ਸ਼ੇਅਰ ਬਾਜ਼ਾਰ ''ਚ ਗਿਰਾਵਟ, ਸੈਂਸੈਕਸ 264 ਅੰਕ ਤੇ ਨਿਫਟੀ 83 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ

Thursday, May 07, 2020 - 10:07 AM (IST)

ਸ਼ੇਅਰ ਬਾਜ਼ਾਰ ''ਚ ਗਿਰਾਵਟ, ਸੈਂਸੈਕਸ 264 ਅੰਕ ਤੇ ਨਿਫਟੀ 83 ਅੰਕਾਂ ਦੀ ਗਿਰਾਵਟ ਨਾਲ ਖੁੱਲ੍ਹਿਆ

ਮੁੰਬਈ - ਸਟਾਕ ਮਾਰਕੀਟ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਵੀਰਵਾਰ ਨੂੰ ਗਿਰਾਵਟ ਦੇ ਨਾਲ ਖੁੱਲ੍ਹਿਆ ਹੈ। ਬੰਬੇ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 263.56 ਅੰਕ ਹੇਠਾਂ ਯਾਨੀ ਕਿ 0.83% ਦੀ ਗਿਰਾਵਟ ਨਾਲ 31422.19 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 83 ਅੰਕ ਦੀ ਗਿਰਾਵਟ ਨਾਲ ਯਾਨੀ ਕਿ 0.90 ਫੀਸਦੀ ਟੁੱਟ ਕੇ 9187.90 ਦੇ ਪੱਧਰ 'ਤੇ ਖੁੱਲ੍ਹਿਆ ਹੈ।

ਗਲੋਬਲ ਮਾਰਕੀਟ ਦਾ ਹਾਲ

ਬੁੱਧਵਾਰ ਨੂੰ ਯੂ.ਐਸ. ਮਾਰਕੀਟ ਡਾਓ ਜੋਨਸ 0.91 ਫੀਸਦੀ ਦੀ ਗਿਰਾਵਟ 218.45 ਅੰਕ ਹੇਠਾਂ 23,664.60 ਦੇ ਪੱਧਰ 'ਤੇ ਬੰਦ ਹੋਇਆ ਸੀ। ਨੈਸਡੈਕ 0.51 ਫੀਸਦੀ ਦੇ ਵਾਧੇ ਨਾਲ 45.27 ਅੰਕ ਚੜ੍ਹ ਕੇ 8,854.39 ਦੇ ਪੱਧਰ 'ਤੇ ਬੰਦ ਹੋਇਆ ਸੀ। ਐੱਸ.ਐਂਡ.ਪੀ. 0.70 ਫੀਸਦੀ ਦੀ ਗਿਰਾਵਟ ਨਾਲ 20.02 ਅੰਕ ਹੇਠਾਂ 2,848.42 ਦੇ ਪੱਧਰ 'ਤੇ ਬੰਦ ਹੋਇਆ ਸੀ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.03 ਫੀਸਦੀ ਦੀ ਗਿਰਾਵਟ 0.85 ਅੰਕ ਡਿੱਗ ਕੇ 2,877.29 ਦੇ ਪੱਧਰ 'ਤੇ ਬੰਦ ਹੋਇਆ ਸੀ । ਫਰਾਂਸ, ਇਟਲੀ ਅਤੇ ਜਰਮਨੀ ਦੇ ਬਾਜ਼ਾਰ ਵੀ ਗਿਰਾਵਟ ਦੇ ਨਾਲ ਬੰਦ ਹੋਏ।

ਸੈਕਟੋਰੀਅਲ ਇੰਡੈਕਸ ਦਾ ਹਾਲ

ਸੈਕਟਰਲ ਇੰਡੈਕਸ 'ਤੇ ਨਜ਼ਰ ਮਾਰੀਏ ਤਾਂ ਅੱਜ ਆਈ.ਟੀ., ਫਾਰਮਾ,ਰੀਅਲਟੀ, ਆਟੋ, ਐਫਐਮਸੀਜੀ, ਬੈਂਕ, ਪ੍ਰਾਈਵੇਟ ਬੈਂਕ, ਮੀਡੀਆ, ਮੈਟਲ ਅਤੇ ਪੀਐਸਯੂ ਬੈਂਕ ਸਾਰੇ ਲਾਲ ਨਿਸ਼ਾਨ 'ਤੇ ਖੁੱਲ੍ਹੇ ਹਨ।

ਟਾਪ ਗੇਨਰਜ਼

ਡਾਕਟਰ ਰੈੱਡੀ, ਐਚ.ਸੀ.ਐਲ. ਟੈਕ, ਸਨ ਫਾਰਮਾ, ਸਿਪਲਾ, ਏਸ਼ੀਅਨ ਪੇਂਟਸ, ਟੇਕ ਮਹਿੰਦਰਾ, ਮਾਰੂਤੀ, ਐਮ.ਐਂਡ.ਐਮ, ਅਡਾਨੀ ਪੋਰਟਸ, ਇੰਫੋਸਿਸ

ਟਾਪ ਲੂਜ਼ਰਜ਼

ਹਿੰਦੁਸਤਾਨ ਯੂਨੀਲੀਵਰ, ਕੋਲ ਇੰਡੀਆ, ਓ.ਐੱਨ.ਜੀ.ਸੀ, ਬ੍ਰਿਟਾਨੀਆ, ਇੰਡਸਇੰਡ ਬੈਂਕ, ਇੰਫਰਾਟਲ, ਐਚ.ਡੀ.ਐਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਹੀਰੋ ਮੋਟੋਕਾਰਪ


author

Harinder Kaur

Content Editor

Related News