ਬਾਜ਼ਾਰ 'ਚ ਉਛਾਲ, ਸੈਂਸੈਕਸ 300 ਅੰਕ ਦੀ ਬੜ੍ਹਤ ਨਾਲ 49,500 ਤੋਂ ਪਾਰ ਖੁੱਲ੍ਹਾ

Monday, May 10, 2021 - 09:17 AM (IST)

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਵਿਚਕਾਰ ਸੋਮਵਾਰ ਨੂੰ ਭਾਰਤੀ ਬਾਜ਼ਾਰ ਤੇਜ਼ੀ ਨਾਲ ਸ਼ੁਰੂ ਹੋਏ ਹਨ। ਬੀ. ਐੱਸ. ਈ. ਸੈਂਸੈਕਸ 311.52 ਅੰਕ ਯਾਨੀ 0.63 ਫ਼ੀਸਦੀ ਦੀ ਤੇਜ਼ੀ ਨਾਲ 49,517.99 ਦੇ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਐੱਨ. ਐੱਸ. ਈ. ਨਿਫਟੀ ਨੇ 94.85 ਅੰਕ ਯਾਨੀ 0.64 ਫ਼ੀਸਦੀ ਦੀ ਬੜ੍ਹਤ ਨਾਲ 14,918 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਬਾਜ਼ਾਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਹਾਮਾਰੀ ਨੂੰ ਲੈ ਕੇ ਜੋਖ਼ਮ ਲੰਮੀ ਮਿਆਦ ਤੱਕ ਰਹਿਣ ਵਾਲਾ ਹੈ ਅਤੇ ਇਸ ਦੀ ਰੋਕਥਾਮ ਲਈ ਵੱਖ-ਵੱਖ ਸੂਬਿਆਂ ਵਿਚ ਤਾਲਾਬੰਦੀ ਅਤੇ ਹੋਰ ਪਾਬੰਦੀਆਂ ਫਿਲਹਾਲ ਹਟਦੀਆਂ ਨਹੀਂ ਦਿਸ ਰਹੀਆਂ, ਇਸ ਨਾਲ ਬਾਜ਼ਾਰ ਵਿਚ ਤੇਜ਼ੀ 'ਤੇ ਬ੍ਰੇਕ ਲੱਗ ਰਹੀ ਹੈ। 

ਤਕਨੀਕੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅੱਗੇ ਜਾ ਕੇ ਆਈ. ਟੀ. ਸਟਾਕਸ ਦੇ ਬਿਹਤਰ ਪ੍ਰਦਰਸ਼ਨ ਦੀ ਸੰਭਾਵਨਾ ਹੈ ਅਤੇ ਮੈਟਲ ਸਟਾਕਸ ਵਿਚ ਕਿਸੇ ਵੀ ਗਿਰਾਵਟ ਨੂੰ ਖ਼ਰੀਦ ਦੇ ਮੌਕੇ ਦੇ ਰੂਪ ਵਿਚ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।

ਇਸ ਹਫ਼ਤੇ ਏਸ਼ੀਅਨ ਪੇਂਟਸ, ਜਿੰਦਲ ਸਟੀਲ ਐਂਡ ਪਾਵਰ ਲਿਮਟਿਡ, ਲੂਪਿਨ, ਵੇਦਾਂਤਾ, ਸਿਪਲਾ ਅਤੇ ਡਾ. ਰੈਡੀ ਲੈਬੋਰੇਟਰੀਜ਼ ਦੇ ਵਿੱਤੀ ਨਤੀਜੇ ਜਾਰੀ ਹੋਣੇ ਹਨ। ਉੱਥੇ ਹੀ, ਅੱਜ ਜ਼ਾਇਡਸ ਵੈਲਨੈੱਸ, ਇੰਟੈੱਲਕਟ ਡਿਜ਼ਾਈਨ ਅਰੇਨਾ, ਐੱਚ. ਐੱਫ. ਸੀ. ਐੱਲ., ਚੰਬਲ ਫਰਟੀਲਾਈਜ਼ਰ ਐਂਡ ਕੈਮੀਕਲ, ਪੀ. ਪੀ. ਏ. ਪੀ. ਆਟੋਮੋਟਿਵ, ਜੇ. ਐੱਮ. ਸੀ. ਪ੍ਰੋਜੈਕਟਸ (ਇੰਡੀਆ), ਸੰਗਮ ਰੀਨਿਊਬੇਲ ਮਾਰਚ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰਨਗੀਆਂ। 


ਗਲੋਬਲ ਬਾਜ਼ਾਰ-
ਗਲੋਬਲ ਬਾਜ਼ਾਰ ਵਿਚ ਅਮਰੀਕੀ ਵਾਇਦਾ ਬਾਜ਼ਾਰ ਦੇਖੀਏ ਤਾਂ ਡਾਓ ਫਿਊਚਰ ਵਿਚ 97 ਅੰਕ ਯਾਨੀ 0.3 ਫ਼ੀਸਦੀ ਦੀ ਤੇਜ਼ੀ, ਐੱਸ. ਐੱਡ. ਪੀ.-500 ਫਿਊਚਰ, ਨੈਸਡੈਕ ਫਿਊਚਰ ਵਿਚ ਕ੍ਰਮਵਾਰ 0.2 ਫ਼ੀਸਦੀ ਤੇ 0.2 ਫ਼ੀਸਦੀ ਮਜਬੂਤੀ ਦਰਜ ਕੀਤੀ ਗਈ।

ਇਹ ਵੀ ਪੜ੍ਹੋFD ਗਾਹਕਾਂ ਲਈ ਵੱਡੀ ਖ਼ਬਰ, ਸਾਲ ਦੇ ਡਿਪਾਜ਼ਿਟ 'ਤੇ ਇੱਥੇ ਇੰਨਾ ਬਣੇਗਾ ਪੈਸਾ

ਉੱਥੇ ਹੀ, ਜ਼ਿਆਦਾਤਰ ਏਸ਼ੀਆਈ ਬਾਜ਼ਾਰ ਹਲਕੀ ਤੇਜ਼ੀ ਵਿਚ ਹਨ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਉਤਰਾਅ-ਚੜ੍ਹਾਅ ਵਿਚਕਾਰ 0.22 ਫ਼ੀਸਦੀ ਦੀ ਤੇਜ਼ੀ ਨਾਲ 3,426 'ਤੇ ਕਾਰੋਬਾਰ ਕਰ ਰਿਹਾ ਸੀ।

ਸਿੰਗਾਪੁਰ ਐਕਸਚੇਂਜ 'ਤੇ ਐੱਸ. ਜੀ. ਐਕਸ. ਨਿਫਟੀ 138 ਅੰਕ ਯਾਨੀ 1 ਫ਼ੀਸਦੀ ਉਛਾਲ ਨਾਲ 15,007 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੇਂਗ 100 ਅੰਕ ਯਾਨੀ 0.3 ਫ਼ੀਸਦੀ ਦੀ ਗਿਰਾਵਟ ਨਾਲ 28,514 'ਤੇ ਆ ਗਿਆ, ਪਹਿਲਾਂ ਇਹ ਤੇਜ਼ੀ ਵਿਚ ਸੀ। ਉੱਥੇ ਹੀ, ਕੋਰੀਆ ਦਾ ਕੋਸਪੀ 44 ਅੰਕ ਯਾਨੀ 1.39 ਫੀਸਦੀ ਦੀ ਤੇਜ਼ੀ ਨਾਲ 3,241 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ- ਮਹਿੰਦਰਾ ਦੇ ਗਾਹਕਾਂ ਲਈ ਅਹਿਮ ਖ਼ਬਰ, ਇਹ ਮੌਕਾ ਨਿਕਲ ਗਿਆ ਤਾਂ ਫਿਰ ਪਛਤਾਓਗੇ


Sanjeev

Content Editor

Related News