ਬਾਜ਼ਾਰ 'ਚ ਉਛਾਲ, ਸੈਂਸੈਕਸ 300 ਅੰਕ ਦੀ ਛਲਾਂਗ ਨਾਲ 48,500 ਤੋਂ ਪਾਰ ਖੁੱਲ੍ਹਾ

Wednesday, May 05, 2021 - 09:17 AM (IST)

ਬਾਜ਼ਾਰ 'ਚ ਉਛਾਲ, ਸੈਂਸੈਕਸ 300 ਅੰਕ ਦੀ ਛਲਾਂਗ ਨਾਲ 48,500 ਤੋਂ ਪਾਰ ਖੁੱਲ੍ਹਾ

ਮੁੰਬਈ- ਗਲੋਬਲ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਵਿਚਕਾਰ ਬੁੱਧਵਾਰ ਨੂੰ ਭਾਰਤੀ ਬਾਜ਼ਾਰ ਤੇਜ਼ੀ 'ਤੇ ਸ਼ੁਰੂ ਹੋਏ ਹਨ। ਬੀ. ਐੱਸ. ਈ. ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 314.66 ਅੰਕ ਯਾਨੀ 0.65 ਫ਼ੀਸਦੀ ਦੀ ਬੜ੍ਹਤ ਨਾਲ 48,568.17 ਦੇ ਪੱਧਰ 'ਤੇ ਖੁੱਲ੍ਹਾ ਹੈ। ਉੱਥੇ ਹੀ, ਐੱਨ. ਐੱਸ. ਈ. ਨਿਫਟੀ ਨੇ 85.95 ਅੰਕ ਯਾਨੀ 0.59 ਫ਼ੀਸਦੀ ਦੀ ਮਜਬੂਤੀ ਨਾਲ 14,582.45 ਦੇ ਪੱਧਰ 'ਤੇ ਸ਼ੁਰੂਆਤ ਕੀਤੀ ਹੈ। ਏਸ਼ੀਆ ਦੇ ਕਈ ਪ੍ਰਮੁੱਖ ਬਾਜ਼ਾਰ ਅੱਜ ਫਿਰ ਬੰਦ ਹਨ।

ਬ੍ਰੈਂਟ ਕਰੂਡ 70 ਡਾਲਰ ਪ੍ਰਤੀ ਬੈਰਲ ਦੇ ਨਜ਼ਦੀਕ ਕਾਰੋਬਾਰ ਕਰ ਰਿਹਾ ਹੈ। ਗਲੋਬਲ ਮਹਾਮਾਰੀ ਵਿਚਕਾਰ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਅੱਜ ਸਵੇਰੇ 10 ਵਜੇ ਮੀਡੀਆ ਨੂੰ ਸੰਬੋਧਨ ਕਰਨਗੇ।

ਉੱਥੇ ਹੀ, ਕਾਰਪੋਰੇਟ ਨਤੀਜਿਆਂ ਦੀ ਗੱਲ ਕਰੀਏ ਤਾਂ ਅਡਾਨੀ ਗ੍ਰੀਨ ਐਨਰਜ਼ੀ, ਟਾਟਾ ਸਟੀਲ, ਐੱਸ. ਆਰ. ਐੱਫ., ਅਡਾਨੀ ਇੰਟਰਪ੍ਰਾਈਜਜ਼, ਜਿਲੇਟ ਇੰਡੀਆ, ਬਲੂ ਡਾਰਟ ਐਕਸਪ੍ਰੈਸ, ਜੇ. ਐੱਮ. ਫਾਈਨੈਂਸ, ਸੀਏਟ ਕਰਾਫਟਸਮੈਨ ਆਟੋਮੇਸ਼ਨ, ਐਂਜਲ ਬਰੋਕਿੰਗ ਅਤੇ ਸ਼ਾਲਬੀ ਅੱਜ ਮਾਰਚ ਤਿਮਾਹੀ ਦੇ ਨਤੀਜੇ ਘੋਸ਼ਿਤ ਕਰਨਗੇ। 

ਗਲੋਬਲ ਬਾਜ਼ਾਰ-
ਜੇਨੈਟ ਯੇਲੈਨ ਦੇ ਵਿਆਜ ਦਰਾਂ ਵਧਾਉਣ ਦੀ ਲੋੜ ਦੇ ਬਿਆਨ ਮਗਰੋਂ ਅਮਰੀਕਾ ਦੇ ਸ਼ੇਅਰ ਬਾਜ਼ਾਰ ਮਿਲੇ-ਜੁਲੇ ਬੰਦ ਹੋਏ ਹਨ। ਡਾਓ ਜੋਂਸ ਮਾਮੂਲੀ 20 ਅੰਕ ਯਾਨੀ 0.06 ਫ਼ੀਸਦੀ ਦੀ ਮਜਬੂਤੀ ਨਾਲ 34,133 'ਤੇ ਬੰਦ ਹੋਇਆ ਹੈ, ਜਦੋਂ ਕਿ ਐੱਸ. ਐੱਡ ਪੀ.-500 ਇੰਡੈਕਸ 0.67 ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ ਹੈ।

ਓਧਰ ਐਪਲ, ਨੈੱਟਫਲਿਕਸ, ਮਾਈਕ੍ਰੋਸਾਫਟ, ਐਮਾਜ਼ੋਨ, ਫੇਸਬੁੱਕ ਅਤੇ ਅਲਫਾਬੇਟ ਦੇ ਸ਼ੇਅਰਾਂ ਵਿਚ ਗਿਰਾਵਟ ਕਾਰਨ ਨੈਸਡੈਕ ਇੰਡੈਕਸ 1.88 ਫ਼ੀਸਦੀ ਲੁੜਕ ਕੇ ਬੰਦ ਹੋਇਆ ਹੈ।

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ ਵਾਧਾ, ਕਈ ਜਗ੍ਹਾ 101 ਰੁ: ਤੋਂ ਪਾਰ, ਵੇਖੋ ਮੁੱਲ

ਉੱਥੇ ਹੀ, ਏਸ਼ੀਆਈ ਬਾਜ਼ਾਰਾਂ ਦੀ ਗੱਲ ਕਰੀਏ ਤਾਂ ਚੀਨ ਤੇ ਜਾਪਾਨ ਬਾਜ਼ਾਰ ਅੱਜ ਵੀ ਬੰਦ ਹਨ। ਦੱਖਣੀ ਕੋਰੀਆ ਦੇ ਬਾਜ਼ਾਰ ਵਿਚ ਵੀ ਛੁੱਟੀ ਹੈ। ਸਿੰਗਾਪੁਰ ਐਕਸਚੇਂਜ 'ਤੇ ਨਿਫਟੀ ਫਿਊਚਰਜ਼ 87 ਅੰਕ ਯਾਨੀ 0.60 ਫ਼ੀਸਦੀ ਦੀ ਮਜਬੂਤੀ ਨਾਲ 14,619 'ਤੇ ਕਾਰੋਬਾਰ ਕਰ ਰਿਹਾ ਸੀ। ਹਾਂਗਕਾਂਗ ਦਾ ਹੈਂਗ ਸੇਂਗ 42 ਅੰਕ ਯਾਨੀ 0.15 ਫ਼ੀਸਦੀ ਦੀ ਤੇਜ਼ੀ ਨਾਲ 28,596 'ਤੇ ਚੱਲ ਰਿਹਾ ਸੀ। 

ਇਹ ਵੀ ਪੜ੍ਹੋ- ਬਿਲ ਗੇਟਸ ਤੇ ਮੇਲਿੰਡਾ ਨੇ ਵਿਆਹ ਦੇ 27 ਸਾਲਾਂ ਪਿੱਛੋਂ ਦੁਨੀਆ ਨੂੰ ਕੀਤਾ ਹੈਰਾਨ


author

Sanjeev

Content Editor

Related News