ਸ਼ੇਅਰ ਬਾਜ਼ਾਰ : ਸੈਂਸੈਕਸ 314 ਅੰਕ ਚੜ੍ਹ ਕੇ 52,901 ਦੇ ਪਾਰ ਤੇ ਨਿਫਟੀ 'ਚ 112 ਅੰਕਾਂ ਦਾ ਵਾਧਾ

Monday, Aug 02, 2021 - 10:04 AM (IST)

ਮੁੰਬਈ - ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 314.44 ਅੰਕ ਭਾਵ 0.60 ਭਾਵ ਚੜ੍ਹ ਕੇ 52,901.28 ਦੇ ਪੱਧਰ 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 111.85 ਅੰਕ ਭਾਵ 0.17 ਫ਼ੀਸਦੀ ਦੇ ਵਾਧੇ ਨਾਲ 15,874.90 ਦੇ ਪੱਧਰ 'ਤੇ ਖੁੱਲ੍ਹਿਆ ਹੈ। ਬੀਤੇ ਹਫ਼ਤੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 388.96 ਅੰਕ ਭਾਵ 0.73 ਫ਼ੀਸਦੀ ਹੇਠਾਂ ਆਇਆ ਸੀ।

ਸੈਂਸੈਕਸ ਦੀਆਂ ਟਾਪ 6 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 96,642.51 ਕਰੋਡ਼ ਰੁਪਏ ਘਟਿਆ

ਸੈਂਸੈਕਸ ਦੀਆਂ ਟਾਪ 10 ’ਚੋਂ 6 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) ’ਚ ਬੀਤੇ ਹਫਤੇ ਸਾਮੂਹਿਕ ਰੂਪ ਨਾਲ 96,642.51 ਕਰੋਡ਼ ਰੁਪਏ ਦੀ ਗਿਰਾਵਟ ਆਈ। ਸਭ ਤੋਂ ਜ਼ਿਆਦਾ ਨੁਕਸਾਨ ’ਚ ਰਿਲਾਇੰਸ ਇੰਡਸਟਰੀਜ਼ ਰਹੀ।

ਬੀਤੇ ਹਫਤੇ ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 388.96 ਅੰਕ ਜਾਂ 0.73 ਫੀਸਦੀ ਹੇਠਾਂ ਆਇਆ। ਸਮੀਖਿਆ ਅਧੀਨ ਹਫਤੇ ’ਚ ਰਿਲਾਇੰਸ ਇੰਡਸਟਰੀਜ਼, ਟਾਟਾ ਕੰਸਲਟੈਂਸੀ ਸਰਵਿਸਿਜ਼, ਐੱਚ. ਡੀ. ਐੱਫ. ਸੀ. ਬੈਂਕ, ਹਿੰਦੁਸਤਾਨ ਯੂਨੀਲਿਵਰ ਲਿ., ਐੱਚ. ਡੀ. ਐੱਫ. ਸੀ. ਅਤੇ ਕੋਟਕ ਮਹਿੰਦਰਾ ਬੈਂਕ ਦੇ ਬਾਜ਼ਾਰ ਪੂੰਜੀਕਰਨ ’ਚ ਗਿਰਾਵਟ ਆਈ। ਉਥੇ ਹੀ ਇਨਫੋਸਿਸ, ਆਈ. ਸੀ. ਆਈ. ਸੀ. ਆਈ. ਬੈਂਕ, ਭਾਰਤੀ ਸਟੇਟ ਬੈਂਕ ਅਤੇ ਬਜਾਜ ਫਾਈਨਾਂਸ ਦਾ ਬਾਜ਼ਾਰ ਮੁਲਾਂਕਣ ਵੱਧ ਗਿਆ। ਹਫਤੇ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ 44,249.32 ਕਰੋਡ਼ ਰੁਪਏ ਘਟ ਕੇ 12,90,330.25 ਕਰੋਡ਼ ਰੁਪਏ ਰਹਿ ਗਿਆ।

ਟੀ. ਸੀ. ਐੱਸ. ਦਾ ਬਾਜ਼ਾਰ ਮੁਲਾਂਕਣ 16,479.28 ਕਰੋਡ਼ ਰੁਪਏ ਦੇ ਨੁਕਸਾਨ ਨਾਲ 11,71,674.52 ਕਰੋਡ਼ ਰੁਪਏ ਉੱਤੇ ਆ ਗਿਆ, ਉਥੇ ਹੀ ਕੋਟਕ ਮਹਿੰਦਰਾ ਬੈਂਕ ਦੀ ਬਾਜ਼ਾਰ ਹੈਸੀਅਤ 13,511.93 ਕਰੋਡ਼ ਰੁਪਏ ਘਟ ਕੇ 3,28,122.93 ਕਰੋਡ਼ ਰੁਪਏ ਅਤੇ ਐੱਚ. ਡੀ. ਐੱਫ. ਸੀ. ਬੈਂਕ ਦੀ 8,653.09 ਕਰੋਡ਼ ਰੁਪਏ ਦੇ ਨੁਕਸਾਨ ਨਾਲ 7,88,769.58 ਕਰੋਡ਼ ਰੁਪਏ ਰਹਿ ਗਈ। ਐੱਚ. ਡੀ. ਐੱਫ. ਸੀ. ਦਾ ਬਾਜ਼ਾਰ ਪੂੰਜੀਕਰਣ 7,827.92 ਕਰੋਡ਼ ਰੁਪਏ ਘਟ ਕੇ 4,40,738.35 ਕਰੋਡ਼ ਰੁਪਏ ’ਤੇ ਅਤੇ ਹਿੰਦੁਸਤਾਨ ਯੂਨੀਲਿਵਰ ਦਾ 5,920.97 ਕਰੋਡ਼ ਰੁਪਏ ਦੇ ਨੁਕਸਾਨ ਨਾਲ 5,48,405.78 ਕਰੋਡ਼ ਰੁਪਏ ਰਹਿ ਗਿਆ। ਇਸ ਰੁਖ ਦੇ ਉਲਟ ਹਫਤੇ ਦੌਰਾਨ ਇਨਫੋਸਿਸ ਦੀ ਬਾਜ਼ਾਰ ਹੈਸੀਅਤ 8,475.58 ਕਰੋਡ਼ ਰੁਪਏ ਵਧ ਕੇ 6,85,819.28 ਕਰੋਡ਼ ਰੁਪਏ ਉੱਤੇ ਪਹੁੰਚ ਗਈ।

ਆਈ. ਸੀ. ਆਈ. ਸੀ. ਆਈ. ਬੈਂਕ ਨੇ ਹਫਤੇ ਦੌਰਾਨ 4,210.38 ਕਰੋਡ਼ ਰੁਪਏ ਜੋਡ਼ੇ ਅਤੇ ਉਸ ਦਾ ਬਾਜ਼ਾਰ ਪੂੰਜੀਕਰਣ 4,72,849.46 ਕਰੋਡ਼ ਰੁਪਏ ਰਿਹਾ। ਬਜਾਜ ਫਾਈਨਾਂਸ ਦਾ ਮੁਲਾਂਕਣ 2,972.7 ਕਰੋਡ਼ ਰੁਪਏ ਵਧ ਕੇ 3,75,972.88 ਕਰੋਡ਼ ਰੁਪਏ ਉੱਤੇ ਅਤੇ ਐੱਸ. ਬੀ. ਆਈ. ਦਾ 2,275.78 ਕਰੋਡ਼ ਰੁਪਏ ਦੀ ਵਾਧੇ ਨਾਲ 3,85,275.48 ਕਰੋਡ਼ ਰੁਪਏ ਰਿਹਾ। ਟਾਪ 10 ਕੰਪਨੀਆਂ ਦੀ ਸੂਚੀ ’ਚ ਰਿਲਾਇੰਸ ਇੰਡਸਟਰੀਜ਼ ਪਹਿਲੇ ਸਥਾਨ ’ਤੇ ਕਾਇਮ ਰਹੀ। ਉਸ ਤੋਂ ਬਾਅਦ ਕ੍ਰਮਵਾਰ ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਬੈਂਕ, ਇਨਫੋਸਿਸ, ਹਿੰਦੁਸਤਾਨ ਯੂਨੀਲਿਵਰ, ਆਈ. ਸੀ. ਆਈ. ਸੀ. ਆਈ. ਬੈਂਕ, ਐੱਚ. ਡੀ. ਐੱਫ. ਸੀ., ਐੱਸ. ਬੀ. ਆਈ., ਬਜਾਜ ਫਾਈਨਾਂਸ ਅਤੇ ਕੋਟਕ ਮਹਿੰਦਰਾ ਬੈਂਕ ਦਾ ਸਥਾਨ ਰਿਹਾ।

ਟਾਪ ਗੇਨਰਜ਼

ਮਾਰੂਤੀ, ਐਕਸਿਸ ਬੈਂਕ, ਟਾਈਟਨ, ਬਜਾਜ ਆਟੋ, ਐਮ.ਐਂਡ.ਐਮ., ਟੀ.ਸੀ.ਐਸ., ਸਨ ਫਾਰਮਾ, ਐਚ.ਡੀ.ਐਫ.ਸੀ. ਬੈਂਕ, ਐਸ.ਬੀ.ਆਈ., ਐਚ.ਡੀ.ਐਫ.ਸੀ., ਡਾਕਟਰ ਰੈਡੀ, ਐਚ.ਸੀ.ਐਲ. ਟੈਕ, ਆਈ.ਸੀ.ਆਈ.ਸੀ.ਆਈ. ਬੈਂਕ, ਰਿਲਾਇੰਸ, ਬਜਾਜ ਵਿੱਤ, ਕੋਟਕ ਬੈਂਕ, ਇਨਫੋਸਿਸ, ਆਈ.ਟੀ.ਸੀ., ਹਿੰਦੁਸਤਾਨ ਯੂਨੀਲੀਵਰ ਏਸ਼ੀਅਨ ਪੇਂਟਸ, ਅਲਟਰਾਟੈਕ ਸੀਮੈਂਟ, ਇੰਡਸਇੰਡ ਬੈਂਕ, ਟਾਟਾ ਸਟੀਲ, ਐਲ ਐਂਡ ਟੀ, ਬਜਾਜ ਫਿਨਸਰਵ, ਭਾਰਤੀ ਏਅਰਟੈਲ

ਟਾਪ ਲੂਜ਼ਰਜ਼

ਟੈਕ ਮਹਿੰਦਰਾ, ਪਾਵਰ ਗਰਿੱਡ,ਐਨ.ਟੀ.ਪੀ.ਸੀ. 


Harinder Kaur

Content Editor

Related News