ਸੈਂਸੈਕਸ, ਨਿਫਟੀ ਸ਼ੁਰੂਆਤੀ ਕਾਰੋਬਾਰ 'ਚ ਕਮਜ਼ੋਰੀ ਨਾਲ ਖੁੱਲ੍ਹੇ, ਬਾਅਦ 'ਚ ਚੜ੍ਹੇ

Thursday, Jul 21, 2022 - 10:46 AM (IST)

ਸੈਂਸੈਕਸ, ਨਿਫਟੀ ਸ਼ੁਰੂਆਤੀ ਕਾਰੋਬਾਰ 'ਚ ਕਮਜ਼ੋਰੀ ਨਾਲ ਖੁੱਲ੍ਹੇ, ਬਾਅਦ 'ਚ ਚੜ੍ਹੇ

ਮੁੰਬਈ (ਭਾਸ਼ਾ) - ਜ਼ਿਆਦਾਤਰ ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਸੰਕੇਤਾਂ ਅਤੇ ਦੋਵੇਂ ਬੈਂਚਮਾਰਕ ਸੂਚਕਾਂਕ ਹੇਠਲੇ ਪੱਧਰ 'ਤੇ ਖੁੱਲ੍ਹਣ ਦੇ ਵਿਚਕਾਰ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਕਾਰੋਬਾਰ ਦੀ ਸ਼ੁਰੂਆਤ ਸੁਸਤੀ ਨਾਲ ਹੋਈ। ਹਾਲਾਂਕਿ, ਕੁਝ ਸਮੇਂ ਬਾਅਦ, ਬਾਜ਼ਾਰ ਵਿੱਚ ਸੁਧਾਰ ਹੋਇਆ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 126.78 ਅੰਕ ਦੀ ਗਿਰਾਵਟ ਨਾਲ 55,270.75 'ਤੇ ਕਾਰੋਬਾਰ ਕਰ ਰਿਹਾ ਸੀ। ਦੂਜੇ ਪਾਸੇ NSE ਦਾ ਮਿਆਰੀ ਸੂਚਕ ਅੰਕ ਨਿਫਟੀ 36.95 ਅੰਕ ਦੀ ਗਿਰਾਵਟ ਨਾਲ 16,483.90 'ਤੇ ਕਾਰੋਬਾਰ ਕਰ ਰਿਹਾ ਸੀ।
ਹਾਲਾਂਕਿ ਬਾਅਦ 'ਚ ਬਾਜ਼ਾਰ 'ਚ ਸੁਧਾਰ ਹੋਇਆ ਅਤੇ ਸੈਂਸੈਕਸ 56.67 ਚੜ੍ਹ ਕੇ 55,454.20 'ਤੇ ਪਹੁੰਚ ਗਿਆ, ਜਦਕਿ ਨਿਫਟੀ 22.50 ਅੰਕਾਂ ਦੇ ਵਾਧੇ ਨਾਲ 16,543.35 'ਤੇ ਕਾਰੋਬਾਰ ਕਰ ਰਿਹਾ ਸੀ। 

ਟਾਪ ਗੇਨਰਜ਼

ਇੰਡਸਇੰਡ ਬੈਂਕ, ਆਈ.ਟੀ.ਸੀ., ਭਾਰਤੀ ਏਅਰਟੈੱਲ, ਐਕਸਿਸ ਬੈਂਕ , ਹਿੰਦੁਸਤਾਨ ਯੂਨੀਲੀਵਰ

ਟਾਪ ਲੂਜ਼ਰਜ਼

ਵਿਪਰੋ, ਕੋਟਕ ਮਹਿੰਦਰਾ ਬੈਂਕ, ਰਿਲਾਇੰਸ ਇੰਡਸਟਰੀਜ਼, ਟੇਕ ਮਹਿੰਦਰਾ, ਇੰਫੋਸਿਸ ਅਤੇ ਏਸ਼ੀਅਨ ਪੇਂਟਸ 

ਹੋਰ ਏਸ਼ੀਆਈ ਬਾਜ਼ਾਰਾਂ 'ਚ ਟੋਕੀਓ, ਸ਼ੰਘਾਈ ਅਤੇ ਹਾਂਗਕਾਂਗ 'ਚ ਸੂਚਕਾਂਕ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ। 

ਪਿਛਲੇ ਸੈਸ਼ਨ 'ਚ ਬੁੱਧਵਾਰ ਨੂੰ BSE ਦਾ 30 ਸ਼ੇਅਰਾਂ ਵਾਲਾ ਸੈਂਸੈਕਸ 629.91 ਅੰਕ ਜਾਂ 1.15 ਫੀਸਦੀ ਦੀ ਛਲਾਂਗ ਲਗਾ ਕੇ 55,397.53 'ਤੇ ਬੰਦ ਹੋਇਆ। ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 180.30 ਅੰਕ ਭਾਵ 1.10 ਫੀਸਦੀ ਦੇ ਵਾਧੇ ਨਾਲ 16,520.85 'ਤੇ ਬੰਦ ਹੋਇਆ।

ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੈਂਟ ਕਰੂਡ 0.66 ਫੀਸਦੀ ਡਿੱਗ ਕੇ 106.22 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰਾਂ 'ਚ ਖਰੀਦਦਾਰੀ ਕੀਤੀ। ਉਪਲਬਧ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ ਨੇ ਬੁੱਧਵਾਰ ਨੂੰ 1,780.94 ਕਰੋੜ ਰੁਪਏ ਦੇ ਸ਼ੇਅਰਾਂ ਦੀ ਸ਼ੁੱਧ ਖਰੀਦਦਾਰੀ ਕੀਤੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News