85 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 13.80 ਅੰਕ ਭਾਵ 0.08 ਫੀਸਦੀ ਦੇ ਵਾਧੇ ਨਾਲ 17393.80 'ਤੇ ਖੁੱਲ੍ਹਿਆ ਹੈ। ਪਿਛਲੇ ਹਫਤੇ ਬੀ.ਐਸ.ਈ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 175.12 ਅੰਕ ਭਾਵ 0.30 ਪ੍ਰਤੀਸ਼ਤ ਵਧਿਆ ਸੀ।

ਟਾਪ ਗੇਨਰਜ਼

ਐਲ.ਐਂਡ.ਟੀ., ਐਮ.ਐਂਡ.ਐਮ., ਟਾਈਟਨ, ਬਜਾਜ ਆਟੋ, ਭਾਰਤੀ ਏਅਰਟੈੱਲ, ਨੇਸਲੇ ਇੰਡੀਆ, ਰਿਲਾਇੰਸ, ਇਨਫੋਸਿਸ, ਕੋਟਕ ਬੈਂਕ, ਐਨ.ਟੀ.ਪੀ.ਸੀ., ਅਲਟਰਾਟੈਕ ਸੀਮੈਂਟ, ਏਸ਼ੀਅਨ ਪੇਂਟਸ, ਸਨ ਫਾਰਮਾ, ਡਾਕਟਰ ਰੈਡੀ, ਆਈ.ਟੀ.ਸੀ., ਟੀ.ਸੀ.ਐਸ., ਹਿੰਦੁਸਤਾਨ ਯੂਨੀਲੀਵਰ, ਬਜਾਜ ਫਿਨਸਰਵ, ਮਾਰੂਤੀ ਦੇ ਸ਼ੇਅਰ, ਪਾਵਰ ਗਰਿੱਡ 

ਟਾਪ ਲੂਜ਼ਰਜ਼

ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐਫ.ਸੀ., ਬਜਾਜ ਫਾਈਨਾਂਸ, ਟਾਟਾ ਸਟੀਲ, ਟੈਕ ਮਹਿੰਦਰਾ, ਐਸ.ਬੀ.ਆਈ., ਐਚ.ਡੀ.ਐਫ.ਸੀ. ਬੈਂਕ, ਐਚ.ਸੀ.ਐਲ. ਟੈਕ, ਐਕਸਿਸ ਬੈਂਕ , ਇੰਡਸਇੰਡ ਬੈਂਕ


Harinder Kaur

Content Editor

Related News