ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ, ਸੈਂਸੈਕਸ 248 ਅੰਕ ਚੜ੍ਹਿਆ ਤੇ ਨਿਫਟੀ ਵੀ 16679 ਦੇ ਪਾਰ ਖੁੱਲ੍ਹਿਆ
Friday, Jul 22, 2022 - 10:23 AM (IST)
ਮੁੰਬਈ - ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 248.37 ਅੰਕ ਜਾਂ 0.45% ਵੱਧ ਕੇ 55930.32 'ਤੇ ਅਤੇ ਨਿਫਟੀ 74.10 ਅੰਕ ਜਾਂ 0.45% ਵਧ ਕੇ 16679.40 'ਤੇ ਕਾਰੋਬਾਰ ਕਰ ਰਿਹਾ ਹੈ।
ਵੀਰਵਾਰ ਨੂੰ 79.95 ਪ੍ਰਤੀ ਡਾਲਰ ਦੇ ਬੰਦ ਹੋਣ ਦੇ ਮੁਕਾਬਲੇ ਰੁਪਿਆ ਅੱਜ 79.89 ਪ੍ਰਤੀ ਡਾਲਰ 'ਤੇ ਖੁੱਲ੍ਹਿਆ।
ਇਸ ਦੌਰਾਨ ਡਾਓ ਜੋਂਸ 150 ਅੰਕ ਚੜ੍ਹ ਕੇ ਬੰਦ ਹੋਇਆ, ਜਦਕਿ ਨੈਸਡੈਕ 1.4 ਫੀਸਦੀ ਚੜ੍ਹਿਆ ਹੈ। SGX ਨਿਫਟੀ ਵੀ ਹਰਿਆਲੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਐੱਫ.ਆਈ.ਆਈ. ਨੇ ਨਕਦੀ 'ਚ 1799 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ।
ਡੀਆਈਆਈ ਨੇ ਵੀਰਵਾਰ ਨੂੰ 312 ਕਰੋੜ ਰੁਪਏ ਦੀ ਨਕਦੀ ਵੇਚੀ। ਸ਼ੁੱਕਰਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਜੇਐਸਡਬਲਯੂ ਐਨਰਜੀ 6 ਪ੍ਰਤੀਸ਼ਤ ਵੱਧ ਹੈ ਜਦੋਂ ਕਿ ਯੈੱਸ ਬੈਂਕ ਦੇ ਸ਼ੇਅਰ 2 ਪ੍ਰਤੀਸ਼ਤ ਵੱਧ ਹਨ।
ਟਾਪ ਗੇਨਰਜ਼
ਯੂਪੀਐਲ, ਕੋਟਕ ਮਹਿੰਦਰਾ ਬੈਂਕ, ਨੇਸਲੇ ਇੰਡੀਆ, ਹਿੰਡਾਲਕੋ ਇੰਡਸਟਰੀਜ਼, ਐੱਮਐਂਡਐੱਮ
ਟਾਪ ਲੂਜ਼ਰਜ਼
ਇਨਫੋਸਿਸ, ਓਐੱਨਜੀਸੀ, ਐੱਲਐਂਡਟੀ, ਅਪੋਲੋ ਹਸਪਤਾਲ